ਦੋਹੇ

ਦੋਹੇ

ਦੋਹੇ ਗਿਰਗਿਟ ਵਾਂਗੂੰ ਬਦਲਦਾ ਜੋ ਰਹਿੰਦਾ ਹੈ ਰੰਗ,
ਉਸ ਦਾ ਬੇੜਾ ਡੋਬੂ, ਉਹ ਰਲ ਗਿਆ ਜਿਸਦੇ ਸੰਗ।
ਜਿਨ੍ਹਾਂ ਨੇ ਪੀਤਾ ਹੋਇਆ ਹੈ ਚਿੱਟਾ, ਸ਼ਰਾਬ ਤੇ ਭੰਗ,
ਉਨ੍ਹਾਂ ਨੇ ਸਰਹੱਦਾਂ ‘ਤੇ ਜਾ ਕੇ ਕੀ ਲੜਨੀ ਹੈ ਜੰਗ।
ਨੋਟ ਬੰਦੀ ਦਾ ਕਿਸ ਨੂੰ ਹੋਇਆ ਲਾਭ ,ਇਹ ਤਾਂ ਜਾਣੇ ਰੱਬ,
ਪਰ ਬੈਂਕਾਂ ਅੱਗੇ ਲਾਈਨਾਂ ਵਿੱਚ ਖੜੇ ਨੇ ਛੋਟੇ,ਵੱਡੇ ਸੱਭ।
ਵੱਧਦੀ ਮਹਿੰਗਾਈ ਨੇ ਕਰ ਦਿੱਤਾ ਹੈ ਏਨਾ ਸਾਨੂੰ ਤੰਗ,
ਸਾਡੇ ਕਿਸੇ ਦੋਹੇ ਵਿੱਚੋਂ ਦਿਸੇ ਨਾ ਪਿਆਰ ਦਾ ਰੰਗ।
ਵੋਟਾਂ ਦੇ ਦਿਨ ਆਏ ,ਹਰ ਪਾਸੇ ਹੋ ਰਹੀ ਮਾਰੋ,ਮਾਰ,
ਆਪਣਾ ਮੁੱਲ ਵਧਾਣ ਲਈ ਹਰ ਕੋਈ ਹੋਇਆ ਪੱਬਾਂ ਭਾਰ।
ਭੀੜ ‘ਕੱਠੀ ਕਰ ਰਿਹੈ ਜੋ ਝੂਠ ਅੰਤਾਂ ਦਾ ਬੋਲ,
ਵੋਟਾਂ ਦੀ ਗਿਣਤੀ ਪਿੱਛੋਂ ਉਸ ਨੇ ਮੂੰਹ ਸਕਣਾ ਨ੍ਹੀ ਖੋਲ੍ਹ।
ਭਾਸ਼ਣ ਦੇਣ ਤੋਂ ਪਹਿਲਾਂ ਜੋ ਰੱਜ ਕੇ ਪੀ ਲੈਂਦਾ ਹੈ ਆਪੇ,
ਉਸ ਤੇ ਆਏ ਹਾਸਾ,ਜਦ ਉਹ ਸ਼ਰਾਬ ਬੰਦੀ ਤੇ ਕੁਝ ਆਖੇ।
ਜਿਹੜਾ ਲੀਡਰ ਵੋਟਾਂ ਦੇ ਵਿੱਚ ਖਰਚੇਗਾ ਇਕ ਕਰੋੜ,
ਉਹ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਜੜ੍ਹ ਡੂੰਘੀ ਕਰੇਗਾ ਹੋਰ।
ਚੰਗੇ,ਮੰਦੇ ਲੀਡਰਾਂ ਦਾ ਨਿਤਾਰਾ ਕਰਨਗੇ ਲੋਕ ਅਖੀਰ,
ਉਨ੍ਹਾਂ ਨੇ ਤਾਂ ਵੋਟਾਂ ਪੈਣ ਤੱਕ ਇਕ, ਦੂਜੇ ਤੇ ਛੱਡੀ ਜਾਣੇ ਤੀਰ।
ਜੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਲੋਕਾਂ ਨੇ ਸੂਝ ਦੇ ਨਾਲ,
ਤਾਂ ਫਿਰ ਉਨ੍ਹਾਂ ਨੂੰ ਪਛਤਾਣਾ ਨਹੀਂ ਪਏਗਾ ਪੰਜ ਸਾਲ।

ਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Share Button

Leave a Reply

Your email address will not be published. Required fields are marked *

%d bloggers like this: