ਬੋਹਾ ਥਾਣੇ ਦੇ ਨਵੇਂ ਮੁੱਖੀ ਹਰਪੀ੍ਰਤ ਸਿੰਘ ਸਿੱਧੂ ਨੇ ਚਾਰਜ ਸੰਭਾਲਿਆ

ਬੋਹਾ ਥਾਣੇ ਦੇ ਨਵੇਂ ਮੁੱਖੀ ਹਰਪੀ੍ਰਤ ਸਿੰਘ ਸਿੱਧੂ ਨੇ ਚਾਰਜ ਸੰਭਾਲਿਆ

ਬੋਹਾ 20 ਦਸੰਬਰ (ਦਰਸ਼ਨ ਹਾਕਮਵਾਲਾ)-ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲਿਆਂ ਦੇ ਚਲਦਿਆਂ ਇੱਥੇ ਬਦਲਕੇ ਆਏ ਹਰਪੀ੍ਰਤ ਸਿੰਘ ਸਿੱਧੂ ਨੇ ਬੋਹਾ ਥਾਣੇ ਦੇ ਨਵੇਂ ਮੁੱਖੀ ਵਜੋਂ ਚਾਰਜ ਸੰਭਾਲ ਲਿਆ ਹੈ।ਚਾਰਜ ਸੰਭਾਲਣ ਉਪਰੰਤ ਉਹਨਾਂ ਖੇਤਰ ਦੇ ਪੰਚਾਂ ਸਰਪੰਚਾਂ ਅਤੇ ਪਤਵੰਤਿਆਂ ਨਾਲ ਮੁਲਾਕਾਤ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਸਹਿਯੋਗ ਦੀ ਅਪੀਲ ਕੀਤੀ।ਉਹਨਾਂ ਆਖਿਆ ਕਿ ਬੋਹਾ ਥਾਣੇਂ ਦੀ ਹਦੂਦ ਅੰਦਰ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਕਿਸੇ ਨੂੰ ਵੀ ਕਨੂੰਨ ਅਪਣੇ ਹੱਥ ਵਿੱਚ ਲੈਣ ਦੀ ਇਜਾਜਤ ਨਹੀ ਹੋਵੇਗੀ।ਸ਼ੀ੍ਰ ਸਿੱਧੂ ਨੇ ਪੈ੍ਰਸ ਕਲੱਬ ਬੋਹਾ ਨਾਲ ਪੈ੍ਰਸ ਮਿਲਣੀ ਦੌਰਾਨ ਆਖਿਆ ਕਿ ਹਰ ਖੇਤਰ ਅੰਦਰ ਅਮਨ ਸ਼ਾਂਤੀ ਦਾ ਮਹੌਲ ਬਰਕਰਾਰ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਪਾਉਣ ਵਿੱਚ ਪੈ੍ਰਸ ਅਹਿਮ ਰੋਲ ਨਿਭਾਉਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: