ਅੰਤਰ ਰਾਸ਼ਟਰੀ ਮੰਡੀ ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਨੋਟਬੰਦੀ ਦਾ ਘਾਟਾ ਪੂਰਾ ਕਰਨ ਲਈ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਚ ਵਾਧਾ ਕਰਨ ਦੇ ਵਿਰੋਧ ਵਿਚ ਲੇਬਰ ਪਾਰਟੀ ਕੀਤਾ ਰੋਸ ਪ੍ਰਗਟ

ਅੰਤਰ ਰਾਸ਼ਟਰੀ ਮੰਡੀ ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਨੋਟਬੰਦੀ ਦਾ ਘਾਟਾ ਪੂਰਾ ਕਰਨ ਲਈ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਚ ਵਾਧਾ ਕਰਨ ਦੇ ਵਿਰੋਧ ਵਿਚ ਲੇਬਰ ਪਾਰਟੀ ਕੀਤਾ ਰੋਸ ਪ੍ਰਗਟ
ਅਵਾਜਾਈ ਸਾਧਨ, ਭੋਜਨ ਪਦਾਰਥਾਂ, ਦੁਕਾਨਦਾਰਾਂ ਅਤੇ ਕਿਸਾਨ ਦੇ ਪਏਗੀ ਭਾਰੀ ਮਾਰ

ਗੜਸ਼ੰਕਰ, 23 ਦਸੰਬਰ (ਅਸ਼ਵਨੀਂ ਸ਼ਰਮਾ) ਲੇਬਰ ਪਾਰਟੀ ਵਲੋਂ ਨੌਟਬੰਦੀ ਦੇ ਚਲਦਿਆਂ ਮੋਦੀ ਸਰਕਾਰ ਨੇ ਅਪਣੇ ਵਿਤੀ ਘਾਟੇ ਪੂਰੇ ਕਰਨ ਲਈ ਪੈਟਰੋਲੀਅਮ ਪਦਾਰਥਾਂ ਦਾ ਬਿਨਾਂ ਅੰਤਰ ਰਾਸ਼ਟਰੀ ਮੰਡੀ ਵਿਚ ਇਨਾਂ ਦੀਆਂ ਕੀਮਤਾਂ ਵਧਣ ਤੋਂ ਬਿਨਾਂ ਕੀਮਤਾਂ ਵਿਚ ਬੇਲੋੜਾ ਵਾਧਾ ਕਰਨ ਦੇ ਵਿਰੋਧ ਵਿਚ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਇਕ ਵਿਸ਼ਾਲ ਮੀਟਿੰਗ ਕਰਕੇ ਸਿਆਪਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧੀਮਾਨ ਨੇ ਦਸਿਆ ਕਿ ਪੈਟਰੋਲੀਅਮ ਪਲੈਲਿੰਗ ਐਂਡ ਅਨੇਲਸਿਸ ਵਿੰਗ ਦੀ ਹਿਕ ਰੀਪੋਰਟ ਅਨੁਸਾਰ ਨਵੰਬਰ 2010 ਵਿਚ ਕੱਚੇ ਤੇਲ ਦੀ ਕੀਮਤ ਅੰਤਰ ਰਾਸ਼ਟਰੀ ਮੰਡੀ ਵਿਚ 86.55 ਡਾਲਰ ਸੀ ਤੇ ਉਸ ਸਮੇਂ ਦੇਸ਼ ਵਿਚ ਡੀਜ਼ਲ ਦੀ ਕੀਮਤ 37.75 ਪੈਸੇ ਸੀ, ਨਵੰਬਰ 2011 ਵਿਚ ਅੰਤਰ ਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀ ਕੀਮਤ 111. 13 ਡਾਲਰ ਸੀ ਤੇ ਦੇਸ਼ ਵਿਚ ਡੀਜ਼ਲ ਦੀ ਕੀਮਤ 40.91 ਪੈਸੇ ਸੀ, ਇਸੇ ਤਰਾਂ ਨਵੰਬਰ 2014 ਵਿਚ ਕੱਚੇ ਤੇਲ ਦੀ ਕੀਮਤ ਅੰਤਰ ਰਾਸ਼ਟਰੀ ਮੰਡੀ ਵਿਚ 81.29 ਡਾਲਰ ਪ੍ਰਤੀ ਬੈਰਲ ਸੀ ਤੇ ਦੇਸ਼ ਡੀਜ਼ਲ ਦੀ ਕੀਮਤ 53.10 ਪੈਸੇ ਸੀ, ਨਵੰਬਰ 2015 ਵਿਚ 44. 31 ਡਾਲਰ ਸੀ ਤੇ ਡੀਜ਼ਲ ਦੀ ਕੀਮਤ 45.93 ਪੈਸੇ ਪ੍ਰਤੀ ਲੀਟਰ ਸੀ। ਪਰ ਹੁਣ ਨਵੰਬਰ 2016 ਵਿਚ ਅੰਤਰ ਰਾਸ਼ਟਰੀ ਮੰਡੀ ਵਿਚ ਕੱਚੇੇ ਤੇਲ ਦੀ ਕੀਮਤ 43.98 ਡਾਲਰ ਹੈ ਤੇ ਹੁਣ ਡੀਜ਼ਲ ਦੀ ਕੀਮਤ ਦੇਸ਼ ਵਿਚ 56.41 ਪੈਸੇ ਪ੍ਰਤੀ ਲੀਟਰ ਹੈ। ਧੀਮਾਨ ਨੇ ਦਸਿਆ ਕਿ ਇਸ ਤੋਂ ਵੱਡੀ ਬੇਇਨਸਾਫੀ ਕਦੇ ਵੀ ਵੇਖਣ ਨੂੰ ਨਹੀਂ ਮਿਲੀ, ਮੋਦੀ ਸਰਕਾਰ ਸ਼ਬਰੇਆਮ ਦੇਸ਼ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ, ਜਿਸ ਦੀ ਭਾਰੀ ਮਾਰ ਹੇਠ ਟਰਾਂਸਪੋਰਟਰ, ਜਨਸਧਾਰਨ ਲੋਕ, ਕਿਸਾਨ ਅਤੇ ਗਰੀਬ ਲੋਕਾਂ ਨੂੰ ਝਲਣੀ ਪੈ ਰਹੀ ਹੈ। ਜਦੋਂ ਮੋਦੀ ਸਰਕਾਰ ਕਹਿ ਰਹੀ ਸੀ ਕੇ ਅਗਰ ਅੰਤਰ ਰਾਸ਼ਟਰੀ ਮਾਰਕਿਟ ਵਿਚ ਕੀਮਤ ਘੱਟੇਗੀ ਤਾਂ ਦੇਸ਼ ਵਿਚ ਵੀ ਘੱਟ ਹੋਵੇਗੀ ਪਰ ਸਰਕਾਰ ਨੇ ਝੂਠ ਬੋਲਣ ਅਤੇ ਲੋਕਾਂ ਲਾਲ ਖਿਲਵਾੜ ਕਰਨ ਦਾ ਪੂੰਜਪ ਪਤੀਆਂ ਤੋਂ ਠੇਕਾ ਲੈ ਲਿਆ ਹੋਇਆ ਲਗਦਾ ਹੈ। ਉਨਾਂ ਦਸਿਆ ਕਿ ਨਾਲ ਘਰਾਂ ਵਿਚ ਵਰਤਣ ਹੋਣ ਵਾਲੀ ਘਰੈਲੂ ਗੈਸ ਦੀਆਂ ਸਰਦੀਆਂ ਵਿਚ ਕੀਮਤਾਂ ਵਿਚ ਵੱਡਾ ਵਾਧਾ ਕਰਕੇ ਕੇ ਲੋਕਾਂ ਤੋਂ ਚੁਲੇ ਦਾ ਬਾਲਣ ਵੀ ਖੋਹਇਆ ਹੈ। ਅਗਰ ਹੁਣ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਤੁੂਲਣਾ ਕੀਤੀ ਜਾਵੇ ਤਾਂ ਪੈਟਰੋਲ 45 ਕੁ ਰੋ: ਤੇ ਡੀਜਲ ਵੀ 35 ਕੁ ਰੁ: ਚਾਹੀਦਾ ਹੈ।

      ਧੀਮਾਨ ਨੇ ਕਿਹਾ ਕਿ ਅਗਰ 3 ਪ੍ਰਦੇਸ਼ਾਂ ਵਿਚ ਚੋਣਾ ਦਾ ਸਮਾਂ ਨਾ ਹੁੰਦਾ ਤਾਂ ਇਹ ਵਾਧਾ ਕਈ ਗੁਣਾ ਹੋਰ ਹੋ ਜਾਣਾ ਸੀ ਤੇ ਦੇਸ਼ ਦੇ ਪ੍ਰਧਾ;ਨ ਮੰਤਰੀ ਤਾਂ ਦੇਸ਼ ਵਿਚ ਨੋਟਬੰਦੀ ਕਾਰਨ ਹੋ ਰਹੇ ਨੁਕਸਾਨ ਨੂੰ ਵੀ ਜਾਇਜ਼ ਠਹਿਰਾ ਰਹੇ ਹਨ ਜਦੋਂ ਇਹ ਘਾਟਾ ਅਰਬਾਂ ਰੁਪਏ ਦਾ ਹੈ ਤੇ ਜਿਹੜਾਂ ਲੋਕਾਂ ਦੀ ਸੇਹਿ ਉਤੇ ਬੁਰਾ ਅਸਰ ਪਵੇਗਾ ਉਸ ਵਾਰੇ ਤਾਂ ਚੁਪੀ ਸਾਧੀ ਹੋਈ ਹੈ, ਦੇਸ਼ ਵਿਚ ਬੇਰੁਜਗਾਰੀ ਵਧੇਗੀ ਤੇ ਉਸ ਨਾਲ ਭੁੱਖ ਮਰੀ ਦੀ ਲਾਇਨ ਵੀ ਦੇਸ਼ ਵਿਚ ਲੰਬੀ ਹੋਵੇਗੀ। ਲੋਕਾਂ ਦਾ ਜੀਵਨ ਪੂਰੀ ਤਰਾਂ ਨਰਕ ਮਈ ਬਣਾਇਆ ਜਾ ਰਿਹਾ ਹੈ, ਜਦੋਂ ਕਿ ਦੇਸ਼ ਤਾਂ ਪਹਿਲਾਂ ਹੀ ਢੁੱਖਮਰੀ ਵਾਲੇ ਦੇਸ਼ਾਂ ਦੀ ਸੁਚੀ ਵਿਚ ਸ਼ਾਮਿਲ ਹੈ। ਧੀਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਿਸ ਲਿਆ ਜਾਵੇ ਅਤੇ ਅੰਤਰ ਰਾਸ਼ਟਰੀ ਮੰਡੀ ਵਿਚ ਬਜ਼ਾਰੂ ਕੀਮਤਾਂ ਅਨੁਸਾਰ ਹੀ ਤੇਲ ਦੀਆਂ ਕੀਮਤਾਂ ਤਹਿ ਹੋਣ। ਧੀਮਾਨ ਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੇਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਦੇ ਵਿਰੁਧ ਲਾਮਬੰਦ ਹੋਣ ਤੇ ਪੂਰੇ ਜੋਰ ਨਾਲ ਅਵਾਜ਼ ਉਠਾਉਣ ਲਈ ਅੱਗੇ ਆਉਣ। ਇਸ ਮੋਕੇ ਮਲਜਿੰਦਰ ਕੁਮਾਰ, ਵਿਜੇ ਕੁਮਾਰ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਕਿਰਨ ਵਾਲਾ, ਪਵਨ ਕੁਮਾਰੀ, ਰਤਨਾ, ਜਗੀਰ ਕੋਰ, ਨਿਰਮਲ ਕੌਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: