ਬੀਬਾ ਪ੍ਰਨੀਤ ਕੈਰੋਂ ਵਲੋਂ ਖੇਮਕਰਨ-ਪੱਟੀ-ਤਰਨਤਾਰਨ ਤੱਕ 66 ਕਰੋੜ ਦੀ ਲਾਗਤ ਨਾਲ ਸੜਕ ਚੌੜੀ ਕਰਨ ਦਾ ਉਦਘਾਟਨ

ਬੀਬਾ ਪ੍ਰਨੀਤ ਕੈਰੋਂ ਵਲੋਂ ਖੇਮਕਰਨ-ਪੱਟੀ-ਤਰਨਤਾਰਨ ਤੱਕ 66 ਕਰੋੜ ਦੀ ਲਾਗਤ ਨਾਲ ਸੜਕ ਚੌੜੀ ਕਰਨ ਦਾ ਉਦਘਾਟਨ

ਪੱਟੀ, 16 ਦਸੰਬਰ ( ਅਵਤਾਰ ਢਿਲੋਂ): ਪੱਟੀ ਹਲਕਾ ਵਾਸੀਆਂ ਦੇ ਨਾਲ ਨਾਲ ਇਸ ਸੜਕ ਤੋਂ ਲੰਘਣ ਵਾਲੇ ਹਰੇਕ ਵਿਅਕਤੀ ਦੀ ਸਹੂਲਤ ਲਈ ਇਸ ਖੇਮਕਰਨ- ਪੱਟੀ – ਤਰਨਤਾਰਨ ਤੱਕ ਸੜਕ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮੰਗ ਨੂੰ ਵੇਖਦਿਆਂ ਹੋਇਆਂ ਇਹ ਸੜਕ ਜੋ ਪਹਿਲਾਂ 22 ਫੁੱਟ ਚੌੜੀ ਸੀ, ਨੂੰ ਹੁਣ 33 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਇਸ ਸੜਕ ‘ਤੇ ਲਗਭਗ 66 ਕਰੋੜ ਰੁਪਏ ਦੀ ਲਾਗਤ ਆਵੇਗੀ, ਜੋ ਰਸੂਲਪੁੱਰ ਨਹਿਰਾਂ ਤੋਂ ਪੱਟੀ ਸ਼ਹਿਰ ਦੇ ਕੁੱਲਾ ਚੌਂਕ ਤੱਕ ਨਵੀਂ ਬਣਾਏ ਜਾਵੇਗੀ। ਇਹ ਜਾਣਕਾਰੀ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਰਾਕ ਸਪਲਾਈ ਮੰਤਰੀ ਪੰਜਾਬ ਨੇ ਅੱਜ ਖੇਮਕਰਨ-ਪੱਟੀ ਤੋਂ ਰਸੂਲਪੁਰ ਨਹਿਰਾਂ ਤੱਕ ਦੀ ਸੜਕ ਨੂੰ ਚੌੜਾ ਕਰਨ ਦੀ ਸ਼ੁਰੂਆਤ ਕਰਨ ਦਾ ਉਦਘਾਟਨ ਕਰਨ ਮੌਕੇ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਕਿਹਾ ਕਿ ਕੈਰੋਂ ਪਰਿਵਾਰ ਦੀ ਮਿਹਨਤ ਸਦਕਾ ਪੱਟੀ ਹਲਕੇ ਦੀ ਨੁਹਾਰ ਹੀ ਬਦਲ ਦਿੱਤੀ ਹੈ। ਬੀਬਾ ਕੈਰੋਂ ਨੇ ਕਿਹਾ ਕਿ ਇਹ ਸੜਕ ਜਿਸਦੀ ਲੰਬਾਈ 48.75 ਕਿਲੋਮੀਟਰ ਤੇ ਲਗਭਗ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਇਸ ਸੜਕ ਦੀ ਚੌੜਾਈ ਵਧਣ ਕਾਰਨ ਆਵਾਜਾਈ ਵਿੱਚ ਸਹੂਲਤ ਹੋਵੇਗੀ ਅਤੇ ਸੜਕੀ ਹਾਦਸਿਆਂ ‘ਤੇ ਕੰਟਰੋਲ ਵੀ ਹੋਵੇਗਾ ਕਿਉਂਕਿ ਆਵਾਜਾਈ ਦੇ ਵਾਹਨ ਵਧਣ ਨਾਲ ਸੜਕਾਂ ਉਪੱਰ ਟਰੈਫਿਕ ਵਧ ਗਈ ਹੈ। ਇਸ ਲਈ ਸੜਕਾਂ ਦੀ ਚੌੜਾਈ ਵਧਾਉਣੀ ਵੀ ਸਮੇਂ ਦੀ ਲੋੜ ਬਣ ਚੁੱਕੀ ਹੈ। ਮਾਝੇ ਮਾਲਵੇ ਨੂੰ ਜੋੜਨ ਵਾਲਾ ਪਿੰਡ ਭਉਵਾਲ ਨਜਦੀਕ ਬਣ ਰਿਹਾ ਪੁਲ ਵੀ ਜਲਦ ਹੀ ਜਨਤਾ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਏ.ਡੀ.ਸੀ ਤਰਨਤਾਰਨ ਰਮਨ ਕੁਮਾਰ ਕੋਛੜ, ਐਸ.ਡੀ.ਓ ਪੀ.ਡਬਲ.ਯੂ.ਡੀ (ਬੀ ਐਂਡ ਆਰ) ਦਿਆਲ ਸ਼ਰਮਾਂ, ਜੇ.ਈ ਲਖਬੀਰ ਸਿੰਘ, ਚੇਅਰਮੈਨ ਸੁਖਦੇਵ ਸਿੰਘ ਜੰਡੋਕੇ, ਸਰਪੰਚ ਵਰਿੰਦਰ ਸਿੰਘ ਔਲਖ, ਦਿਲਬਾਗ ਸਿੰਘ ਸ਼ਹਾਬਪੁਰ, ਸਾਹਿਬ ਸਿੰਘ ਡਿਆਲ, ਗੁਰਮੀਤ ਸਿੰਘ, ਬਾਬਾ ਜਸਬੀਰ ਸਿੰਘ, ਬਾਬਾ ਬੁੱਧ ਸਿੰਘ, ਮਹਿਲ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ, ਸੁਖਬੀਰ ਸਿੰਘ ਪੀ.ਐਸ.ਓ, ਗੋਬਿੰਦ ਮੋਹਨ ਸਿੰਘ ਬਾਜਵਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: