ਟ੍ਰੈਫਿਕ ਦੇ ਸੁਚਾਰੂ ਪ੍ਰਬੰਧਾਂ ਲਈ ਐੱਸਐੱਸਪੀ ਨੂੰ ਮੰਗ ਪੱਤਰ

ਟ੍ਰੈਫਿਕ ਦੇ ਸੁਚਾਰੂ ਪ੍ਰਬੰਧਾਂ ਲਈ ਐੱਸਐੱਸਪੀ ਨੂੰ ਮੰਗ ਪੱਤਰ

ਰੂਪਨਗਰ, 14 ਦਸੰਬਰ (ਪ੍ਰਿੰਸ): ਜਿ਼ਲ੍ਹੇ ਅੰਦਰ ਸਕੂਲਾਂ ਦੀ ਛੁੱਟੀ ਦੌਰਾਨ ਆ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਸਬੰਧੀ ਮਨੁੱਖੀ ਅਧਿਕਾਰ ਮੰਚ ਰੂਪਨਗਰ ਦੀ ਟੀਮ ਵੱਲੋਂ ਐੱਸਐੱਸਪੀ ਵਰਿੰਦਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਇਕ ਮੋਟਰਸਾਈਕਲ ਜਾਂ ਐਕਟਿਵਾ ਉਤੇ ਤਿੰਨ-ਤਿੰਨ ਬੱਚੇ ਬੈਠੇ ਹੁੰਦੇ ਹਨ, ਜੋ ਕਾਫੀ ਹੱਲਾ ਕਰਦੇ ਹਨ ਅਤੇ ਟ੍ਰੈਫਿਕ ਵਿਚ ਵਿਘਨ ਪੈਦਾ ਕਰਦੇ ਹਨ। ਆਟੋ, ਰਿਕਸ਼ਾ ਅਤੇ ਬੱਸਾਂ ਦੀ ਪਾਰਕਿੰਗ ਸਹੀ ਤਰੀਕੇ ਨਾਲ ਨਹੀਂ ਹੁੰਦੀ, ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਸੜਕਾਂ ਕਿਨਾਰੇ ਕਾਫੀ ਰੇਹੜੀਆਂ ਖੜ੍ਹੀਆਂ ਹੁੰਦੀਆਂ ਹਨ, ਜੋ ਸੜਕ ਰਸ਼ ਨੂੰ ਹੋਰ ਵੀ ਭੰਗ ਕਰ ਦਿੰਦੀਆਂ ਹਨ। ਆਟੋ ਰਿਕਸ਼ਾ ਚਲਾਉਣ ਵਾਲੇ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਹੁੰਦੇ। ਜਦੋਂ ਵੀ ਕੋਈ ਸਵਾਰੀ ਰਸਤੇ ਵਿਚ ਦੇਖਦੇ ਹਨ ਤਾਂ ਉਹ ਇਕਦਮ ਬਰੇਕ ਲਗਾ ਦਿੰਦੇ ਹਨ ਅਤੇ ਸੱਜੇ ਖੱਬੇ ਮੋੜ ਦਿੰਦੇ ਹਨ, ਕਈ ਵਾਰੀ ਪਿੱਛੇ ਆ ਰਹੇ ਕਿਸੇ ਵੀ ਵਾਹਨ ਚਾਲਕ ਨੂੰ ਇਕਦਮ ਬਰੇਕ ਲਗਾਉਣੀ ਪੈਂਦੀ ਹੈ ਅਤੇ ਗਾਲੀ ਗਲੋਚ ਵੀ ਹੋ ਜਾਂਦਾ ਹੈ। ਇਹ ਸਭ ਦੁਰਘਟਨਾ ਦਾ ਕਾਰਨ ਬਣਦਾ ਹੈ।
ਐੱਸਐੱਸਪੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀਐੱਸਪੀਜ਼ ਗੁਰਮੀਤ ਸਿੰਘ ਨੂੰ ਮਸਲਾ ਹੱਲ ਕਰਨ ਲਈ ਕਿਹਾ। ਡੀਐੱਸਪੀ ਨੇ ਕਿਹਾ ਕਿ ਇਸ ਬਾਰੇ ਸਕੂਲਾਂ ‘ਚ ਕੈਂਪ ਲਗਾ ਕੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇ। ਮਨੁੱਖੀ ਅਧਿਕਾਰ ਮੰਚ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਟੈ੫ਫਿਕ ਨਿਯਮਾਂ ਬਾਰੇ ਸਿੱਖਿਅਤ ਕਰੇ ਅਤੇ ਖ਼ੁਦ ਵੀ ਵਧੀਆ ਤਰੀਕੇ ਨਾਲ ਵਾਹਨ ਆਦਿ ਦੀ ਵਰਤੋਂ ਕਰਨ। ਇਸ ਮੌਕੇ ਜ਼ਿਲ੍ਹਾ ਪ੫ਧਾਨ ਸੁਲੱਖਣ ਸਿੰਘ, ਜ਼ਿਲ੍ਹਾ ਪ੫ਧਾਨ ਯੂਥ ਹਰਦੀਪ ਸੈਣੀ, ਚੇਅਰਮੈਨ ਐਂਟੀਯਾਈਮ ਮਨਪ੫ੀਤ ਚਾਹਲ, ਚੇਅਰਮੈਨ ਲੀਗਲ ਸੈੱਲ ਯੁੁਗਲ ਕਿਸ਼ੋਰ ਗੁਪਤਾ ਵਾਈਸ ਪ੫ਧਾਨ ਸਰਬਜੀਤ ਸਿੰਘ, ਸੁਰਜੀਤ ਸਿੰਘ, ਦਮਨਪ੫ੀਤ ਸਿੰਘ ਆਦਿ ਮੌਜੂਦਾ ਸਨ।

Share Button

Leave a Reply

Your email address will not be published. Required fields are marked *

%d bloggers like this: