ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ

ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਕਹਿੰਦੇ ਹਨ, “ ਬਹੁਤੇ ਲੰਬੇ ਬੰਦੇ ਦੀ ਮੱਤ ਗਿੱਟਿਆਂ ਵਿੱਚ ਹੁੰਦੀ ਹੈ। “ ਊਚਾ ਹੋਣ ਕਰਕੇ ਲੋਕਾਂ ਨੂੰ ਲੱਤਾਂ ਮਾਰਦਾ ਫਿਰਦਾ ਲੱਗਦਾ ਹੈ। ਜਿਉਂ ਹੀ ਬੰਦੇ ਦੀ ਉਮਰ ਵਧਦੀ ਜਾਂਦੀ ਹੈ। ਬੰਦਾ ਲਾਲਚੀ ਤੇ ਅਕਲੋਂ ਵੀ ਘਟਦਾ ਬੱਚਾ ਬਣਦਾ ਜਾਂਦਾ ਹੈ। ਨਿੰਦਰ ਤੋਂ ਵੱਡੇ ਨੇ ਤੇ ਉਨ੍ਹਾਂ ਦੇ ਤਾਏ ਨੇ, ਜੋ ਤਮਾਸ਼ਾ, ਉਸ ਦੀ ਮੰਮੀ ਦੇ ਭੋਗ ਉੱਤੇ ਕੀਤਾ ਸੀ। ਉਸ ਦੇ ਡੈਡੀ ਨੂੰ ਭੁੱਲਦਾ ਨਹੀਂ ਸੀ। ਉਹ ਰਾਤ ਨੂੰ  ਸੁੱਤਾ ਹੋਇਆ, ਉਬੜ ਵਾਹੇ ਉੱਠ ਜਾਂਦਾ ਸੀ। ਪਤਨੀ ਦੇ ਮਰ ਜਾਣ ਦਾ ਵੀ ਵਿਯੋਗ ਸੀ। ਅਣਗਿਣਤ ਪੈਸੇ ਜ਼ਿੰਦਗੀ ਵਿੱਚ ਕਮਾਏ, ਗਵਾਏ ਸਨ। ਕੋਈ ਹਿਸਾਬ ਨਹੀਂ ਸੀ। ਭਰੇ ਇਕੱਠ ਵਿੱਚ ਸਾਲਾਂ ਦੀ ਬਣੀ ਹੋਈ, ਇੱਜ਼ਤ ਉੱਤਰ ਗਈ ਸੀ। ਆਪਣੇ ਹੀ ਤਾਂ ਡੂੰਘਾ ਫੱਟ ਲਗਾਉਂਦੇ ਹਨ। ਐਸੀ ਹਾਲਤ ਵਿੱਚ ਬੰਦੇ ਦਾ ਦਿਮਾਗ਼ ਹਿੱਲ ਜਾਂਦਾ ਹੈ। ਕਈ ਲੋਕਾਂ ਤੋਂ ਲੁਕਣ ਲੱਗ ਜਾਂਦੇ ਹਨ। ਕਈ ਬਿਮਾਰ ਹੋ ਜਾਂਦੇ ਹਨ। ਧੀਰਜ ਛੱਡ ਦਿੰਦੇ ਹਨ। ਹਿੰਮਤ ਹਾਰ ਜਾਂਦੇ ਹਨ। ਕਈ ਬਗ਼ਾਵਤ ਕਰ ਦਿੰਦੇ ਹਨ। ਲੜਨ ਨੂੰ ਤਕੜੇ ਹੋ ਜਾਂਦੇ ਹਨ। ਮਸੀਬਤ ਦੁਖ ਦੇਖ ਕੇ ਕਈ ਲੜਨ ਲਈ ਜੰਮ ਕੇ ਟਕੱਰ ਲੈਂਦੇ ਹਨ। ਕਈ ਹੌਸਲਾ ਹਾਰ ਜਾਂਦੇ ਹਨ। ਨਿੰਦਰ ਦੇ ਡੈਡੀ ਅੰਦਰ ਵੀ ਕੁੱਝ ਉਸਲ ਵੱਡੇ ਲੈ ਰਿਹਾ ਸੀ। ਉਹ ਉਨ੍ਹਾਂ ਨੂੰ ਚੰਗੀ ਤਰਾਂ ਸਬਕ ਸਿਖਾਉਣਾ ਚਾਹੁੰਦਾ ਸੀ। ਉਸ ਨੇ ਤਿੰਨਾਂ ਨੂੰ ਕੋਲ ਸੱਦ ਲਿਆ। ਨਿੰਦਰ ਨੂੰ ਪੁੱਛਿਆ, “ ਤੈਨੂੰ ਮੇਰੀ ਜ਼ਮੀਨ ਵਿੱਚ ਅੱਧ ਕਿਧਰ ਵਾਲੇ ਪਾਸਿਉਂ ਚਾਹੀਦਾ ਹੈ। “ “ ਡੈਡੀ ਮੈਂ ਕੈਨੇਡਾ ਰਹਿਣਾ ਹੈ। ਮੈਂ ਪਿੰਡ ਦੀ ਜ਼ਮੀਨ ਕੀ ਕਰਨੀ ਹੈ? ਇਸ ਦਾ ਤੁਸੀਂ ਜੋ ਮਰਜ਼ੀ ਕਰੋ। “ ਉਸ ਨੇ ਆਪਦੇ ਵੱਡੇ ਭਰਾ ਨੂੰ ਪੁੱਛਿਆ, “ ਤੂੰ ਕਿਧਰ ਵਾਲੀ ਜ਼ਮੀਨ ਲੈਣੀ ਹੈ? “ ਉਸ ਨੇ ਕਿਹਾ, “ ਛੋਟੇ ਭਾਈ, ਮੈਂ ਜ਼ਮੀਨ ਵਿਚੋਂ ਹਿੱਸਾ ਨਹੀਂ ਲੈਣਾ। ਜ਼ਮੀਨ ਵੰਡਣ ਦੀ ਕੀ ਲੋੜ ਹੈ? ਇਹ ਸਾਰੀ ਆਪਣੀ ਹੀ ਹੈ। ਤੇਰਾ ਮੇਰਾ ਕਿਹੜਾ ਕੁੱਝ ਵੰਡਿਆ ਹੈ? ਵੰਡੀ ਹੋਈ ਵੀ ਤੇਰੇ ਵੱਡੇ ਮੁੰਡੇ ਨੇ ਹੀ ਬਹੁਣੀ ਹੈ। “

“ ਬਾਈ ਜੇ ਤੂੰ ਆਪਦੀ ਮਰਜ਼ੀ ਨਹੀਂ ਦੱਸਣੀ। ਮੈਨੂੰ ਸਕੂਲ ਵੱਲ ਦਾ ਹਿੱਸਾ ਦੇਂਦੇ। ਜ਼ਿੰਦਗੀ ਦਾ ਕੁੱਝ ਪਤਾ ਨਹੀਂ। ਚਾਹੇ ਹੁਣੇ ਫ਼ੂਕ ਨਿਕਲ ਜਾਵੇ। ਅੱਜ ਹੀ ਪਟਵਾਰੀ ਤੇ ਸਰਪੰਚ ਦੇ ਸਾਹਮਣੇ ਗੱਲ ਕਰ ਲਈਏ। ਲੁਧਿਆਣੇ ਮੁਨਸ਼ੀ ਕੋਲ ਜਾ ਕੇ ਨਾਮ ਚੜ੍ਹਾ ਆਈਏ। “ “ ਤੇਰੇ ਤੋਂ ਵੱਡਾ ਮੈਂ ਹਾਂ। ਮੈਂ ਪਹਿਲਾਂ ਮਰਾਂਗਾ। ਤੈਨੂੰ ਕਿਉਂ ਫ਼ਿਕਰ ਲੱਗ ਗਿਆ? ਇਹ ਸਾਰੀ ਜ਼ਮੀਨ ਤੇਰੀ ਹੈ। “ “ ਮੌਤ ਛੋਟੀਆਂ, ਵੱਡੀਆਂ ਉਮਰਾਂ ਨਹੀਂ ਦੇਖਦੀ। ਨਿੰਦਰ ਦੀ ਮੰਮੀ ਮੇਰੇ ਤੋਂ ਬਹੁਤ ਛੋਟੀ ਸੀ। ਮੇਰੇ ਤੋਂ ਪਹਿਲਾਂ ਮਰ ਗਈ। ਮੈਨੂੰ ਮੇਰੀ ਹੀ ਜ਼ਮੀਨ ਮਿਲ ਜਾਵੇ। ਤੇਰੀ ਜ਼ਮੀਨ ਮੈਨੂੰ ਨਹੀਂ ਚਾਹੀਦੀ। ਅੱਗੇ ਭੋਗ ‘ਤੇ ਤੁਸੀਂ ਦੋਨਾਂ ਨੇ ਬਥੇਰੇ ਫੁੱਲ ਪਾ ਦਿੱਤੇ। “ ਪਟਵਾਰੀ ਤੇ ਸਰਪੰਚ ਵੀ ਆ ਗਏ ਸਨ। ਪਟਵਾਰੀ ਨੇ ਪੁੱਛਿਆ, “ ਕੀ ਤੁਸੀਂ ਮਿਣਤੀ ਕਰਾਉਣ ਨੂੰ ਤਿਆਰ ਹੋ? ਛੇਤੀ ਕਰੋ, ਮੈਂ ਲਾਗਲੇ ਪਿੰਡ ਵੀ ਜਾ ਕੇ, ਇਹੀ ਕੰਮ ਕਰਨਾ ਹੈ। “ ਨਿੰਦਰ ਦੇ ਤਾਏ ਨੇ ਕਿਹਾ, “ ਸਾਡਾ ਕਿਹੜਾ ਕੁੱਝ ਵੰਡਿਆ ਹੈ? ਅਸੀਂ ਕਾਹਦੀ ਮਿਣਤੀ ਕਰਾਉਣੀ ਹੈ? ਮੈਂ ਕਿਹੜਾ ਪੱਪੂ ਹੁਣੀ ਪਾਲਣੇ ਹਨ? ਮੇਰਾ ਸਬ ਕੁੱਝ ਇਸੇ ਦਾ ਹੀ ਹੈ। ਨਿੰਦਰ ਦੀ ਮਾਂ ਮਰਨ ਕਰਕੇ, ਇਸ ਦੀ ਮੱਤ ਮਾਰੀ ਗਈ ਹੈ। “  ਉਹ ਵੱਡੇ ਭਾਈ ਦੀ ਗੱਲ ਸੁਣ ਕੇ ਭੱਖ ਗਿਆ ਸੀ। ਉਸ ਨੇ ਕਿਹਾ, “ ਉਸ ਦੇ ਮਰਨ ਕਰਕੇ,ਮੈਨੂੰ ਅੱਕਲ ਆ ਗਈ ਹੈ। ਜੇ ਤੁਸੀਂ ਦੋਂਨੇ ਉਸ ਦੇ ਕੁੱਝ ਨਹੀਂ ਲੱਗਦੇ ਸੀ। ਮੈਂ ਤੁਹਾਡਾ ਕੀ ਲੱਗਦਾਂ ਹਾਂ? ਲੋਕ ਪਸ਼ੂ, ਕੁੱਤੇ ਨੂੰ ਵੀ ਟੋਆ ਪੱਟ ਕੇ ਦੱਬਦੇ ਹਨ। ਤੁਸੀਂ ਤਾਂ ਉਸ ਦੀ ਪਸ਼ੂ ਜਿੰਨੀ ਵੀ ਕਦਰ ਨਹੀਂ ਕੀਤੀ। “ ਸਰਪੰਚ ਨੇ ਕਿਹਾ, “ ਜੋ ਕੰਮ ਕਰਨਾ ਹੈ। ਸਿਆਣੇ ਬਣ ਕੇ, ਰਾਜ਼ੀਨਾਮੇ ਨਾਲ ਕਰੋ। ਕਲੇਸ਼ ਚੰਗਾ ਨਹੀਂ ਹੁੰਦਾ। ਅਜੇ ਹੋਰ ਸੋਚ ਲਵੋ। “  ਸਰਪੰਚ ਸਾਹਿਬ ਮੈਂ ਤੁਹਾਨੂੰ ਤਾਂਹੀਂ ਇਕੱਠੇ ਕੀਤਾ ਹੈ। ਮੈਂ ਆਪਣਾ ਹਿੱਸਾ 25 ਕਿੱਲੇ ਸਕੂਲ ਦੇ ਨਾਮ ਕਰਨਾ ਚਾਹੁੰਦਾ ਹਾਂ। ਮੈਂ ਇਸ ਜ਼ਮੀਨ ਦੀ ਬਹੁਤ ਕਮਾਈ ਖਾਦੀ ਹੈ। ਕੈਨੇਡਾ ਦੀ ਪੈਨਸ਼ਨ ਮੇਰੇ ਲਈ ਬਹੁਤ ਹੈ। “ ਉਹ ਗੱਲਾਂ ਕਰਦੇ ਘਰੋਂ ਬਾਹਰ ਨਿਕਲ ਗਏ। ਉਸ ਨੇ ਪੰਚਾਇਤ ਤੇ ਪਟਵਾਰੀ ਦੇ ਸਾਹਮਣੇ ਕੱਚੀ ਵਸੀਅਤ ਲਿਖ ਦਿੱਤੀ। ਗਵਾਹਾਂ ਨੇ ਸਾਈਨ ਕਰ ਦਿੱਤੇ। ਪੰਚਾਇਤ ਤੇ ਪਟਵਾਰੀ ਨੇ ਉਸ ਨਾਲ ਜਾ ਕੇ ਮਿਣਤੀ ਕਰਕੇ, ਠੱਡਾ ਲਾ ਦਿੱਤਾ। ਇੱਕ ਦੋ ਬਾਰ ਮੁਨਸ਼ੀ ਕੋਲ ਵੀ ਜਾ ਆਏ ਸਨ। ਸਬ ਫ਼ੀਸਾਂ ਭਰ ਦਿੱਤੀਆਂ ਸਨ। ਰਜਿਸਟਰੀ ਬਣਨ ਨੂੰ ਸਮਾਂ ਲੱਗਣਾ ਸੀ। ਨਿੰਦਰ ਦੇ ਤਾਏ ਤੇ ਵੱਡੇ ਭਰਾ ਨੂੰ ਜਦੋਂ ਸਾਰੀ ਖ਼ਬਰ ਲੱਗੀ। ਉਹ ਆਪਦਾ ਹੋਸ਼ ਖੋ ਬੈਠੇ ਸਨ।

ਨਿੰਦਰ ਆਪਦੇ ਸਹੁਰੀ ਗਿਆ ਹੋਇਆ ਸੀ। ਉਸੇ ਰਾਤ ਉਸ ਦਾ ਤਾਇਆ ਤੇ ਨਿੰਦਰ ਦਾ ਵੱਡਾ ਭਰਾ ਦਾਰੂ ਦੇ ਨਸ਼ੇ ਵਿੱਚ ਸਨ। ਨਿੰਦਰ ਦਾ ਡੈਡੀ ਮੰਜੇ ਉੱਤੇ ਪਿਆ ਸੀ। ਤਾਏ ਨੇ ਕਿਹਾ, “ ਤੂੰ ਸਾਨੂੰ ਜਿਉਂਦਿਆ ਨੂੰ ਮਾਰ ਦਿੱਤਾ। ਕੀ ਸਾਡੀ ਜ਼ਮੀਨ ਹੁਣ ਪੰਚਾਇਤ ਬਾਹੇਗੀ? ਤੂੰ ਉੱਥੇ ਪਾਠਸ਼ਾਲਾ ਖੋਲਣ ਲੱਗਿਆਂ ਹੈ। ਛੋਟੇ ਭਰਾ ਜਿਵੇਂ ਤੇਰਾ ਮਨ ਕਰਦਾ ਹੈ। ਉਵੇਂ ਕਰ ਲੈ। ਅਸੀਂ ਤੇਰੇ ਤੋਂ ਬਾਹਰ ਨਹੀਂ ਹਾਂ। ਸਕੂਲ ਆਪਣੇ ਵੀ ਬੱਚੇ ਪੜ੍ਹਨਗੇ। ਇਸੇ ਖ਼ੁਸ਼ੀ ਵਿੱਚ ਲੈ ਵੱਡੇ ਭਾਈ ਹੱਥੋਂ ਪੈੱਗ ਪੀ ਲੈ। “ਨਿੰਦਰ ਦੇ ਵੱਡੇ ਭਰਾ ਨੇ ਕਿਹਾ, “ ਡੈਡੀ ਨੇ ਮੈਨੂੰ ਛੱਡ ਕੇ, ਲੋਕਾਂ ਦੇ ਬੱਚਿਆਂ ਨੂੰ ਜ਼ਮੀਨ ਦੇਣ ਤਿਆਰੀ ਕੀਤੀ ਹੈ। ਕੀ ਮੈਂ ਇਸ ਦਾ ਪੁੱਤਰ ਨਹੀਂ ਹਾਂ? “ “ ਮੈਨੂੰ ਤਾਏ ਵਾਲੇ 25 ਕਿੱਲੇ ਨਹੀਂ ਮੁੱਕਦੇ। ਆਪਣਾ ਵੀ ਦਾਨੀਆਂ ਵਿੱਚ ਨਾਮ ਆ ਜਾਵੇਗਾ। ਡੈਡੀ ਇੱਕ ਬਾਰ ਤਾਂ ਇਲਾਕੇ ਸਾਰੇ ਵਿੱਚ ਧੰਨ-ਧੰਨ ਹੋ ਜਾਵੇਗੀ। ਚੱਲ ਖਿੱਚਦੇ ਦਾਰੂ, ਮੈਂ ਵੀ ਇਸੇ ਗਲਾਸੀ ਵਿੱਚ ਪੀਣੀ ਹੈ। “ ਤਾਏ ਨੇ ਮਲੋ ਮਲੀ ਪੈੱਗ ਫੜਾ ਕੇ, ਆਪਦੇ ਵੱਡੇ ਭਤੀਜੇ ਨੂੰ ਅੱਖ ਮਾਰੀ। ਨਿੰਦਰ ਦੇ ਡੈਡੀ ਨੇ, ਉਸ ਤੋਂ ਫੜ ਕੇ ਸ਼ਰਾਬ ਪੀ ਲਈ ਸੀ। ਸ਼ਰਾਬ ਨੇ ਉਦੋਂ ਹੀ ਗਲ਼ਾ ਫੜ ਲਿਆ। ਨਿੰਦਰ ਦੇ ਡੈਡੀ ਨੇ ਕਿਹਾ, “ ਹਾਏ ਮੇਰਾ ਗਲ਼ਾ ਮੱਚ ਗਿਆ। ਅੱਗ ਲੱਗ ਗਈ। “ ਉਦੋਂ ਹੀ ਉਸ ਦੀ ਜ਼ੁਬਾਨ ਬੰਦ ਹੋ ਗਈ। ਉਸ ਨੂੰ ਔਖੇ-ਔਖੇ ਕੁੱਝ ਸਾਹ ਆਏ। ਨਿੰਦਰ ਦਾ ਡੈਡੀ ਧਰਤੀ ਉੱਤੇ ਡਿਗ ਕੇ, ਦਮ ਤੋੜ ਗਿਆ। ਬੰਦੇ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ। ਜ਼ਮੀਨ ਜਾਇਦਾਦ ਬੰਦੇ ਦੀ ਜਾਨ ਲੈ ਲੈਂਦੀ ਹੈ। ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ। ਜ਼ਮੀਨ ਜਾਇਦਾਦ ਲਈ ਬੰਦਾ, ਬੰਦੇ ਨੂੰ ਮਾਰ ਦਿੰਦਾ ਹੈ।

ਨਿੰਦਰ ਦਾ ਵੱਡਾ ਭਰਾ ਆਪ ਨੂੰ 50 ਕਿੱਲਿਆਂ ਦਾ ਮਾਲਕ ਸਮਝਦਾ ਸੀ। ਰੋਜ਼ ਤਾਇਆ ਭਤੀਜਾ ਘਰ ਦੀ ਦੇਸੀ ਕੱਢੀ ਪੀਂਦੇ ਸੀ। ਜਦੋਂ ਘਰ ਦੀ ਦਾਰੂ ਨਹੀਂ ਹੁੰਦੀ ਸੀ। ਸੰਤਰੇ ਦੀ ਰੰਗ ਵਾਲੀ ਸ਼ਰਾਬ ਦੀ ਬੋਤਲ ਫੜ ਲੈ ਆਉਂਦੇ ਸਨ। ਦਿਨ ਰਾਤ ਸ਼ਰਾਬੀ ਰਹਿੰਦੇ ਸਨ। ਮੋਟਰ ਉੱਤੇ ਹੀ ਬਹੁਤੀ ਬਾਰ ਸੌਂ ਜਾਂਦੇ ਸਨ। ਵੈਲੀ ਬੰਦਿਆਂ ਨੂੰ ਚੂੰਡਣ ਵਾਲੀਆਂ ਔਰਤਾਂ, ਹੋਰ ਬਥੇਰੀਆਂ ਮਿਲ ਜਾਂਦੀਆਂ ਹਨ। ਜੋ ਪੈਸੇ ਲੈ ਕੇ ਸਰੀਰ ਵੇਚਦੀਆਂ, ਖ਼ਰੀਦਦੀਆਂ ਹਨ। ਅਮੀਰ ਮਰਦਾਂ-ਔਰਤਾਂ ਨੂੰ ਐਸੇ ਕੰਮ ਲਈ ਬਹੁਤ ਥਾਵਾਂ ਹਨ। ਇਹ ਮੋਟਰ ਉੱਤੇ ਹੀ ਭਈਏ ਰਾਣੀਆਂ ਰੱਖੀ ਬੈਠੇ ਸਨ। ਘਰ ਬੰਦਾ ਤਾਂ ਆਉਂਦਾ ਹੈ। ਜਦੋਂ ਭੁੱਖ ਲੱਗਦੀ ਹੈ। ਜੇ ਭੁੱਖ ਮੁਰਗ਼ੇ, ਤਿੱਤਰਾਂ,ਬਟੇਰਿਆਂ, ਕਬਾਬ ਤੇ ਸ਼ਬਾਬ ਨਾਲ ਪੂਰੀ ਹੋ ਜਾਵੇ। ਖੇਤੋਂ ਘਰ ਨੂੰ ਆਉਣ ਨੂੰ ਜ਼ਰੂਰੀ ਰਸਤੇ ਦੀ ਖ਼ਾਕ ਛਾਨਣੀ ਹੈ। ਨਿੰਦਰ ਦੇ ਵੱਡੇ ਭਰਾ ਦੀ ਘਰ ਵਾਲੀ ਸਮਝਦੀ ਸੀ, “ ਮੇਰਾ ਪਤੀ ਨਸ਼ੇ ਖਾਣ ਕਰਕੇ, ਨਮਰਦ ਹੋ ਗਿਆ ਹੈ। ਇਸ ਲਈ ਮੇਰੇ ਲਾਗੇ ਨਹੀਂ ਲੱਗਦਾ। “ ਜਿਸ ਦੇ ਮੂੰਹ ਨੂੰ ਅਲੱਗ-ਅਲੱਗ ਮਾਸ ਦੀ ਬੋਟੀ-ਹੱਡੀ ਲੱਗ ਜਾਵੇ। ਉਸ ਦੇ ਦਾਲ-ਸਬਜ਼ੀ ਨਹੀਂ ਲੰਘਦੀ। ਨਿੰਦਰ ਨੂੰ ਵੀ ਕੈਨੇਡਾ ਤੋ ਆਏ ਨੂੰ ਚਾਰ ਮਹੀਨੇ ਹੋ ਗਏ ਸਨ। ਉਸ ਦੀ ਭਾਬੀ ਉਸ ਦੀ ਬਹੁਤ ਸੇਵਾ ਕਰਦੀ ਸੀ। ਉਸ ਨੂੰ ਭਾਬੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਉਸ ਨੇ ਰੋਣੇ ਰੋ ਕੇ, ਦੇਵਰ ਦਾ ਮਨ ਮੋਹ ਲਿਆ ਸੀ। ਉਸ ਨੇ ਕਹਿ ਦਿੱਤਾ ਸੀ, “ ਤੇਰਾ ਭਰਾ ਕਿਸੇ ਕੰਮ ਦਾ ਨਹੀਂ ਹੈ। ਮੋਟਰ ਤੋਂ ਹੀ ਘਰ ਵਾਪਸ ਨਹੀਂ ਆਉਂਦਾ। ਮੈਂ ਕੀ ਕਰਾਂ? ਮੈਂ ਕੁੱਝ ਖਾ ਕੇ, ਮਰ ਜਾਣਾ ਹੈ। ਜਾਂ ਕੋਈ ਹੋਰ ਬੰਦਾ ਲੱਭ ਲੈਣਾ ਹੈ। “ ਇੱਕ ਦਿਨ ਉਹ ਰੋਂਦੀ ਹੋਈ। ਆਪੇ ਉਸ ਦੀਆਂ ਬਾਵਾ ਵਿੱਚ ਚਲੀ ਗਈ। ਹੱਥ ਆਇਆ ਸ਼ਿਕਾਰ ਕੌਣ ਛੱਡਦਾ ਹੈ? ਨਿੰਦਰ ਨੇ ਉਸ ਨੂੰ ਸੰਭਾਲਦੇ ਹੋਏ ਕਿਹਾ, “ ਫ਼ਿਕਰ ਨਾਂ ਕਰ, ਮੈਂ ਹੈਗਾਂ। ਤੈਨੂੰ ਨਾਲ ਹੀ ਕੈਨੇਡਾ ਲੈ ਕੇ ਜਾਵਾਂਗਾ। ਮੰਮੀ ਤੋਂ ਬਗੈਰ ਮੈਂ ਵੀ ਇਕੱਲਾ ਰਹਿ ਗਿਆ ਹਾਂ। ਸੁੱਖੀ ਨਾਲ ਵੀ ਮੇਰੀ ਨਹੀਂ ਬਣਦੀ। “ ਦੋਨੇਂ ਇੱਕੋ ਜਿਹੇ ਮਿਲ ਗਏ ਸਨ। ਦੋਨਾਂ ਨੂੰ ਇੱਕ ਦੂਜੇ ਦਾ ਆਸਰਾ ਮਿਲ ਗਿਆ ਸੀ। ਦੋਨਾਂ ਦਾ ਦੁੱਖ-ਸੁੱਖ ਸਾਂਝਾ ਹੋ ਗਿਆ। ਜੇ ਕਲ ਨੂੰ ਪੀ ਕੇ ਵੱਡਾ ਮਰ ਵੀ ਜਾਵੇ। ਤਾਂ ਵੀ ਤਾਂ ਇਸੇ ਨੇ ਸੰਭਾਲਣੀ ਹੈ। ਜੇ ਇਹ ਨਾਂ ਸੰਭਾਲ਼ੇਂਗਾ। ਲੋਕ ਤਾਂ ਪਿੱਛੇ ਨਹੀਂ ਹਟਦੇ। ਅਜੇ ਭਾਰਤੀ ਬਦੇਸ਼ੀਆਂ ਤੋਂ ਘੱਟ ਹਨ। ਭੈਣ ਭਾਈ ਉੱਤੇ ਅੱਖ ਮੈਲੀ ਨਾਂ ਰੱਖਣ ਦੀਆਂ ਕਸਮਾਂ ਖਾਂਦੇ ਹਨ। ਜਵਾਨ ਔਰਤ ਇਕਾਂਤ ਵਿੱਚ ਹਰ ਜਵਾਨ ਮਰਦ ਤੋਂ ਡਰਦੀ ਹੈ। ਕਈ ਮਰਦ ਅੱਖਾਂ ਪਾੜ-ਪਾੜ ਕੇ ਦੇਖਣ ਨਾਲ ਹੀ ਔਰਤ ਦੇ ਜਿਸਮ ਨੂੰ ਛਾਣਨੀ ਕਰ ਦਿੰਦੇ ਹਨ।

ਦਿੱਲੀ ਦੇ ਗੈਂਗ ਰੇਪ ਪਿੱਛੋਂ, ਕੈਨੇਡਾ ਦੇ ਕਈ ਅੰਗਰੇਜ਼ੀ ਨਿਊਜ਼ ਪੇਪਰਾਂ ਨੇ, ਇਹ ਖ਼ਬਰ ਛਾਪੀ ਸੀ। ਕਈ ਭਾਰਤੀਆਂ ਦਾ ਕਹਿਣਾ ਹੈ, “ ਭਾਰਤ ਵਿੱਚ ਬਦੇਸ਼ੀ ਹੀ ਆ ਕੇ ਰੇਪ ਕਰਦੇ ਹਨ। ਗੈਂਗ ਬਲਾਤਕਾਰ ਵੀ ਬਦੇਸ਼ੀ ਹੀ ਕਰਦੇ ਹਨ। ਭਾਰਤੀ ਇਸ ਵਿੱਚ ਸ਼ਾਮਲ ਨਹੀਂ ਹਨ। “ ਇਹ ਬਿਚਾਰੇ ਕਈ ਪੇਪਰਾਂ ਵਾਲੇ ਕੀ ਜਾਣਦੇ ਹਨ? ਐਸੀਆਂ ਬਹੁਤੀਆਂ ਘਟਨਾਵਾਂ ਹਰ ਮੁਹੱਲੇ, ਪਿੰਡ, ਸ਼ਹਿਰ ਵਿੱਚ ਉੱਥੋਂ ਦੇ ਆਗੂਆਂ, ਚੌਧਰੀਆਂ, ਸਰਪੰਚਾਂ ਦੁਆਰਾ ਹੁੰਦੀਆਂ ਹਨ। ਸਬ ਤੋਂ ਲੂਚਾਂ ਬੰਦਾ 20 ਸਾਲ, ਸਾਡੇ ਪਿੰਡ ਦਾ ਸਰਪੰਚ ਰਿਹਾ। ਇਸ ਨੇ ਸਰਪੰਚੀ ਤੋਂ ਪਹਿਲਾਂ ਹੀ ਪਿੰਡ ਵਿਚੋਂ ਮਾਂ ਤੇ ਉਸ ਦੀਆਂ ਦੋ ਧੀਆਂ ਨੂੰ ਰਖੇਲ ਬਣਾ ਕੇ ਰੱਖੀਆਂ ਹੋਈਆਂ ਸਨ। ਕਿਸੇ ਗਰੀਬ ਔਰਤ ਦੀ ਖੈਰ ਨਹੀਂ ਸੀ। ਵਿਹੜੇ ਵਾਲਿਆਂ ਦੇ ਘਰਾਂ ਵਿੱਚ ਸਾਨ੍ਹ ਵਾਂਗ ਹੇੜੀਆਂ ਦਿੰਦਾ ਫਿਰਦਾ ਸੀ। ਅੰਤ ਨੂੰ ਮੁੰਡਿਆਂ ਨੇ ਸੜਕ ਦੇ ਵਿਚਾਲੇ ਉਸ ਨੂੰ ਗੋਲੀਆਂ ਨਾਲ ਮਾਰ ਕੇ, ਉਸ ਦਾ ਜੂੜ ਮੁਕਾਇਆਂ। ਲੋਕ ਤਾਂ ਸੁਆਦ ਲੈਂਦੇ ਹਨ। ਦਿੱਲੀ ਵਿੱਚ ਜਨਤਾ ਦੀ ਆਵਾਜਾਈ ਬਹੁਤੀ ਕਰਕੇ, ਕਿਸੇ ਖ਼ਾਸ ਬੰਦੇ ਨੇ ਅੱਖੀਂ ਦੇਖ ਲਿਆ। ਰੌਲਾ ਪਾ ਦਿੱਤਾ ਹੋਣਾ ਹੈ। ਜ਼ਿਆਦਾ ਗਿਣਤੀ ਭਾਰਤੀਆਂ ਦੀ ਐਸੀ ਹੈ। ਜੋ ਕਰਕੇ ਮੁੱਕਰ ਜਾਂਦੇ ਹਨ। ਬਲਾਤਕਾਰ ਹੋਣ ਵਾਲੀ ਔਰਤ, ਉਸ ਦੇ ਮਾਪੇਂ,ਰਿਸ਼ਤੇਦਾਰ ਇਹੀ ਕਹਿੰਦੇ ਹਨ, “ ਬਲਾਤਕਾਰ ਹੋਇਆ ਹੀ ਨਹੀਂ ਹੈ। “ ਲੋਕ ਬਾਹਰ ਝੰਡੀਆਂ ਚੱਕੀ ਖੜ੍ਹੇ ਹੁੰਦੇ ਹਨ। ਅੰਦਰੋਂ ਅੰਦਰੀਂ ਰੇਪ ਕਰਨ ਵਾਲੇ ਨਾਲ ਨੋਟ ਲੈ ਕੇ, ਸਮਝੌਤਾ ਹੋ ਜਾਂਦਾ ਹੈ। “ ਨਾਲੇ ਪੁੰਨ ਨਾਲੇ ਫਲੀਆਂ। “ ਸੁਆਦ ਲੈਣ ਵਾਲਿਆਂ ਨੇ ਲੈ ਲਿਆ। ਇਹ ਲੋਕ ਜਿਉਂ ਪਿੱਛੇ ਰਹਿ ਗਏ। ਆਪੇ ਦੁਹਾਈ ਪਾਉਣਗੇ। ਜਿਵੇਂ ਕਈ ਦਸਮ ਗ੍ਰੰਥ ਦੇ ਰਾਜਾ ਰਾਣੀ ਦੇ ਚਰਿੱਤਰ ਲਈ ਸਿਰ ਪਿੱਟ ਰਹੇ ਹਨ। ਆਪ ਉਹੀ ਕੁੱਝ ਰੋਜ਼ ਕਰਦੇ ਹਨ। ਕਾਮ ਦੇ ਸਤਾਏ ਹੋਏ, ਆਪ ਅਲਫ਼ ਨੰਗੇ ਹੋ ਕੇ, ਦੂਜੇ ਤੋਂ ਕਾਮ ਦੀ ਪੂਰਤੀ ਕਰਾਉਂਦੇ ਹਨ। ਲਿਖਾਰੀ ਨੇ ਦੁਨਿਆਵੀ ਸੱਚ ਲਿਖਿਆ ਹੈ। ਸੱਚ ਤੋਂ ਪਰਦਾ ਚੱਕਿਆਂ ਜਾਵੇ। ਬੰਦਾ ਨੰਗਾ ਹੋ ਜਾਂਦਾ ਹੈ। ਇਹ ਸੱਚ ਸਹਿਣਾ, ਲਿਖਣਾ, ਬੋਲਣਾ ਕਿਸੇ ਦਲੇਰ ਬੰਦੇ ਦਾ ਕੰਮ ਹੈ।

ਹਿੰਦੂ ਮੰਦਰਾਂ ਦੇ ਬਾਹਰ ਸੈਂਕੜੇ ਸਾਲ ਪਹਿਲਾਂ, ਮਰਦਾਂ-ਔਰਤਾਂ ਨੂੰ ਇੱਕ ਦੂਜੇ ਨਾਲ ਗਰੁੱਪਾਂ ਵਿੱਚ ਤੇ ਪਸ਼ੂਆਂ ਨਾਲ ਕਾਮ ਕਰਦਿਆਂ ਦੀਆਂ, ਪੱਥਰ ਦੀਆਂ ਮੂਰਤੀਆਂ, ਰੱਖੀਆਂ ਗਈਆਂ ਹਨ। ਅਜੇ ਤੱਕ ਮੌਜੂਦ ਹਨ। ਗੁਰੂ ਗੋਬਿੰਦ ਸਿੰਘ ਜੀ ਇੱਕ ਤੋਂ ਵੱਧ ਵਿਆਹ ਕਰਾ ਕੇ ਬੱਚੇ ਪੈਦਾ ਕਰਨ ਵਾਲੇ, ਰਾਜਾ ਰਾਣੀ, ਆਮ ਬੰਦੇ ਦਾ ਚਰਿੱਤਰ ਕਿਉਂ ਨਹੀਂ ਲਿਖ ਸਕਦਾ? ਜੋ ਆਪ ਪ੍ਰਕਿਰਿਆ ਕਰਦਾ ਹੈ। ਲਿਖਣ, ਬੋਲਣ ਵਿੱਚ ਕੀ ਹਰਜ ਹੈ? ਧਰਮੀ ਲੋਕ, ਹਿੰਦੁਸਤਾਨੀ ਮੁੱਕਰਨਾ ਜਾਣਦੇ ਹਨ। ਇਹ ਧਰਮੀ ਕਾਮ ਨਹੀਂ ਕਰਦੇ। ਐਵੇਂ ਹੀ 16 ਸਾਲਾਂ ਦੀਆ ਕੁੜੀਆਂ 60, 80 ਸਾਲਾਂ ਦੇ ਸੰਤ ਬਣੇ ਬਾਬਿਆਂ ‘ਤੇ ਅਦਾਲਤ ਵਿੱਚ ਰੇਪ ਦਾ ਕੇਸ ਕਰ ਦਿੰਦੀਆਂ ਹਨ। ਜਿਸ ਦੇਸ਼ ਵਿੱਚ ਵਿਧਵਾ ਨੂੰ ਥਾਂ-ਥਾਂ, ਅਲੱਗ-ਅਲੱਗ ਮਰਦਾ ਅੱਗੇ ਨੰਗਾ ਹੋਣਾ ਪੈਂਦਾ ਹੈ। ਪਰ ਵਿਧਵਾ ਹੋਰ ਸ਼ਾਦੀ ਨਹੀਂ ਕਰਾ ਸਕਦੀ। ਘਰ ਵਿੱਚ ਦਿਉਰ, ਜੇਠ, ਸਹੁਰਾ, ਹੋਰ ਪਰਿਵਾਰਿਕ ਮਰਦ ਹੀ ਆਪਣੇ ਕਾਮ ਦੀ ਇੱਛਾ ਪੂਰੀ ਕਰਦੇ ਹਨ। ਇੱਕ ਖ਼ਸਮ ਦੇ ਮਰਨ ਨਾਲ, ਹੋਰ ਬਥੇਰੇ ਖ਼ਸਮ ਬਣ ਜਾਂਦੇ ਹਨ। ਅਜੇ ਇਹ ਭਾਰਤੀ ਗੈਂਗ ਬਲਾਤਕਾਰ ਦੀ ਕਮੀ ਸਮਝਦੇ ਹਨ। ਹਿੰਦੀ ਫ਼ਿਲਮਾਂ ਵਿੱਚ ਗਾਉਂਦੇ ਹਨ, “ ਦੋਤੀ ਉਠਾ ਦੂ ਤੋਂ ਕਿਆ ਹੋਗਾ? “ “ ਚੂੰਨਰੀ ਕੇ ਨੀਚੇ ਕਿਆ ਹੈ? “ ਔਰਤਾਂ ਮਰਦ ਅੱਧੇ ਕੁ ਗੱਜ ਦੀਆਂ ਧੋਤੀਆਂ ਲਾ ਕੇ, ਅੱਧ ਨੰਗੇ ਆਂਮ ਪਬਲਿਕ ਵਿੱਚ ਘੁੰਮਦੇ ਫਿਰਦੇ ਹਨ। ਅਜੇ ਲੋਕ ਕਹਿੰਦੇ ਹਨ, “ ਫ਼ਿਲਮਾਂ ਵਾਲੇ ਤਾਂ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਨ।

 ਬਹੁਤੇ ਮਰਦਾਂ ਵੱਲੋਂ ਗਲੀ ਮੁਹੱਲੇ ਦੀਆਂ ਔਰਤਾਂ ਦੀ ਇੱਜ਼ਤ ਲੁੱਟੀ ਜਾਂਦੀ ਹੈ। ਔਰਤਾਂ ਆਪਣੇ ਬੱਚੇ ਤੇ ਭੈਣ, ਭਰਾਵਾਂ, ਮਾਪਿਆਂ ਨੂੰ ਸੰਭਾਲਣ ਲਈ ਵਿਕਦੀਆਂ ਹਨ। ਜਿੰਨਾ ਦੇ ਮਾਪੇ ਮੁੰਡੇ, ਕੁੜੀਆਂ ਦਾ ਖ਼ਰਚਾ ਨਹੀਂ ਉਠਾ ਸਕਦੇ। ਉਹ ਪੇਟ ਭਰਨ ਤੇ ਪੜ੍ਹਾਈ ਦੇ ਖ਼ਰਚੇ ਪੂਰੇ ਕਰਨ ਲਈ ਵਿਕਦੇ ਹਨ। ਮੁੰਡੇ, ਕੁੜੀਆਂ ਦੇ ਸਕੂਲਾਂ, ਕਾਲਜਾਂ, ਆਸ਼ਾਮਾਂ ਵਿੱਚ ਗਰੁੱਪ ਖੇਡ ਆਮ ਚੱਲਦੀ ਹੈ। ਅਣਗਿਣਤ ਭਾਰਤੀ ਕਾਮ ਉੱਤੇ ਫ਼ਿਲਮਾਂ ਬਣਾਂ ਰਹੇ ਹਨ। ਥਾਂ-ਥਾਂ ਰੰਡੀਆਂ ਕੋਠੇ ਖੋਲੀ ਬੈਠੀਆਂ ਹਨ। ਅਜੇ ਭਾਰਤੀ ਬੜੇ ਸ਼ਰਮਾਕਲ ਤੇ ਸਲੀਕੇ ਵਾਲੇ ਹਨ। ਰਾਮ ਦੁਹਾਈ ਪਾ ਕੇ, ਇਹ ਦੁਨੀਆ ਤੋਂ ਅਨੋਖੇ ਦਿਸਣਾ ਚਾਹੁੰਦੇ ਹਨ। ਜਿਸ ਤੋਂ ਦੁਨੀਆ ਪੈਦਾ ਹੋਈ ਹੈ। ਉਹ ਕਾਮ ਦੀ ਮਿਹਰਬਾਨੀ ਦੇ ਬੀਜ ਦਾ ਫ਼ਲ ਹੈ। ਆਪੇ ਦੇਖ ਲਵੋ, ਕਾਮ ਤੋਂ ਦੁਨੀਆ ਤੇ ਹੋਰਾਂ ਦੇਸ਼ਾਂ ਦੇ ਲੋਕਾਂ ਨਾਲੋਂ ਭਾਰਤੀ, ਧਰਮੀ ਕਿੰਨਾ ਕੁ ਬਚੇ ਹੋਏ ਹਨ?

Share Button

Leave a Reply

Your email address will not be published. Required fields are marked *

%d bloggers like this: