ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਬਾਦਲਾਂ ਦੀ ਮੇਹਰਬਾਨੀ ਸਦਕਾ ਦੋ ਮੁਹਤਾਜ ਦੀ ਰੋਟੀ ਨੂੰ ਤਰਸ ਰਿਹਾ ਹੈ

ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਬਾਦਲਾਂ ਦੀ ਮੇਹਰਬਾਨੀ ਸਦਕਾ ਦੋ ਮੁਹਤਾਜ ਦੀ ਰੋਟੀ ਨੂੰ ਤਰਸ ਰਿਹਾ ਹੈ
ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਆਪ ਦਾ ਸਾਥ ਦਿਉ:ਖਹਿਰਾ

ਝੁਨੀਰ 21 ਦਸਬੰਰ(ਗੁਰਜੀਤ ਸ਼ੀਂਹ) ਪੰਜਾਬ ਦੀਆਂ ਦੋਨੇ ਹੀ ਸਰਮਾਏਦਾਰ ਪਾਰਟੀਆਂ ਕਾਂਗਰਸ ਅਤੇ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਰਾਜ ਅੰਦਰ ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਕੱਖੋ ਹੌਲੇ ਕਰ ਦਿੱਤਾ ਇੱਥੇ ਅੱਜ ਪੰਜਾਬ ਦਾ ਕਿਸਾਨ ਦੋ ਵਕਤ ਦੀ ਰੋਟੀ ਤੋ ਮੁਹਤਾਜ ਹੋ ਰਿਹਾ ਹੈ।ਜਦਕਿ ਬਾਦਲਾਂ ਨੇ ਪੰਜਾਬ ਨੂੰ ਲੁੱਟਣ ਦੀ ਬਜਾਏ ਹੋਰ ਕੁਝ ਨਹੀ ਕੀਤਾ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਏ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਰਾਏਪੁਰ ਵਿਖੇ ਆਮ ਆਦਮੀ ਪਾਰਟੀ ਵੱਲੋ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਦੇ ਪ੍ਰਚਾਰ ਲਈ ਪਿੰਡ ਰਾਏਪੁਰ ਵਿਖੇ ਰੱਖੀ ਰੈਲੀ ਦੌਰਾਨ ਕੀਤਾ।ਸ਼੍ਰੀ ਖਹਿਰਾ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਦੇ ਸੂਝਵਾਨ ਲੋਕ ਤੀਸਰੇ ਬਦਲ ਵਜੋ ਆਮ ਆਦਮੀ ਪਾਰਟੀ ਨਾਲ ਜੁੜਦੇ ਆ ਰਹੇ ਹਨ।2017 ਦੀਆਂ ਚੋਣਾਂ ਦੀ ਘੰਟੀ ਵਜਦਿਆਂ ਹੀ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਮੂਦੇ ਮੂੰਹ ਸੁੱਟ ਦਿਆਂਗੇ।ਉਹਨਾਂ ਕਿਹਾ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ,ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਬਿਕਰਮਜੀਤ ਸਿੰਘ ਮਜੀਠੀਆ ਅਤੇ ਇਹਨਾਂ ਦੀ ਬਾਕੀ ਰਿਸ਼ਤੇਦਾਰਾਂ ਦੀ ਟੀਮ ਨੇ ਪੰਜਾਬ ਦੇ ਲੋਕਾਂ ਨਾਲ ਜੋ ਜਿਆਦਤੀਆਂ ਕੀਤੀਆਂ ਹਨ ਉਹਨਾਂ ਦਾ ਪੰਜਾਬ ਦੀ ਜਨਤਾ ਕੋਲ ਹੁਣ ਬਦਲਾ ਲੈਣ ਦਾ ਸਮਾਂ ਆ ਗਿਆ ਹੈ।ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਲੇ ਛਿਕਵੇ ਨਿਬੇੜ ਕੇ ਪੰਜਾਬ ਚੋ ਬਾਦਲਾਂ ਅਤੇ ਕਾਂਗਰਸੀਆਂ ਨੂੰ ਭਜਾਉਣ ਲਈ ਕਮਰ ਕਸ ਲੈਣ।ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਵਿਕਾਸ ਪੱਖੋ ਮੋਹਰੀ ਸੂਬਾ ਬਣਾਉਣ ਦਾ ਵਿਸ਼ਵਾਸ ਦਿੱਤਾ।ਇਸ ਮੌਕੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਪ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਨੂੰ ਉਸ ਸਮੇ ਹੌਸਲਾ ਮਿਲਿਆ ਜਦੋ ਆਪ ਪਾਰਟੀ ਦੇ ਸਰਕਲ ਇੰਚਾਰਜਾਂ ਨੇ ਉਹਨਾਂ ਦੇ ਹੱਕ ਚ ਭਰਵੀ ਹਾਜਰੀ ਦਿੱਤੀ।ਸ਼੍ਰੀ ਭੋਲਾ ਨੇ ਕਿਹਾ ਕਿ ਉਹ ਇੱਕ ਸਧਾਰਨ ਕਿਸਾਨ ਹਨ।ਪਾਰਟੀ ਵੱਲੋ ਜਾਰੀ ਕੀਤੇ ਹਰ ਹੁਕਮ ਦੀ ਕਦਰ ਕਰਨਗੇ ਉਹਨਾਂ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਮਯਾਬ ਹੋ ਕੇ ਹਲਕਾ ਵਾਸੀਆਂ ਦੇ ਵਿਕਾਸ ਕਾਰਜਾਂ ਵੱਲ ਪਹਿਲ ਦੇ ਅਧਾਰ ਤੇ ਧਿਆਨ ਦੇਣਗੇ।ਇਸ ਮੌਕੇ ਉਹਨਾਂ ਦੇ ਨਾਲ ਆਪ ਪਾਰਟੀ ਦੀ ਹਲਕਾ ਇੰਚਾਰਜ ਕਿਰਨ ਕਾਂਤਾ ਸਰਦੂਲਗੜ੍ਹ ,ਨਿਰਮਲ ਸਿੰਘ ਨਿੰਮਾ ਫੱਤਾ ਮਾਲੋਕਾ ,ਹਰਪ੍ਰੀਤ ਸਿੰਘ ਜਟਾਣਾ ,ਐਨ ਆਰ ਆਈ ਰਜਿੰਦਰ ਸਿੰਘ ਬੀਲਾ ਯੂ ਐਸ ਏ ,ਜੱਸੀ ਕਨੈਡਾ,ਡੀ ਐਸ ਪੀ ਮਾਨਖੇੜਾ, ਹਰਪ੍ਰੀਤ ਸਿੰਘ ਜਟਾਣਾ,ਨੈਬ ਸਿੰਘ ਝੁਨੀਰ,ਜਸਵਿੰਦਰ ਸਿੰਘ ਸਾਹਨੇਵਾਲੀ,ਭਰਪੂਰ ਚੋਚਹਰ,ਟੇਕ ਸਿੰਘ ਭੰਮੇ ਕਲਾ ਹਰਪ੍ਰੀਤ ਭੰਮੇ, ਚਰਨ ਦਾਸ ਸਰਦੂਗੜ੍ਹ,ਮੈਡਮ ਕਰਮਜੀਤ ਕੌਰ,ਅੰਮ੍ਰਿਤਪਾਲ ਸਿੰਘ ਟੂਣੀਆ ,ਪਰਮਜੀਤ ਸਿੰਘ ਰਾਏਪੁਰ, ਗੋਰਾ ਸਿੰਘ ਬਾਜੇਵਾਲਾ,ਸੁਰਿੰਦਰ ਧਵਨ ਸਰਦੂਲਗੜ੍ਹ ,ਅਮਨਦੀਪ ਢਿੱਲੋ ਸਰਦੂਲਗੜ੍ਹ ਆਦਿ ਸਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: