ਸਰਕਾਰੀ ਸਕੂਲਾਂ ‘ਚ ਪੰਜਾਬ ਤੋ ਬਾਹਰਲੀਆਂ ਯੂਨੀਵਰਸਟਿਆਂ ਦੀਆਂ ਜਾਅਲੀ ਡਿਗਰੀਆਂ ਰਾਹੀ ਸੈਂਕੜੇ ਵੋਕੇਸ਼ਨਲ ਟ੍ਰੇਨਰਜ਼ ਕਰ ਰਹੇ ਨੌਕਰੀ

ਸਰਕਾਰੀ ਸਕੂਲਾਂ ‘ਚ ਪੰਜਾਬ ਤੋ ਬਾਹਰਲੀਆਂ ਯੂਨੀਵਰਸਟਿਆਂ ਦੀਆਂ ਜਾਅਲੀ ਡਿਗਰੀਆਂ ਰਾਹੀ ਸੈਂਕੜੇ ਵੋਕੇਸ਼ਨਲ ਟ੍ਰੇਨਰਜ਼ ਕਰ ਰਹੇ ਨੌਕਰੀ

ਆਰ. ਟੀ . ਆਈ ਨਾਲ ਹੋਇਆ ਖੁਲਾਸਾ

ਤਪਾ ਮੰਡੀ 19 ਮਈ (ਨਰੇਸ਼ ਗਰਗ) ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਨੌਵੀਂ ਜਮਾਤ ਤੋ ਬਿਊਟੀ ਐਂਡ ਵੈਲਨੈਸ਼ ਅਧੀਨ ਵੋਕੇਸ਼ਨਲ ਟ੍ਰੇਨਰਜ਼ ਦੀ ਆਊਟ ਸੋਰਸਿੰਗ ਰਾਹੀ ਵੋਕੇਸ਼ਨਲ ਸਿੱਖਿਆ ਦੇਣ ਲਈ ਐਨ. ਐਸ. ਕੀਉ. ਐਫ਼ ਰਾਹੀ ਪ੍ਰਾਈਵੇਟ ਕੰਪਨੀਆਂ, ਅਧੀਨ ਨਿਯੁਕਤੀਆਂ ਉਪਰ ਉੱਗਲ ਖੜੀ ਕਰਦੇ ਹੋਏ ਆਰ.ਟੀ. ਆਈ ਕਾਰਕੁੰਨ ਦਲੀਪ ਕੁਮਾਰ ਵਾਸੀ ਤਪਾ ਨੇ ਦੱਸਿਆ ਕਿ ਉੱਨਾਂ ਵਲੋ ਜ਼ਿਲਾ ਸਿੱਖਿਆ ਅਫ਼ਸਰ ਮਾਨਸਾ ਤੋਂ ਆਰ.ਟੀ. ਆਈ ਐਕਟ 2005 ਅਧੀਨ ਮੰਗੀ ਗਈ ਸੂਚਨਾ ਰਾਹੀ ਜੋ ਜਾਣਕਾਰੀ ਹਾਸਲ ਹੋਈ ਹੈ। ਉਸ ਤੋ ਇਹ ਸੰਭਾਵਨਾ ਵਿੱਚ ਵਾਧਾ ਹੋਇਆ ਹੈ ਕਿ ਇਸ ਪ੍ਰਜੈਕਟ ਅਧੀਨ ਭਰਤੀ ਕੀਤੇ ਬਹੁਤੇ ਅਧਿਆਪਕਾਂ ਕੋਲ ਪੰਜਾਬ ਰਾਜ ਤੋ ਬਾਹਰਲੀਆਂ ਯੂਨੀਵਰਸਟਿਆਂ ਦੀਆਂ ਕਥਿਤ ਜਾਅਲੀ ਡਿਗਰੀਆਂ ‘ਤੇ ਕਥਿਤ ਤਜਰਬਾ ਜਾਅਲੀ ਸਰਟੀਫ਼ਿਕੇਟ ਹਨ। ਉਕਤ ਡਿਗਰੀਆਂ ਯੂ. ਜੀ. ਸੀ ਗਾਈਡਲਾਈਨਜ ਅਤੇ ਯੂਨੀਵਿਰਸਟੀ ਐਕਟ ਅਨੁਸਾਰ ਨਹੀ ਹਨ। ਉੱਨਾਂ ਖਾਦਸਾ ਪ੍ਰਗਟ ਕੀਤਾ ਹੈ ਕਿ ਵਿਭਾਗ ਵਲੋ ਆਊਟਸੋਰਸਿੰਗ ਰਾਹੀ ਨਿਯਮਾਂ ਨੂੰ ਸਿੱਕੇ ਟੰਗ ਕੇ ਆਯੋਗ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਨਾਲ ਸਿੱਖਿਆ ਦਾ ਮਿਆਰ ਹੇਠਾ ਡਿੱਗ ਰਿਹਾ ਹੈ। ਉੱਨਾਂ ਦੱਸਿਆ ਕਿ ਸੂਚਨਾ ਤੋ ਸਾਹਮਣੇ ਆਇਆ ਹੈ ਕਿ ਬਹੁਤੇ ਅਧਿਆਪਕ ਬਰਨਾਲਾ ਜ਼ਿਲੇ ਨਾਲ ਸਬੰਧਤ ਸ਼ਹਿਰ ਦੇ ਹਨ ਜਿੰਨਾਂ ਕੋਲ ਗੁਜਰਾਤ ਦੀ ਇੱਕ ਅਜਿਹੀ ਯੂਨੀਵਰਸਿਟੀ ਦੀਆਂ ਡਿਗਰੀਆਂ ‘ਤੇ ਸਰਟੀਫਿਕੇਟ ਹਨ ਜਿੰਨਾ ਦਾ ਸਬੰਧ ਉੱਨਾਂ ਡਿਗਰੀਆਂ ‘ਤੇ ਸਰਟੀਫ਼ਿਕੇਟਾਂ ਨਾਲ ਵੀ ਹੈ ਜੋ ਬਠਿੰਡਾ ਪੁਲਿਸ ਵਲੋ ਚਾਲੂ ਸਾਲ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਕੁਝ ਡਿਗਰੀਆਂ ’ਤੇ ਸਰਟੀਫਿਕੇਟ ਫ਼ੜੇ ਗਏ ਸਨ। ਉੱਨਾਂ ਕਿਹਾ ਕਿ ਸਿੱਖਿਆ ਵਿਭਾਗ ਵਲੋ ਆਊਟਸੋਰਸਿੰਗ ਰਾਹੀ ਕਥਿਤ ਆਯੋਗ ਅਧਿਆਪਕਾਂ ਦੀ ਭਰਤੀ ਕਰਕੇ ਸਰਕਾਰੀ ਸਕੂਲਾ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਗਰੀਬ ਵਿਦਿਆਰਥੀਆਂ ਨਾਲ ਖਿਲਾਵੜ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦਾ ਮਿਆਰ ਦਿਨ ਬ ਦਿਨ ਥੱਲੇ ਵੱਲ ਆ ਰਿਹਾ ਹੈ। ਉੱਨਾਂ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਇਨਾਂ ਕੀਤੀਆ ਹੋਈਆਂ ਭਰਤੀਆਂ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ‘ਤੇ ਅਪੀਲ ਕੀਤੀ ਹੈ ਕਿ ਪੰਜਾਬ ਰਾਜ ਤੋਂ ਡਿਗਰੀਆ ਹਾਸਲ ਕਰਨ ਵਾਲੇ ਯੋਗ ਊਮੀਦਵਾਰਾਂ ਨੂੰ ਹੀ ਇੰਨਾਂ ਥਾਵਾਂ ਤੇ ਨਿਯੁਕਤ ਕੀਤਾ ਜਾਵੇ। ਤਾਂ ਜੋ ਸਿੱਖਿਆਂ ਦਾ ਮਿਆਰ ਹੋਰ ਉੱਚਾ ਚੁੱਕਿਆ ਜਾ ਸਕੇ। ਇਸ ਸਾਰੇ ਮਸਲੇ ਸਬੰਧੀ ਜਦੋ ਐਨ. ਐਸ. ਕੀਉ. ਐਫ਼ ਦੇ ਜਿਲਾਂ ਕੁਆਡੀਨੇਟਰ ਮਾਨਸਾ ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉੱਨਾਂ ਕਿਹਾ ਕਿ ਇਨਾਂ ਆਧਿਆਪਕਾਂ ਦੀ ਚੋਣ ਪ੍ਰਾਈਵੇਟ ਏਜੰਸੀਆ ਰਾਹੀ ਹੋਈ ਹੈ ਤੇ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਉਕਤ ਏਜੰਸੀਆਂ ਆਪਣੇ ਪੱਧਰ ਤੇ ਚੁਣੇ ਉਮੀਦਵਾਰਾਂ ਦੀ ਪੜਤਾਲ ਕਰਵਾ ਰਹੀਆਂ ਹਨ ਤੇ ਜਲਦੀ ਹੀ ਇਸ ਸਬੰਧੀ ਸਿਚਾਈ ਸਾਹਮਣੇ ਆ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: