ਬਨੂੜ ਜੀਰਕਪੁਰ ਰੋਡ ਤੇ ਏਅਰਪੋਟ ਚੋਂਕ ਕੋਲ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ

ਬਨੂੜ ਜੀਰਕਪੁਰ ਰੋਡ ਤੇ ਏਅਰਪੋਟ ਚੋਂਕ ਕੋਲ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ
ਹਾਦਸੇ ‘ਚ ਬੱਸ ਹੋਈ ਚਕਨਾਚੂਰ ਤੇ 46 ਸਵਾਰੀਆਂ ਗੰਭੀਰ ਜੱਖਮੀ

19-38 (2)
ਬਨੂੜ, (ਧਰਮਵੀਰ ਨਾਗਪਾਲ): ਬਨੂੜ ਤੋ ਜੀਰਕਪੁਰ ਨੂੰ ਜਾਦਿਆਂ ਏਅਰਪੋਰਟ ਚੌਂਕ ਤੇ ਇਕ ਸਵਾਰੀਆਂ ਨਾਲ ਭਰੀ ਡਬਲਡੈਕਰ ਬੱਸ ਦੀ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਭਿਆਨਕ ਟੱਕਰ ਹੋ ਜਾਣ ਕਾਰਣ ਇਸ ਹਾਦਸੇ ਵਿਚ ਬੱਸ ‘ਚ ਸਵਾਰ 46 ਸਵਾਰੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ 3 ਵਜੇ ਸਵਾਰੀਆਂ ਨਾਲ ਭਰ ਕੇ ਇਕ ਬੱਸ ਜੋ ਕਿ ਜੰਮੂ ਤੋਂ ਵਾਇਆ ਮੋਹਾਲੀ ਹੋ ਕਿ ਦਿੱਲੀ ਜਾ ਰਹੀ ਸੀ।ਸਵਾਰੀਆਂ ਨਾਲ ਭਰੀ ਬੱਸ ਜਦੋਂ ਸਥਿਤ ਛੱਤਬੀੜ ਨੇੜੇ ਏਅਰ ਪੋਰਟ ਚੌਂਕ ਕੋਲ ਪਹੁੰਚੀ ਤਾਂ ਬਨੂੰੜ ਵਲੋਂ ਸਲੰਡਰਾਂ ਨਾਲ ਭੱਰਿਆ ਇਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ।ਟੱਕਰ ਵੱਜਣ ਨਾਲ ਸਵਾਰੀਆ ਨਾਲ ਭਰੀ ਬੱਸ ਪਲਟ ਗਈ ਅਤੇ ਤਾਂ ਲੋਕਾਂ ਵਿਚ ਚੀਕ ਚੀਹਾੜਾ ਪੈ ਗਿਆ। ਇਸ ਹਾਦਸੇ ਦਾ ਪਤਾ ਚਲਦੇ ਹੀ ਹਾਈਵੇ ਪਟਰੋਲ ਦੇ ਮੁਲਾਜ਼ਮ ਮੋਕੇ ਤੇ ਪਹੁੰਚ ਗਏ ਤੇ ਤੁਰੰਤ ਰਾਹਤ ਕਾਰਜਾ ਵਿਚ ਜੁੱਟ ਹਏ।ਰਾਤ ਦਾ ਸਮਾਂ ਹੋਣ ਕਾਰਣ ਪੁਲਿਸ ਕਰਮਚਾਰੀਆਂ ਨੇ ਸਵਾਰੀਆਂ ਨੂੰ ਬੜੀ ਮੁਸਕੱਤ ਨਾਲ ਬੱਸ ਵਿਚੋਂ ਬਾਹਰ ਕੱਢ ਕੇ ਚੰਡੀਗੜ ਪੀਜੀਆਈ,ਸੈਕਟਰ 32 ਅਤੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ।ਇਸ ਸਬੰਧੀ ਸੰਪਰਕ ਕਰਣ ਤੇ ਏ ਐਸ ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਜਖਮੀਆਂ ਸਵਾਰਅਿਾਂ ਵਿਚੋ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿਲੰਡਰ ਨੂੰ ਅੱਗ ਲਗ ਜਾਂਦੀ ਤਾਂ ਇਕ ਬਹੁਤ ਵੱਡਾ ਅਗਣੀ ਕਾਂਡ ਹਾਦਸਾ ਵਾਪਰ ਸਕਦਾ ਸੀ।ਪਰ ਲੋਕ ਬੱਸ ਵਿਚ ਜਖਮੀਆਂ ਨੂੰ ਬਾਹਰ ਕੱਡਣ ਦੀ ਬਜਾਏ ਸਵਾਰੀਆ ਦੇ ਸਮਾਨ ਵੱਲ ਦੇਖਦੇ ਰਹੇ।

Share Button

Leave a Reply

Your email address will not be published. Required fields are marked *

%d bloggers like this: