ਕਾਂਗਰਸ ਅਤੇ ਆਪ ਨੌਜਵਾਨ ਵਰਗ ਨੂੰ ਝੂਠੇ ਵਾਅਦੇ ਕਰਕੇ ਬਟੋਰਨਾ ਚਾਹੁੰਦੇ ਨੇ ਵੋਟ : ਬਲਜੀਤ ਛੱਤਵਾਲ

ਕਾਂਗਰਸ ਅਤੇ ਆਪ ਨੌਜਵਾਨ ਵਰਗ ਨੂੰ ਝੂਠੇ ਵਾਅਦੇ ਕਰਕੇ ਬਟੋਰਨਾ ਚਾਹੁੰਦੇ ਨੇ ਵੋਟ : ਬਲਜੀਤ ਛੱਤਵਾਲ

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਲੁਧਿਆਣਾ-3 ਦੇ ਪ੍ਰਧਾਨ ਬਲਜੀਤ ਸਿੰਘ ਛਤਵਾਲ ਨੇ ਰਾਜਵੀਰ ਸਿੰਘ ਚੰਨੀ ਨੂੰ ਯੂਥ ਅਕਾਲੀ ਦਲ ਦਾ ਸੀੀਨਅਰ ਮੀਤ ਪ੍ਰਧਾਨ, ਆਸ਼ੀਸ਼ ਵਿਜ ਨੂੰ ਸਕੱਤਰ ਅਤੇ ਅਮਰਦੀਪ ਸਿੰਘ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਨਵਨਿਯੂਕਤ ਅੱਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਬਲਜੀਤ ਛਤਵਾਲ ਨੇ ਨੌਜਵਾਨ ਵਰਗ ਨੂੰ ਆਪ ਅਤੇ ਕਾਂਗਰਸ ਪਾਰਟੀਆਂ ਤੋਂ ਸੁਚੇਤ ਕਰਦੇ ਹੋਏ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਘਰ ਨੂੰ ਸਰਕਾਰੀ ਨੌਕਰੀ, ਮੁਫਤ ਸਮਾਰਟ ਫੋਨ ਵੰਡਣ ਅਤੇ ਆਪ ਵਲੋਂ ਚੋਣ ਮੈਨੀਫੈਸਟੋ ਪੱਤਰ ਵਿੱਚ ਨੌਜਵਾਨ ਵਰਗ ਦੇ ਉੱਥਾਨ ਦੇ ਦਾਅਵੀਆਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਕਿਹਾ ਕਿ ਦੋਹਾਂ ਰਾਜਨਿਤਿਕ ਦਲ ਨੌਜਵਾਨ ਵਰਗ ਨੂੰ ਗੁੰਮਰਾਹ ਕਰਕੇ ਵੋਟ ਬਟੋਰਨਾ ਚਾਹੁੰਦੇ ਹਨ। ਕਾਂਗਰਸ ਨੇ ਪਹਿਲਾਂ ਵੀ ਦੇਸ਼ ਵਿੱਚ 6 ਦਹਾਕੇ ਤੱਕ ਸਤਾ ਸੁਖ ਹਾਸਲ ਕਰਣ ਦੇ ਦੌਰਾਨ ਕਈ ਵਾਰ ਵਾਅਦੇ ਕੀਤੇ ਮਗਰ ਨਾਂ ਤਾਂ ਦੇਸ਼ ਵਿਚੋਂ ਗਰੀਬੀ ਦਾ ਖਾਤਮਾ ਹੋਇਆ ਅਤੇ ਨਾਂ ਹੀ ਕਿਸੇ ਨੂੰ ਰੋਜਗਾਰ ਮਿਲਿਆ ਆਪ ਤੇ ਕਟਾਕਸ਼ ਕਰਦੇ ਹੋਏ ਉਨਾਂ ਨੇ ਕਿਹਾ ਕਿ ਆਪ ਦੇ ਝੂਠ ਦੀ ਤਸਵੀਰ ਵੇਖਣੀ ਹੈ ਤਾਂ ਦਿੱਲੀ ਵਿੱਚ ਕਿੰਨੇ ਵਾਅਦੇ ਪੂਰੇ ਕੀਤੇ ਇਸਦਾ ਪ੍ਰਮਾਣ ਆਪ ਆਗੂਆਂ ਤੋਂ ਮੰਗੋ ਇਸ ਮੌਕੇ ਤੇ ਹਰਪਾਲ ਕੋਹਲੀ, ਜਸਪਾਲ ਸਿੰਘ, ਕਰਨ ਕੋਹਲੀ, ਦਵਿੰਦਰ ਸਿੰਘ ਕਲੇਰ, ਅਥਰਵ ਗੁਪਤਾ, ਮੋਨੂੰ ਆਨੰਦ, ਵਿੱਕੀ ਅਰੋੜਾ, ਸੁਖਵਿੰਦਰ ਸਿੰਘ , ਵਿਕਾਸ ਅਰੋੜਾ , ਰਮਨਦੀਪ ਸਿੰਘ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: