ਫ਼ਰੀਦਕੋਟ ਵਿੱਚ ਪੈਦਲ ਦਸਤਾਰ ਚੇਤਨਾ ਮਾਰਚ ‘ਤੇ ਗੁਰਮਤਿ ਸਮਾਗਮ 27 ਨੂੰ

ਫ਼ਰੀਦਕੋਟ ਵਿੱਚ ਪੈਦਲ ਦਸਤਾਰ ਚੇਤਨਾ ਮਾਰਚ ‘ਤੇ ਗੁਰਮਤਿ ਸਮਾਗਮ 27 ਨੂੰ

ਫ਼ਰੀਦਕੋਟ 24 ਦਸੰਬਰ ( ਜਗਦੀਸ਼ ਬਾਂਬਾ ) ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 27 ਦਸੰਬਰ ਨੂੰ ਪੈਦਲ ਦਸਤਾਰ ਚੇਤਨਾ ਮਾਰਚ ‘ਤੇ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ,ਭਾਈ ਮਰਦਾਨਾ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ ਸਮੂਹ ਸੰਗਤਾ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ । ਉਕਤ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਿੰਘ ਸਭਾ ‘ਤੇ ਭਾਈ ਮਰਦਾਨਾ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵੱਡੇ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫ਼ਰੀ ਦਸਤਾਰ ਸਿਖਲਾਈ ਕੈਂਪ 21 ਤੋਂ 26 ਦਸੰਬਰ ਤੱਕ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਏ ਜਾਣ ਦੇ ਨਾਲ ਨਾਲ 27 ਦਸੰਬਰ ਨੂੰ ਸਵੇਰੇ ਕਰੀਬ 9 ਵਜੇ ਪੈਦਲ ਦਸਤਾਰ ਚੇਤਨਾ ਮਾਰਚ ਆਰੰਭ ਹੋਵੇਗਾ ਤਾਂ ਜੋ ਨੌਜਵਾਨਾਂ ਨੂੰ ਗੁਰੂਆ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਤ ਕੀਤਾ ਜਾ ਸਕੇ। ਉਨਾਂ ਕਿਹਾ ਕਿ 27 ਦਸੰਬਰ ਨੂੰ ਹੀ ਸ਼ਾਮ ਕਰੀਬ ਸਾਢੇ ਛੇ ਵਜੇ ਤੋਂ ਲੈ ਕੇ ਸਾਢੇ ਨੌ ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ,ਜਿਸ ਵਿੱਚ ਭਾਈ ਸੁਰਿੰਦਰ ਸਿੰਘ ਜੀ ਕਥਾ ਵਾਚਕ ਗੁ:ਪ੍ਰਮੇਸ਼ਰ ਦੁਆਰ ਸਾਹਿਬ ਵਾਲੇ ਸੰਗਤਾ ਨੂੰ ਗੁਰੂ ਘਰ ਨਾਲ ਜੋੜਨਗੇ। ਜਿਸ ਵਿੱਚ ਸਮੂਹ ਬੱਚਿਆਂ, ਭੈਣਾਂ ਅਤੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਸਤਾਰ ਚੇਤਨ ਮਾਰਚ ‘ਤੇ ਗੁਰਮਤਿ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰੋ ।

Share Button

Leave a Reply

Your email address will not be published. Required fields are marked *

%d bloggers like this: