ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਕਾਤਲਾਨਾ ਹਮਲੇ ਨੂੰ ਲੈ ਕੇ ਪ੍ਰਵਾਸੀ ਪੰਜਾਬੀ ਭਾਈਚਾਰੇ ਵਿਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਕਾਤਲਾਨਾ ਹਮਲੇ ਨੂੰ ਲੈ ਕੇ ਪ੍ਰਵਾਸੀ ਪੰਜਾਬੀ ਭਾਈਚਾਰੇ ਵਿਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ

ਚੈਸਪੀਕ/ਵਿਰਜੀਨੀਆ 18 ਮਈ (ਸੁਰਿੰਦਰ ਢਿਲੋਂ) ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਜਿਸ ਤਰ੍ਹਾਂ ਯੋਜਨਾਬਧ ਢੰਗ ਨਾਲ ਪੰਜਾਬ ਦੇ ਸੱਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਿਚ ਕਾਤਲਾਨਾ ਹਮਲਾ ਕੀਤਾ ਗਿਆ ਤੇ ਜਿਸ ਵਿਚ ਉਨ੍ਹਾਂ ਦੇ ਜਥੇ ਦੇ ਇਕ ਮੈਂਬਰ ਦੀ ਮੌਤ ਹੋ ਗਈ ਉਸ ਨੂੰ ਲੈ ਕੇ ਪ੍ਰਵਾਸੀ ਪੰਜਾਬੀ ਭਾਈਚਾਰੇ ਵਿਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ ਇਹ ਪ੍ਰਗਟਾਵਾ ਵਿਰਜੀਨੀਆ ਦੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਨੇ ਇਕ ਬਿਆਨ ਵਿਚ ਪ੍ਰਗਟ ਕੀਤਾ | ਉਨ੍ਹਾਂ ਨੇ ਕਿਹਾ ਕੇ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਪੰਜਾਬ ਦੇ ਅਕਸ ਨੂੰ ਭਾਰੀ ਠੇਸ ਪੁੱਜਦੀ ਹੈ | ਉਨ੍ਹਾਂ ਅੱਗੇ ਕਿਹਾ ਕੇ ਲੰਗਰ ਵਰਗੇ ਪਵਿਤਰ ਕਾਰਜ ਦੀ ਆੜ ਵਿਚ ਅਜਿਹੀ ਹਰਕਤ ਮਾਨਵਤਾ ਤੇ ਇਕ ਧੱਬਾ ਹੈ ਤੇ ਗੁਰੂ,ਪੀਰਾਂ ਦੀ ਇਸ ਧਰਤੀ ਤੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਇਕ ਡੂੰਘੀ ਚਿੰਤਾਂ ਦਾ ਵਿਸ਼ਾ ਹੈ | ਜੇਕਰ ਅਸੀਂ ਆਪਣੇ ਵਡਮੁੱਲੇ ਵਿਰਸੇ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਅਜਿਹੀਆਂ ਤਾਕਤਾਂ ਵਿਰੁਧ ਇਕਮੁੱਠ ਹੋਣਾ ਪਵੇਗਾ | ਉਨ੍ਹਾਂ ਨੇ ਸਰਕਾਰ ਤੋਂ ਉਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਸਾ ਸਿੱਧੂ ਨੇ ਕਿਹਾ ਕੇ ਇਸ ਘਟਨਾ ਨੇ ਕਾਨੂੰਨ ਵਿਵਸਥਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅਜਿਹੀਆਂ ਘਟਨਾਵਾਂ ਗੁਆਂਢੀ ਦੇਸ਼ਾਂ ਵਿਚ ਵਾਪਰਦੀਆਂ ਸੁਣਦੇ ਸੀ ਪਰ ਪੰਜਾਬ ਵਿਚ ਅਜਿਹਾ ਕੁਝ ਵਾਪਰਦਾ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕੇ ਇਸ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਕੌਣ ਇਸ ਦੀ ਨਜ਼ਰ ਉਤਾਰੇਗਾ ? |

Share Button

Leave a Reply

Your email address will not be published. Required fields are marked *

%d bloggers like this: