ਫੂਲ ਹਲਕੇ ਵਿੱਚ ਕਾਂਗਰਸ ਪਾਰਟੀ ਅੰਦਰ ਬਾਗੀ ਸੁਰਾਂ ਉੱਠਣੀਆਂ

 

ਫੂਲ ਹਲਕੇ ਵਿੱਚ ਕਾਂਗਰਸ ਪਾਰਟੀ ਅੰਦਰ ਬਾਗੀ ਸੁਰਾਂ ਉੱਠਣੀਆਂ
ਕੈਪਟਨ ਦੇ ਜੱਦੀ ਪਿੰਡ ਪਾਰਟੀ ਉਮੀਦਵਾਰ ਕਾਂਗੜ ਵਿਰੁੱਧ ਬਗਾਵਤੀ ਸੁਰਾ ਤੇਜ਼

ਬਠਿੰਡਾ, 17 ਦਸੰਬਰ (ਜਸਵੰਤ ਦਰਦ ਪ੍ਰੀਤ): ਹਲਕੇ ਅੰਦਰ ਕਾਂਗਰਸ ਪਾਰਟੀ ਅੰਦਰ ਵੀ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿਖੇ ਕਾਂਗਰਸ ਦਾ ਚੌਖਾ ਵੋਟ ਬੈਂਕ ਹੈ ਇੱਥੇ ਵੀ ਲੋਕ ਪਾਰਟੀ ਉਮੀਦਵਾਰ ਗੁਰਪ੍ਰੀਤ ਕਾਂਗੜ ਨੂੰ ਟਿਕਟ ਦੇਣ ਦੇ ਵਿਰੁੱਧ ਜਾਪ ਰਹੇ ਹਨ.। ਉਨਾਂ ਦਾ ਪੱਖ ਹੈ ਕਿ ਕਾਂਗਰਸ ਦੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਪਾਰਟੀ ਨਜਰਅੰਦਾਜ ਕਰ ਰਹੀ ਹੈ। ਉਨਾਂ ਇਹ ਵੀ ਕਿਹਾ ਕਿ ਜਦੋਂ ਪਿਛਲੀਆਂ ਚੋਣਾਂ ਵਿੱਚ ਉਕਤ ਉਮੀਦਵਾਰ ਹਾਰ ਚੁੱਕਾ ਹੈ ਤੇ ਹਾਰਨ ਤੋ ਬਾਅਦ ਵਰਕਰਾਂ ਦੇ ਦੁੱਖਾਂ ਵਿੱਚ ਵੀ ਸ਼ਰੀਕ ਹੋਣਾ ਮੁਨਾਸਿਬ ਨਾ ਸਮਝਿਆ । ਉਨਾਂ ਕਿਹਾ ਕਿ ਪਾਰਟੀ ਦੇ ਵਫਾਦਾਰ ਆਗੂਆਂ ਨੂੰ ਅੱਖੋਂ ਪਰੋਖੇ ਕਰਨਾ ਵੀ ਵੱਡਾ ਫੈਕਟਰ ਸਮਝਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਜਿਹੀ ਮੀਟਿੰਗ ਪਿੰਡ ਮਹਿਰਾਜ ਵਿਖੇ ਟਕਸਾਲੀ ਆਗੂ ਦੇ ਘਰ ਵਿਖੇ ਹੋਈ। ਜਿਸ ਵਿੱਚ ਮਿੱਠੂ ਵੈਦ, ਗੁਰਮੇਲ ਸਿੰਘ ਲੀਡਰ, ਭਿੰਦਰ ਸਿੰਘ ਭੱਠੇਵਾਲੇ,ਡਾਂ ਜਗਸੀਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਲੀਲਾ ਸਿੰਘ, ਡਾਂ ਗੁਰਮੇਲ ਸਿੰਘ,ਨੈਬ ਸਿੰਘ ਸਾਬਕਾ ਡਾਇਰੈਕਟਰ , ਨਛੱਤਰ ਸਿੰਘ ਸਾਬਕਾ ਪੰਚ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਵਰਕਰ ਇਕੱਠੇ ਹੋਏ। ਇਸ ਮੌਕੇ ਉਨਾਂ ਸੰਕੇਤ ਦਿੱਤੇ ਕਿ ਆਉਣ ਵਾਲੇ ਸਮੇਂ ਅੰਦਰ ਟਕਸਾਲੀ ਕਾਂਗਰਸੀ ਆਗੂ ਆਪਣਾ ਉਮੀਦਵਾਰ ਵੀ ਚੋਣਾਂ ਵਿੱਚ ਉਤਾਰ ਸਕਦੇ ਹਨ ਜਿਸ ਕਾਰਨ ਕਾਂਗਰਸ ਪਾਰਟੀ ਨੂੰ ਫੂਲ ਹਲਕੇ ਅੰਦਰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਕਾਂਗੜ ਵੀ ਚੋਣਾਂ ਦੇ ਮੱਦੇਨਜਰ ਹੁਣ ਘਰ ਘਰ ਪਹੁੰਚ ਕਰਕੇ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਉਕਤ ਮਾਮਲੇ ਸੰਬੰਧੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਾਂਗਰਸ ਦੇ ਪੁਰਾਣੇ ਨਵੇ ਆਗੂ ਵਰਕਰਾਂ ਨਾਲ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਆਏ ਹਨ। ਉਨਾਂ ਨੂੰ ਪਾਰਟੀ ਹਾਈਕਮਾਂਡ ਨੇ ਜੋ ਜਿੰਮੇਵਾਰੀ ਦਿੱਤੀ ਹੈ ਬਾਖੂਬੀ ਨਿਭਾ ਰਹੇ ਹਨ। ਉਨਾਂ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇਗੀ।

Share Button

Leave a Reply

Your email address will not be published. Required fields are marked *

%d bloggers like this: