ਤਲਵੰਡੀ ਸਾਬੋ ਹਲਕੇ ਤੋਂ ਖੁਸ਼ਬਾਜ਼ ਜਟਾਣਾ ਨੂੰ ਟਿਕਟ ਮਿਲਣ ‘ਤੇ ਕਾਂਗਰਸੀ ਵਰਕਰ ਖੁਸ਼

ਤਲਵੰਡੀ ਸਾਬੋ ਹਲਕੇ ਤੋਂ ਖੁਸ਼ਬਾਜ਼ ਜਟਾਣਾ ਨੂੰ ਟਿਕਟ ਮਿਲਣ ‘ਤੇ ਕਾਂਗਰਸੀ ਵਰਕਰ ਖੁਸ਼
ਖੇਤਰ ਦੇ ਵੱਖ-ਵੱਖ ਥਾਈ ਮਨਾਈ ਖੁਸ਼ੀ

ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਵਿਧਾਨ ਸਭਾ ਤਲਵੰਡੀ ਸਾਬੋ ਤੋਂ ਖੁਸ਼ਬਾਜ਼ ਜਟਾਣਾ ਨੂੰ ਉਮੀਦਵਾਰ ਐਲਾਨੇ ਜਾਣ ‘ਤੇ ਜਿੱਥੇ ਖੇਤਰ ਦੇ ਸਾਰੇ ਪਿੰਡਾਂ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਜਟਾਣਾ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਅਤੇ ਪਟਾਕੇ ਚਲਾਉਣ ਦੇ ਨਾਲ-ਨਾਲ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

           ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਰਾਹੁਲ ਗਾਂਧੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਐੱਨ ਐੱਸ ਯੂ ਆਈ ਦੇ ਜਿਲ੍ਹਾ ਮੀਤ ਪ੍ਰਧਾਨ ਖੁਸ਼ਦੀਪ ਗਿੱਲ ਨੇ ਕਿਹਾ ਕਿ ਹਾਈ ਕਮਾਂਡ ਨੇ ਜਟਾਣਾ ਨੂੰ ਮੈਰਿਟ ਦੇ ਆਧਾਰ ‘ਤੇ ਟਿਕਟ ਦਿੱਤੀ ਹੈ। ਉਹਨਾਂ ਕਿਹਾ ਕਿ ਸਮੁੱਚੇ ਖੇਤਰ ਦੇ ਨੌਜਵਾਨ ਖੁਸ਼ਬਾਜ਼ ਜਟਾਣਾ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਉਹਨਾਂ ਵੱਲੋਂ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾਵੇਗੀ।

         ਹਲਕਾ ਯੂਥ ਪ੍ਰਧਾਨ ਨਵਦੀਪ ਗਿੱਲ ਨੇ ਕਿਹਾ ਕਿ ਜਟਾਣਾ ਵੱਲੋਂ 20 ਦਸੰਬਰ ਸਵੇਰੇ 10 ਵਜੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਵਾਈ ਜਾਵੇਗੀ ਅਤੇ ਹਲਕੇ ਅੰਦਰ ਲੋਕਾਂ ਨਾਲ ਸੰਪਰਕ ਸ਼ੁਰੂ ਕੀਤਾ ਜਾਵੇਗਾ। ਗਿੱਲ ਨੇ ਕਿਹਾ ਕਿ ਜਿੱਥੇ ਜਟਾਣਾ ਨੂੰ ਟਿਕਟ ਮਿਲਣ ਦੀ ਖੁਸ਼ੀ ਇਸ ਹਲਕੇ ‘ਚ ਮਨਾਈ ਜਾ ਰਹੀ ਹੈ ਉੱਥੇ ਜਟਾਣਾ ਦੇ ਪਿੰਡ ਪੰਨੀਵਾਲਾ ਫੱਤਾ ਵਿੱਚ ਵੀ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਜਟਾਣਾ ਦੀ ਜਿੱਤ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

          ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਨੱਤੀ ਬਲਾਕ ਪ੍ਰਧਾਨ ਐੱਨ ਐੱਸ ਯੂ ਆਈ, ਦੀਪ ਗਿੱਲ, ਹਿੰਮਤ ਗਿੱਲ, ਪੀਤਾ ਸਿੰਘ, ਰਾਜੂ ਸਿੰਘ, ਜਸਮੇਲ ਸ਼ੈਰੀ ਐੱਨ ਐੱਸ ਯੂ ਆਈ ਪ੍ਰਧਾਨ ਗੁਰੂ ਕਾਸ਼ੀ ਯੂਨੀਵਰਸਿਟੀ ਆਦਿ ਨਾਲ ਸਨ।

Share Button

Leave a Reply

Your email address will not be published. Required fields are marked *

%d bloggers like this: