ਸਾਲਾਸਰ ਧਾਮ ਲਈ ਗੁਰੂਹਰਸਹਾਏ ਤੋਂ ਬੱਸਾਂ ਰਵਾਨਾ

ਸਾਲਾਸਰ ਧਾਮ ਲਈ ਗੁਰੂਹਰਸਹਾਏ ਤੋਂ ਬੱਸਾਂ ਰਵਾਨਾ
ਲੋਕ ਭਲਾਈ ਕਾਰਨ ਪੰਜਾਬ ਅੰਦਰ ਤੀਜੀ ਵਾਰ ਬਣੇਗੀ ਅਕਾਲੀ ਸਰਕਾਰ : ਨਰਿੰਦਰ ਕੌਰ ਮਾਨ

ਗੁਰੂਹਰਸਹਾਏ, 20 ਦਸੰਬਰ (ਗੁਰਮੀਤ ਕਚੂਰਾ) : ਸ.ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਉਨਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਚਲਾ ਕੇ ਬੜਾ ਪਰਉਪਕਾਰ ਦਾ ਕੰਮ ਕੀਤਾ ਹੈ। ਇਹ ਗੱਲ ਅਕਾਲੀ ਦਲ ਵੱਲੋਂ ਸਾਲਾਸਰ ਧਾਮ ਲਈ ਗੁਰੂਹਰਸਹਾਏ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਰਵਾਨਾ ਕੀਤੀਆਂ ਬੱਸਾਂ ਨੂੰ ਤੋਰਨ ਮੌਕੇ ਨਰਿੰਦਰ ਕੌਰ ਮਾਨ ਨੇ ਕਹੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਨਾ ਸਾਹਿਬ ਵਿਖੇ ਦਸ਼ਮੇਸ਼ ਪਿਤਾ ਦੇ ਸਾਢੇ 300 ਸਾਲਾ ਪ੍ਰਕਾਸ਼ ਉਤਸਵ ਸਬੰਧ ਵਿਚ ਹੋਣ ਵਾਲੇ ਸਮਾਗਮਾਂ ਮੌਕੇ ਵੀ ਯਾਤਰੀਆਂ ਲਈ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਦਾ ਪ੍ਰਬੰਧ ਕਰਨ ਲਈ ਮਤਾ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਹੈ। ਉਨਾਂ ਕਿਹਾ ਕਿ ਪਾਕਿਸਤਾਨ ਸਥਿਤ ਗੁਰੂ ਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਕਰਨ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੇ ਦੂਰ ਅੰਦੇਸ਼ੀ ਵਾਲਾ ਕਾਰਜ ਕੀਤਾ ਹੈ। ਸ੍ਰੀਮਤੀ ਮਾਨ ਨੇ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਲੋਕ ਲਗਾਤਾਰ ਤੀਜੀ ਵਾਰ ਸ.ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਜਾ ਰਹੇ ਹਨ। ਇਸ ਮੌਕੇ ਉਨਾਂ ਦੇ ਨਾਲ ਜਗਨੰਦਨ ਸਿੰਘ ਮੌੜ ਮਾਨ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਕੌਂਸਲਰ ਵਿੱਕੀ ਬੱਬਰ, ਸਿਕੰਦਰ ਸਿੰਘ ਅਨਮੋਲ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਹੋਏ।

Share Button

Leave a Reply

Your email address will not be published. Required fields are marked *

%d bloggers like this: