ਪਾਸਪੋਰਟ ਬਣਵਾਉਣ ਦੇ ਬਦਲੇ ਨਿਯਮ

ਪਾਸਪੋਰਟ ਬਣਵਾਉਣ ਦੇ ਬਦਲੇ ਨਿਯਮ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਪਾਸਪੋਰਟ ਬਣਵਾਉਣ ਦੇ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਸ ਨਾਲ ਪਾਸਪੋਰਟ ਬਣਵਾਉਣਾ ਹੋਰ ਵੀ ਸੌਖਾ ਹੋ ਜਾਏਗਾ।

ਪੁਰਾਣੇ ਨਿਯਮਾਂ ਤਹਿਤ 26 ਜਨਵਰੀ, 1989 ਮਗਰੋਂ ਪੈਦਾ ਹੋਏ ਲੋਕਾਂ ਨੂੰ ਪਾਸਪੋਰਟ ਬਣਵਾਉਣ ਲਈ ਜਨਮ ਸਰਟੀਫਿਕੇਟ ਦੇਣਾ ਜ਼ਰੂਰੀ ਹੁੰਦਾ ਸੀ ਪਰ ਸਰਕਾਰ ਨੇ ਹੁਣ ਇਹ ਨਿਯਮ ਬਦਲ ਦਿੱਤਾ ਹੈ। ਹੁਣ ਇਹ ਦਸਤਾਵੇਜ਼ ਵੀ ਜਨਮ ਸਰਟੀਫਿਕੇਟ ਵਜੋਂ ਮੰਨੇ ਜਾਣਗੇ।

1. ਜਨਮ ਸਰਟੀਫਿਕੇਟ

2. ਟਰਾਂਸਫਰ ਸਰਟੀਫਿਕੇਟ, ਸਕੂਲ ਲੀਵਿੰਗ ਸਰਟੀਫਿਕੇਟ ਤੇ ਆਖਰੀ ਸਿੱਖਿਆ ਦਾ ਦਾ ਸਰਟੀਫਿਕੇਟ। (ਇਹ ਦਸਤਾਵੇਜ਼ ਉਦੋਂ ਹੀ ਮੰਨੇ ਜਾਣਗੇ ਜਦੋਂ ਸਿੱਖਿਆ ਮਾਨਤਾ ਪ੍ਰਾਪਤ ਸਕੂਲ ਤੋਂ ਕੀਤੀ ਹੋਏਗੀ)

3. ਪੈਨ ਕਾਰਡ ਜਿਸ ‘ਤੇ ਜਨਮ ਤਾਰੀਕ ਲਿਖੀ ਹੋਏ।

4. ਆਧਾਰ ਕਾਰਡ ਜਿਸ ‘ਤੇ ਜਨਮ ਤਾਰੀਕ ਲਿਖੀ ਹੋਏ।

5. ਡਰਾਈਵਿੰਗ ਲਾਇਸੰਸ ਜਿਸ ‘ਤੇ ਜਨਮ ਤਾਰੀਕ ਲਿਖੀ ਹੋਏ।

6. ਵੋਟਰ ਆਈ ਕਾਰਡ ਜਿਸ ‘ਤੇ ਜਨਮ ਤਾਰੀਕ ਲਿਖੀ ਹੋਏ।

7. ਪਾਲਿਸੀ, ਬਾਂਡਜ਼ ਤੇ ਲਾਈਫ ਇੰਸੋਰੈਂਸ ਜਿਸ ‘ਤੇ ਜਨਮ ਤਾਰੀਕ ਲਿਖੀ ਹੋਏ।

8. ਮਾਈਨਰਜ਼ ਦੇ ਪਾਸਪੋਰਟ ਹੁਣ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਇੱਕ ਦੇ ਦਸਤਾਵੇਜ਼ ਦੇ ਆਧਾਰ ‘ਤੇ ਬਣ ਜਾਣਗੇ।

9. ਹੁਣ ਪਾਸਪੋਰਟ ਬਮਵਾਉਣ ਵਿੱਚ ਮੈਰਿਜ਼ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਏਗੀ।

10. ਸਾਧੂ ਸੰਤ ਆਪਣੇ ਮਾਤਾ-ਪਿਤਾ ਦੀ ਥਾਂ ਗੁਰੂ ਦਾ ਨਾਂ ਦੇ ਸਕਣਗੇ। ਇਸ ਦੇ ਨਾਲ ਹੀ ਸਾਧੂ-ਸੰਤਾਂ ਨੂੰ ਇੱਕ ਪਛਾਣ ਪੱਤਰ ਤੇ ਸੈਲਫ ਡਿਕਲੇਰੇਸ਼ਨ ਵੀ ਦੇਣਾ ਹੋਏਗਾ।

Share Button

Leave a Reply

Your email address will not be published. Required fields are marked *

%d bloggers like this: