ਡਾਕਟਰ ਚੀਮਾ ਨੇ 49 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਵੰਡੇ

ਡਾਕਟਰ ਚੀਮਾ ਨੇ 49 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਵੰਡੇ

ਰੂਪਨਗਰ, 22 ਦਸੰਬਰ (ਪ੍ਰਿੰਸ): ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ  ਨਗਰ ਕੌਂਸਲ ਦਫਤਰ ਰੂਪਨਗਰ ਵਖ ਵਖ ਸੰਸਥਾਵਾਂ ਨੂੰ ਵਿਕਾਸ ਕੰਮਾ ਲਈ 49 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਤਕਸੀਮ ਕੀਤੇ । ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਰੋਪੜ ਵਿਧਾਨ ਸਭਾ ਹਲਕੇ ਵਿੱਚ ਸੇਵਾ ਦੇ ਵਖ ਵਖ ਖੇਤਰਾਂ ਵਿਚ ਜੋ ਸੰਸਥਾਵਾਂ ਅਹਿਮ ਯੋਗਦਾਨ ਪਾ ਰਹੀਆਂ ਹਨ, ਨੂੰ ਗਰਾਟਾਂ ਦੇ ਚੈੱਕ ਦੇਣ ਦਾ ਜੋ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਲਈ ਅੱਜ ਉਹ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਨ।

          ਡਾਕਟਰ ਚੀਮਾ ਨੇ ਕਿਹਾ ਕਿ ਬੀਤੇ ਦਿਨੀ ਚੰਡੀਗੜ੍ਹ ਹੋਈਆਂ ਚੋਣਾਂ ਦੌਰਾਨ ਵੋਟਰਾਂ ਨੇ ਸ਼ੋਮਣੀ ਅਕਾਲੀ ਦਲ -ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਂਦੇ ਹੋਏ ਗਠਜੋੜ ਨੂੰ ਪੂਰਨ ਬਹੁਮਤ ਨਾਲ ਜਿਤਿਆ ਹੈ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਇਹ ਇੱਕ ਟ੍ਰੇਲਰ ਹੈ ਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਵੋਟਰ ਅਕਾਲੀ ਦਲ -ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉ਼ਦੇ ਹੋਏ ਮੌਜੂਦਾ ਸਰਕਾਰ ਨੂੰ ਪੰਜਾਬ ਵਿੱਚ ਵੀ ਤੀਜੀ ਵਾਰ ਫੇਰ ਸਤਾ ਵਿੱਚ ਲਾਉਣਗੇ।ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਵੱਲੋਂ ਪਿਛਲੇ ਸਾਢੇ ਨੌ ਸਾਲ ਦੌਰਾਨ ਕਰਾਏ ਗਏ ਵਿਕਾਸ ਸਾਹਮਣੇ ਰੱਖੀਏ ਤਾਂ ਕੋਈ ਤਾਕਤ ਇਸ ਨੂੰ ਨਹੀਂ ਹਰਾ ਸਕਦੀ।ਉਨਾਂ ਲੋਕਾਂ ਨੂੰ  ਦੂਜੀਆਂ ਪਾਰਟੀਆਂ ਦੇ ਕੂੜ ਪ੍ਰਚਾਰ ਵਿਚ ਫਸਣ ਤੌਂ ਸਾਵਧਾਨ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸੱਤਾ ਵਿਚ ਆਉਣ ਤੇ 25 ਲੱਖ ਲੋਕ ਨੂੰ ਨੋਕਰੀਆਂ ਦੇਣ ਲਈ ਕਹਿ ਰਹੀਆਂ ਹਨ ਜਦਕਿ ਸਾਰੇ ਸੂਬੇ ਵਿਚ ਕੇਵਲ 4.25 ਲੱਖ ਦੇ ਕਰੀਬ ਮੁਲਾਜ਼ਮ ਹਨ ।ੳਨਾਂ ਕਿਹਾ ਕਿ ਜਿਨੀ ਨਵੀਂ ਭਰਤੀ ਮੋਜੂਦਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦ਀ਿ ਸਰਕਾਰ ਨੇ ਕੀਤੀ ਹੈ ਤਨੀਂ ਕਦੇ ਵੀ ਨਹੀਂ ਹੋਈ ।ਕੇਵਲ ਸਿਖਿਆ ਵਿਭਾਗ ਵਿਚ ਹੀ 84 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ ਹਨ ਅਤੇ ਪ੍ਰਇਮਰੀ ਸਕੂਲਾਂ ਵਿੱਚ ਕੋਈ ਵੀ ਅਸਾਮੀ ਖਾਲੀ ਨਹੀਂ ਹੈ।ਜਦਕਿ ਕਾਂਗਰਸ ਸਰਕਾਰ ਦੌਰਾਨ ਪਹਿਲੀ ਕੈਬਿਨਟ ਦੀ ਮੀਟਿੰਗ ਵਿਚ ਹੀ ਭਰਤੀ ਤੇ ਰੋਕ ਲਗਾਉਣ ਦਾ ਮੱਤਾ ਪਾਸ ਕਰ ਦਿਤਾ ਗਿਆ ਸੀ ।

ਉਨਾਂ ਇਹ ਵੀ ਕਿਹਾ ਕਿ 2012 ਦੀਆਂ ਚੌਣਾ ਦੌਰਾਨ ਉਹ ਜਦੋਂ ਵੀ ਕਿਸੇ ਪਾਸੋਂ ਵੀ ਵੋਟਾਂ ਮੰਗਣ ਲਈ ਜਾਂਦੇ ਸਨ ਤਾਂ ਉਹ ਲੋਕ ਆਪਣੇ ਹਲਕੇ ਦੀ ਮਾੜੀ ਹਾਲਤ ਬਾਰੇ ਸ਼ਿਕਾਇਤ ਕਰਦੇ ਸਨ ਇਥੋਂ ਤਕ ਕਿ ਇਹ ਵੀ ਕਹਿੰਦੇ ਸਨ ਕਿ ਇਸ ਗਲੀ ਵਿਚੋਂ ਲੰਘ ਕੇ ਦਿਖਾਓ। ਪਰੰਤੂ ਹੁਣ ਉਹੀ ਵੋਟਰ ਇਹ ਕਹਿੰਦੇ ਹਨ ਕਿ ਉਨਾਂ ਦਾ ਕੋਈ ਵੀ ਵਿਕਾਸ ਦਾ ਕੰਮ ਹੋਣ ਵਾਲਾ ਬਾਕੀ ਨਹੀਂ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਥੇ ਕਿ 24 ਘੰਟੇ ਬਿਜਲੀ ਦੀ ਸਪਲਾਈ ਰਹਿੰਦੀ ਹੈ ਅਤੇ ਦਲਿਤਾ ਨੂੰ 200 ਯੂਨੀਟ ਮਾਫ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜ਼ੂਦਾ ਸਰਕਾਰ ਵੱਲ਼ੋ 33 ਲੱਖ ਲਾਭਪਾਤਰੀਆਂ ਦੇ ਨੀਲੇ ਕਾਰਡ ਬਣਾਏ ਗਏ ਹਨ ਅਤੇ ਇਹ ਪਰਿਵਾਰ ਇੱਕ ਰ੍ਹੁਪਏ ਕਿਲੋ ਕਣਕ ਪ੍ਰਾਪਤ ਕਰ ਰਹੇ ਹਨ।

    ਇਸ ਸਮਾਗਮ ਦੌਰਾਨ  ਸ਼੍ਰੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਰੂਪਨਗਰ ਸ਼ਹਿਰ ਦੀ ਕੋਈ ਗਲੀ ਜਾਂ ਮਹਲਾ ਅਜਿਹਾ ਨਹੀਂ ਹੈ ਜੋ ਕਿ ਕੱਚੀ ਰਹਿ ਗਈ ਹੋਵੇ ਜਾਂ ਸੀਵਰੇਜ ਨਾ ਪਿਆ ਹੋਵੇ ਤੇ ਜਾਂ ਫਿਰ ਸਟਰੀਟ ਲਾਈਟ ਨਾ ਲਗੀ।ਉਨਾਂ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਦੇ ਯਤਨਾ ਸਦਕਾ ਹੀ ਰੂਪਨਗਰ ਸਹੀ ਅਰਥਾਂ ਵਿੱਚ ਰੂਪਨਗਰ ਬਣਿਆ ਹੈ।ਉਨ੍ਹਾਂ ਦੱਸਿਆ ਕਿ ਡਾ: ਚੀਮਾ ਵਲੋ ਅੱਜ ਨਗਰ ਕੌਂਸਲ ਨੂੰ 35 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਕਲੀਨਿੰਗ ਮਸ਼ੀਨ , ਇੱਕ ਫਾਇਰ ਬ੍ਰਿਗੇਡ ਦੀ ਗੱਡੀ, ਛੇ ਕੂੜਾ ਚੁੱਕਣ ਵਾਲੀਆਂ ਗਡੀਆਂ, ਇਕ ਜੇ.ਸੀ.ਬੀ., ਅਤੇ 166 ਐਲ.ਈ.ਡੀ. ਲਾਈਟਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਮੌਕੇ ਯੂਥ ਅਕਾਲੀ ਆਗੂ ਸ਼੍ਰੀ ਗੋਰਵ ਰਾਣਾ ਨੇ ਕਿਹਾ ਕਿ  ਵਿਧਾਨ ਸਭਾ ਹਲਕੇ ਦੇ ਲੋਕਾਂ ਨੇ 2012 ਦੀਆਂ ਚੋਣਾਂ ਦੌਰਾਨ ਸੁਚੱਜਾ ਫੈਸਲਾ ਲੈਂਦੇ ਹੋਏ ਡਾ: ਦਲਜੀਤ ਸਿੰਘ ਚੀਮਾ ਨੂੰ ਹਲਕੇ ਦੀ ਵਾਗਡੋਰ ਸੰਭਾਲੀ ਸੀ ਅਤੇ ਉਸ ਦਿਨ ਤੋਂ ਹੀ ਡਾ: ਚੀਮਾ ਹਲਕੇ ਦੀ ਦਿਨਰਾਤ ਸੇਵਾ ਕਰ ਰਹੇ ਹਨ। ਰੋਪੜ ਜਿਸ ਨੂੰ ਪਿਛੜਿਆ ਇਲਾਕਾ ਕਿਹਾ ਜਾਂਦਾ ਸੀ, ਹੁਣ ਇਸ ਦੀ ਕਾਇਆਕਲਸਪ ਹੋ ਗਈ ਹੈ ।ਉਨ੍ਹਾਂ ਕਿਹਾ ਕਿ ਰੂਪਨਗਰ ਹੈੱਡ ਵਰਕਸ ਤੋਂ ਨੂਰਪੁਰ ਬੇਦੀ ਤੱਕ 66 ਕਰੋੜ ਦੀ ਲਾਗਤ ਨਾਲ ਸੜਕ ਦੀ ਉਸਾਰੀ ਕਰਵਾਈ ਜਾ ਰਹੀ ਹੈ।ਨੂਰਪੁਰ ਬੇਦੀ ਸ਼ਹਿਰ ਅੰਦਰ 69.73 ਲੱਖ ਰੁਪਏ ਨਾਲ ਪਾਣੀ ਦੀਆ ਪਾਇਪਾ ਬਦਲੀਆਂ ਜਾ ਰਹੀਆਂ ਹਨ।

              ਅੱਜ ਦੇ ਇਸ ਸਮਾਗਮ ਦੌਰਾਨ ਡਾਕਟਰ ਚੀਮਾ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 21 ਲੱਖ ਅਤੇ ਐਂਮ. ਪੀ. ਲੈੱਡ ਤਹਿਤ 28 ਲੱਖ ਰੁਪਏ ਦੇ ਚੈੱਕ  ਤਕਸੀਮ ਕੀਤੇ ।ਇਸ ਸਮਾਗਮ ਦੌਰਾਨ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਦਾ ਬੀਬੀ ਮੀਨਾ ਕੁਮਾਰੀ ਦੀ ਅਗਵਾਈ ਵਿੱਚ ਪਿੰਡ ਖੇੜੀ ਦੇ ਮਹਿਲਾ ਮੰਡਲ ਨੇ ਸਨਮਾਨ ਵੀ ਕੀਤਾ।

                ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ ਤੇ ਸ਼੍ਰੀ ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ, ਸ਼੍ਰੀ ਗੁਰਮੁੱਖ ਸਿੰਘ ਸੈਣੀ ਨਗਰ ਕੌਂਸਲਰ  ਤੇ ਚੇਅਰਮੈਨ ਰੂਪਨਗਰ ਸਰਕਲ ਲੈਵਲ ਡਿਸਪਿਊਟ ਸੈਟਲਮੈਂਟ ਕਮੇਟੀ ਜਥੇਦਾਰ ਗੁਰਦੇਵ ਸਿੰਘ ਕੋਹਲੀ,  ਸ਼੍ਰੀ ਅਮਰਜੀਤ ਸਿੰਘ ਜੌਲੀ, ਰਮਨ ੰਿਜੰਦਲ ਸ਼੍ਰੀ ਹਰਵਿੰਦਰ ਸਿੰਘ ਹਵੇਲੀ, ਸ਼੍ਰੀ ਮਨਜਿੰਦਰ ਸਿੰਘ ਧਨੋਆ,ਸ਼੍ਰੀ ਹਰਵਿੰਦਰ ਸਿੰਘ ਵਾਲੀਆ,ਸ਼੍ਰੀ ਕੁਲਵੰਤ ਸਿੰਘ  (ਸਾਰੇ ਨਗਰ ਕੌਂਸਲਰ)  ,ਸ਼੍ਰੀ ਮਹਿੰਦਰ ਕੁਮਾਰ ਢੱਲ, ਸ਼੍ਰੀ ਵੇਦ ਪ੍ਰਕਾਸ਼ ਸਾਬਕਾ ਨਗਰ ਕੌਂਸਲਰ , ਯੂਥ ਅਕਾਲੀ ਆਗੂ ਸ਼੍ਰੀ ਗੋਰਵ ਰਾਣਾ, ਸ਼੍ਰੀ ਆਰ.ਪੀ. ਸਿੰਘ ਸ਼ੈਲੀ ,ਸ਼੍ਰੀ ਦਰਸ਼ਨ ਲਾਲ ਜੈਨ, ਸ਼੍ਰੀ ਚਮਨ ਲਾਲ ਵਰਮਾ , ਸ਼੍ਰੀ ਸ਼ਕਤੀ ਤ੍ਰਿਪਾਠੀ , ਸ਼੍ਰੀ ਮੁਕੇਸ਼ ਮਹਾਜਨ ,ਜਥੇਦਾਰ ਭਾਗ ਸਿੰਘ, ਸ਼੍ਰੀ ਤੀਰਥ ਸਿੰਘ ਖਾਲਸਾ,ਬੀਬੀ ਪ੍ਰੀਤਮ ਕੌਰ ਭਿਉਰਾ ,ਬੀਬੀ ਬਲਜੀਤ ਕੌਰ,ਸ਼੍ਰੀ ਮਨਿੰਦਰ ਸਿੰਘ ਸਾਹਨੀ ,ਸ਼੍ਰੀ ਵੇਦ ਪ੍ਰਕਾਸ਼,ਮਾਸਟਰ ਰਾਮ ਸਿੰਘ ,ਸ਼੍ਰੀ ਹਰਨੇਕ ਸਿੰਘ,ਸ਼੍ਰੀ ਹਰਦੀਪ ਸਿੰਘ,ਸ਼੍ਰੀ ਪਾਖਰ ਸਿੰਘ ਸੈਣੀ ,ਸ਼੍ਰੀ ਤਰਲੋਕ ਚੰਦ ਜੈਨ , ਵੀ ਉਨਾ ਦੇ ਨਾਲ ਸਨ ।

Share Button

Leave a Reply

Your email address will not be published. Required fields are marked *

%d bloggers like this: