ਬੇਰੁਜਗਾਰੀ ਤਹਿਤ ਫਾਰਮ ਭਰਨ ਦੀ ਕਾਂਗਰਸ ਵੱਲੋਂ ਚਲਾਈ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ – ਰਾਣਾ ਕੇ ਪੀ

ਬੇਰੁਜਗਾਰੀ ਤਹਿਤ ਫਾਰਮ ਭਰਨ ਦੀ ਕਾਂਗਰਸ ਵੱਲੋਂ ਚਲਾਈ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ – ਰਾਣਾ ਕੇ ਪੀ
ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਦਿੱਤੀ ਜਾਵੇਗੀ -: ਰਾਣਾ

ਸ੍ਰੀ ਅਨੰਦਪੁਰ ਸਾਹਿਬ – 20 ਦਸੰਬਰ ( ਦਵਿੰਦਰ ਪਾਲ ਸਿੰਘ ) ਕਾਂਗਰਸ ਸਰਕਾਰ ਆਉਣ ਤੇ ਸੂਬੇ ਅੰਦਰੋਂ ਬੇਰੁਜਗਾਰੀ ਨੂੰ ਖਤਮ ਕਰਨ ਦੇ ਕੀਤੇ ਤਹੱਈਏ ਤਹਿਤ ਕਾਂਗਰਸ ਵੱਲੋਂ ਬੇਰੁਜਗਾਰੀ ਫਾਰਮ ਭਰਮ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਸੂਬੇ ਦੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਲੋਕ ਬੜੇ ਉਤਸ਼ਾਹ ਨਾਲ ਲਾਈਨਾਂ ਚ’ ਖੜੇ ਹੋਕੇ ਵੀ ਇਹ ਫਾਰਮ ਭਰ ਰਹੇ ਹਨ । ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਂਗਰਸੀ ਆਗੂਆਂ ਵੱਲੋਂ ਭਰੇ ਜਾ ਰਹੇ ਇਨਾਂ ਫਾਰਮਾਂ ਸਬੰਧੀ ਅੱਜ ਖੁਦ ਦੇਖਰੇਖ ਕਰਨ ਲਈ ਪਹੁੰਚੇ ਸਾਬਕਾ ਵਿਧਾਇਕ ਅਤੇ ਇਸ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਰਾਣਾ ਕੰਵਰਪਾਲ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਦਿੱਤੀ ਜਾਵੇਗੀ ਅਤੇ ਜਦੋਂ ਤੱਕ ਨੋਕਰੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਬੇਰੁਜਗਾਰਾਂ ਨੁੰ 2500 ਰੁਪਏ ਮਹੀਨਾ ਬੇਰੁਜਗਾਰੀ ਭੱਤਾ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਮਿਲ ਰਹੀ ਆਟਾ ਦਾਲ ਸਕੀਮ ਚ’ ਵਾਧਾ ਕਰਦਿਆਂ ਖੰਡ , ਪੱਤੀ , ਚਾਵਲ ਆਦਿ ਸਮਾਨ ਵੀ ਗਰੀਬਾਂ ਨੂੰ ਦਿੱਤਾ ਜਾਵੇਗਾ । ਇਸ ਮੋਕੇ ਰਾਣਾ ਕੇ ਪੀ ਨੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਨਾਮ ਲੈ ਕੇ ਕਿਹਾ ਕਿ ਮਿੱਤਲ ਨੇ ਇਸ ਹਲਕੇ ਦੇ ਪੱਛੜੇ ਇਲਾਕੇ ਚੰਗਰ ਦੇ ਲੋਕਾਂ ਨਾਲ ਪੀਣ ਵਾਲੇ ਪਾਣੀ ਦੇ ਨਾਮ ਤੇ ਬਹੁਤ ਵੱਡਾ ਧੋਖਾ ਕੀਤਾ ਹੈ ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੇ ਚੰਗਰ ਇਲਾਕੇ ਦੇ ਲੋਕਾਂ ਨੂੰ ਲਿਫਟ ਇਰੀਗੇਸ਼ਨ ਤਹਿਤ ਪਾਣੀ ਜਰੂਰ ਮੁਹੱਈਆਂ ਕਰਵਾਇਆ ਜਾਵੇਗਾ । ਉਨਾਂ ਮਿੱਤਲ ਦੀ ਨੁਕਤਾਚੀਨੀ ਕਰਦਿਆਂ ਅੱਗੇ ਕਿਹਾ ਕਿ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਇਸਨੇ ਇੱਥੇ ਆਪਣਾ ਵਪਾਰ ਵਧਾਉਣ ਵੱਲ ਜਿਆਦਾ ਧਿਆਨ ਦਿੱਤਾ ਹੈ ਪ੍ਰੰਤੂ ਹਲਕੇ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੋਰਾਨ ਇਸ ਕੋਲੋਂ ਪੂਰਾ ਪੂਰਾ ਹਿਸਾਬ ਲੈਣਗੇ । ਇਸ ਮੋਕੇ ਮੁਹਿੰਮ ਦੇ ਸ਼ਹਿਰੀ ਇੰਚਾਰਜ ਸਾਬਕਾ ਕੋਂਸਲਰ ਰਮਨਦੀਪ ਰਾਜੂ , ਹਰਜੀਤ ਸਿੰਘ ਜੀਤਾ , ਨਰਿੰਦਰ ਕੁਮਾਰ ਸੈਣੀ , ਗੁਰਅਵਤਾਰ ਸਿੰਘ ਚੰਨ ( ਸਾਰੇ ਕੋਂਸਲਰ ) ਸਾਬਕਾ ਕੋਂਸਲਰ ਕਮਲਦੀਪ ਕੋਰ ਸੈਣੀ , ਜੁਗਰਾਜ ਸਿੰਘ ਬਿੱਲੂ , ਕੁਲਦੀਪ ਸਿੰਘ ਬੰਗਾ , ਮਹੇਸ਼ ਕਾਂਤ , ਕਮਲਜੀਤ , ਪ੍ਰੇਮ ਸਿੰਘ ਸਿੱਧੂ , ਪ੍ਰਵੇਜ ਮਹਿਤਾ , ਓਮ ਪ੍ਰਕਾਸ਼ ਚਾਂਦ , ਵਿਜੈ ਮਜਾਰਾ , ਜਸਪਾਲ ਮਜਾਰਾ ਆਦਿ ਕਾਂਗਰਸੀ ਆਗੂ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: