ਆਪ ਉਮੀਦਵਾਰ ਵੱਲੋ ਅੱਜ ਕੱਢਿਆ ਜਾਵੇਗਾ ਰੋਡ ਸ਼ੋ

ਆਪ ਉਮੀਦਵਾਰ ਵੱਲੋ ਅੱਜ ਕੱਢਿਆ ਜਾਵੇਗਾ ਰੋਡ ਸ਼ੋ
ਮਨਜੀਤ ਬਿੱਟੀ ਨੇ ਸ਼ੁਰੂ ਕੀਤਾ ਆਪਣਾ ਚੋਣ ਅਭਿਆਨ

ਰਾਮਪੁਰਾ ਫੂਲ,15 ਦਸੰਬਰ,ਕੁਲਜੀਤ ਸਿੰਘ ਢੀਗਰਾ,ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਆਪਣੀ ਚੋਣ ਮੁਹਿੰਮ ਦਾ ਅਗਾਜ ਕਰਦੇ ਹੋਏ ਕਿਹਾ ਕਿ ਹਲਕੇ ਦੇ ਲੋਕਾ ਦਾ ਆਪ ਪਾਰਟੀ ਨੂੰ ਪੂਰਨ ਤੋਰ ਤੇ ਸਮਰਥਨ ਮਿਲ ਰਿਹਾ ਹੈ। ਜਿਸਦੇ ਤਹਿਤ ਉਨਾਂ ਨੇ ਡੋਰ ਟੂ ਡੋਰ ਜਾ ਕੇ ਪਿੰਡਾ ਤੇ ਸ਼ਹਿਰਾ ਦੇ ਲੋਕਾ ਨਾਲ ਰਾਬਤਾ ਕਾਇਮ ਕੀਤਾ ਅਤੇ ਪਾਰਟੀ ਦੀਆ ਨੀਤੀਆ ਸੰਬੰਧੀ ਲੋਕਾ ਨੂੰ ਜਾਣੂ ਕਰਵਾਇਆ। ਉਨਾਂ ਅੱਗੇ ਕਿਹਾ ਕੀ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੇ ਲੋਕਾ ਨਾਲ ਜੋ ਵਾਅਦੇ ਕੀਤੇ ਗਏ ਹਨ ਉਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ ਉਨਾਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਤੇ ਵਰਦਿਆ ਕਿਹਾ ਕਿ ਇਹਨਾਂ ਦੋਵਾ ਪਾਰਟੀਆ ਨੇ ਪੰਜਾਬ ਤੇ ਵਾਰੋ ਵਾਰੀ ਰਾਜ ਕੀਤਾ ਹੈ। ਪਰ ਇਹ ਪਾਰਟੀਆ ਪੰਜਾਬ ਦੇ ਲੋਕਾ ਨੂੰ ਬੁਨਿਆਦੀ ਸਹੂਲਤਾ ਤੋ ਇਲਾਵਾ ਰੁਜਗਾਰ ਦੇਣ ਤੋ ਵੀ ਅਸਫਲ ਰਹੀਆ ਹਨ। ਇੱਥੇ ਉਨਾਂ ਦੱਸਿਆ ਉਹਨਾਂ ਦੀ ਮੁਹਿੰਮ ਦੇ ਤਹਿਤ ਅੱਜ ਇੱਕ ਵਿਸ਼ਾਲ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਜੋ ਭਗਤਾ ਭਾਈਕਾ ਤੋ ਚੱਲ ਪਿੰਡ ਕੋਠਾ ਗੁਰੂ,ਮਲੂਕਾ,ਸਿਰੀਏਵਾਲਾ,ਜਲਾਲ,ਭਾਈ ਰੂਪਾ,ਫੂਲ,ਮਹਿਰਾਜ ਹੁੰਦੇ ਹੋਏ ਰਾਮਪੁਰਾ ਫੂਲ ਵਿਖੇ ਪਾਰਟੀ ਮੁੱਖ ਚੋਣ ਦਫਤਰ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।

Share Button

Leave a Reply

Your email address will not be published. Required fields are marked *

%d bloggers like this: