ਨੌਟਬੰਦੀ ਦੇ ਫੈਸਲੇ ਕਾਰਨ ਕਾਰੋਬਾਰ ਹੋਏ ਠੱਪ, ਹਰ ਵਰਗ ਪੈਸੇ ਪੈਸੇ ਨੂੰ ਮੋਹਤਾਜ਼

ਨੌਟਬੰਦੀ ਦੇ ਫੈਸਲੇ ਕਾਰਨ ਕਾਰੋਬਾਰ ਹੋਏ ਠੱਪ, ਹਰ ਵਰਗ ਪੈਸੇ ਪੈਸੇ ਨੂੰ ਮੋਹਤਾਜ਼

ਬੁਢਲਾਡਾ 13, ਦਸੰਬਰ(ਤਰਸੇਮ ਸ਼ਰਮਾਂ) : ਨੋਟਬੰਦੀ ਕਾਰਨ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਰੁੱਕ ਹੀ ਨਹੀਂ ਰਹੀਆਂ ਜਿਸ ਕਾਰਨ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੈਕਾਂ ਅੱਗੇ ਨੌਟ ਪ੍ਰਾਪਤ ਕਰਨ ਲਈ ਲੱਗੀਆਂ ਭੀੜਾਂ ਟੈ੍ਰਫਿਕ ਵਿੱਚ ਵੀ ਵਿਘਨ ਪਾ ਰਹੀਆਂ ਹਨ ਅਤੇ ਲੋਕਾਂ ਦੇ ਦੋ ਪਹੀਆਂ ਵਾਹਨ ਸੜਕਾਂ ਤੇ ਪਾਰਕਿੰਗ ਵਜੋਂ ਖੜ੍ਹੇ ਨਜਰ ਆ ਰਹੇ ਹਨ। ਲਾਇਨ ਵਿੱਚ ਲੱਗੀ ਇੱਕ ਬਜ਼ੁਰਗ ਔਰਤ ਨੇ ਦੱਸਿਆਂ ਕਿ ਉਹ ਪਿਛਲੇ 2 ਦਿਨਾਂ ਤੋਂ ਬੈਂਕ ਦੇ ਬਾਹਰ ਆਪਣੀ ਪੈਨਸ਼ਨ ਪ੍ਰਾਪਤ ਕਰਨ ਵਿੱਚ ਲੱਗੀ ਹੋਈ ਹੈ ਪ੍ਰੰਤੂ ਬੈਂਕ ਵਿੱਚ ਨਕਦੀ ਨਾ ਹੋਣ ਦਾ ਉਸਨੂੰ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨੋਟ ਬੰਦੀ ਦਾ ਅਸਰ ਇੱਥੋ ਤੱਕ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਛੋਟੇ ਤੋਂ ਲੈ ਕੇ ਵੱਡੇ ਵਪਾਰੀਆਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਲੋਕਾਂ ਨੂੰ ਆਪਣੀਆਂ ਰੌਜਾਨਾਂ ਜ਼ਰੂਰਤਾਂ ਦੀ ਪੂਰਤੀ ਲਈ ਪੈਸੇ ਪੇਸੇ ਦਾ ਮੋਹਤਾਜ਼ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾ ਗਰੀਬ ਵਰਗ ਵਿੱਚ ਵੀ ਇਸ ਨੋਟ ਬੰਦੀ ਨੂੰ ਲੈ ਕੇ ਭਾਰੀ ਰੋਸ ਅਤੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਇੱਧਰੋਂ ਸਰਕਾਰੀ ਮੁਲਾਜਮਾਂ ਨੂੰ ਵੀ ਆਪਣੀ ਤਨਖਾਹ ਪ੍ਰਾਪਤ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਬੈਂਕ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਬੇਕਾ ਵਿੱਚ ਨਕਦੀ ਦੀ ਲਿਮਟ ਵਧਾ ਕੇ ਬੈਂਕਾ ਅੱਗੇ ਲੱਗੀ ਭੀੜ ਨੂੰ ਖਤਮ ਕੀਤਾ ਜਾਵੇ।

Share Button

Leave a Reply

Your email address will not be published. Required fields are marked *

%d bloggers like this: