’ਸਵਦੇਸ਼ੀ ਅਪਣਾਓ ਦੇਸ਼ ਬਚਾਓ’ ਮੁਹਿੰਮ ਤਹਿਤ ਪਿੰਡ ਸੰਘਰੇੜੀ ਵਿਖੇ ਮੀਟਿੰਗ ਕੀਤੀ

‘ਸਵਦੇਸ਼ੀ ਅਪਣਾਓ ਦੇਸ਼ ਬਚਾਓ’ ਮੁਹਿੰਮ ਤਹਿਤ ਪਿੰਡ ਸੰਘਰੇੜੀ ਵਿਖੇ ਮੀਟਿੰਗ ਕੀਤੀ

ਬਰੇਟਾ 23,ਦਸੰਬਰ (ਅਸੋਕ) ਜਿਲ੍ਹਾ ਮਾਨਸਾ ਦੇ ਪਤੰਜਲੀ ਯੋਗ ਪ੍ਰਚਾਰਕ ਜੋਗਿੰਦਰ ਸਿੰਘ (ਕਮਲ) ਨੇ ਅੱਜ ਪਿੰਡ ਸੰਘਰੇੜੀ ਵਿਖੇ ਯੋਗ ਸਾਧਕਾਂ ਨੂੰ ਸਵਦੇਸ਼ੀ ਚੀਜਾਂ ਵਰਤਣ,ਯੋਗ ਕਰਨ ਅਤੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ।ਡਾ. ਕਮਲ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਪ੍ਰਤੀ ਵਫਾਦਾਰ ਅਤੇ ਇਮਾਨਦਾਰ ਰਹਿਣਾ ਚਾਹੀਦਾ ਹੈ।ਸਾਨੂੰ ਆਪਣੇ ਹੀ ਦੇਸ਼ ਦੀਆਂ ਚੀਜ਼ਾ ਵਰਤਣੀਆਂ ਚਾਹੀਦੀਆਂ ਹਨ,ਤਾਂ ਕਿ ਸਾਡੇ ਦੇਸ਼ ਦਾ ਪੈਸਾ ਸਾਡੇ ਦੇਸ਼ ਵਿੱਚ ਹੀ ਰਹੇ ਅਤੇ ਸਾਡਾ ਦੇਸ਼ ਹੋਰ ਤਰੱਕੀ ਕਰੇ।ਭਾਰਤ ਸਵੈਵਿਭਾਨ ਪਿੰਡ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ,ਮਹਿਲਾ ਪ੍ਰਧਾਨ ਜਸਵਿੰਦਰ ਕੌਰ ਨੇ ਡਾ.ਕਮਲ ਦੀ ਅਣਥੱਕ ਸੇਵਾ ਦੀ ਸਾਲਾਘਾ ਕਰਦੇ ਹੋਏ ਯੋਗ ਦੇ ਖੇਤਰ ਵਿੱਚ ਇਲਾਕੇ ਲਈ ਉਹਨਾਂ ਦੇ ਯੋਗਦਾਨ ਨੂੰ ਕਾਬਿਲਏਤਾਰੀਫ ਦੱਸਿਆ।ਇਸ ਸਮੇਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ,ਨੰਬਰਦਾਰ ਮਿੱਤ ਸਿੰਘ,ਕੁਲਵਿੰਦਰ ਕੌਰ,ਜਸਵਿੰਦਰ ਕੌਰ,ਹਰਦੀਪ ਕੌਰ,ਬੇਅੰਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਯੋਗ ਸਾਧਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: