ਕੇਜਰੀਵਾਲ ਦਿੱਲੀ ਦੇ ਮੁੁੱਖ ਮੰਤਰੀ ਹਨ, ਉਨ੍ਹਾਂ ਪੰਜਾਬ ਦੀ ਕਿਸੇ ਵੀ ਸੀਟ ਤੋਂ ਨਹੀਂ ਲੜਨੀ-ਮਾਨ

ਕੇਜਰੀਵਾਲ ਦਿੱਲੀ ਦੇ ਮੁੁੱਖ ਮੰਤਰੀ ਹਨ, ਉਨ੍ਹਾਂ ਪੰਜਾਬ ਦੀ ਕਿਸੇ ਵੀ ਸੀਟ ਤੋਂ ਨਹੀਂ ਲੜਨੀ-ਮਾਨ

ਆਪ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਦੇ ਹੱਕ ਵਿਚ ਰੈਲੀ
ਜਗਮੀਤ ਬਰਾੜ ਨੇ ਸਾਨੂੰ ਬਿਨਾਂ ਸੱਕ ਸਮਰੱਥਨ ਦਿੱਤਾ ਬਲਕਿ ਕਿਸੇ ਗੱਠਜੋੜ ਤੇ ਸ਼ਰਤ ਨਹੀਂ-ਮਾਨ
ਮੀਡੀਆ ਨਾਲ ਸਾਡੀ ਕੋਈ ਨਰਾਜਗੀ ਨਹੀਂ-ਮਾਨ
ਕਾਂਗਰਸ ਦੇ ਸਮਾਰਟ ਫੋਨਾਂ ਦੇ ਲਾਲਚ ਵਿੱਚ ਨਹੀਂ ਆਉਣਗੇ ਲੋਕ-ਮਾਨ

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਦੀ ਦਾਣਾ ਮੰਡੀ ਵਿੱਚ ਆਪ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ ਵਿਚ ਰੈਲੀ ਕਰਦਿਆਂ ਆਪ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਸੱਤਾਧਾਰੀ ਪਾਰਟੀ ਦੀ ਹਰ ਇੱਕ ਵਿਸ਼ੇ ‘ਤੇ ਰੱਜ ਕੇ ਨਿੰਦਿਆ ਕੀਤੀ ਉੱਥੇ ਉਨ੍ਹਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦਾ ਕੋਈ ਵੀ ਵਿਧਾਇਕ ਜਾਂ ਸੰਸਦ ਮੈਂਬਰ ਨਹੀਂ ਹੈ ਉਨ੍ਹਾਂ ਕੈਪਟਨ ਸਬੰਧੀ ਕਿਹਾ ਕਿ 2002 ਵਿੱਚ ਕੈਪਟਨ ਪ੍ਰਵਿਾਰ ਦਾ ਦੀਵਾਲਾ ਨਿੱਕਲ ਗਿਆ ਸੀ ਜੋ ਕਿ ਮੁੱਖ ਮੰਤਰੀ ਬਨਣ ਤੋਂ ਬਾਦ ਹੀ ਮਹਿਲਾਂ ਨੂੰ ਰੰਗ ਕਰਵਾਇਆ ਸੀ ਤੇ ਸਵਿੱਸ ਬੈਂਕ ਵਿੱਚ ਖਾਤੇ ਖੁਲਵਾਏ ਸਨ ਜਿਸਦੇ ਖਾਤਾ ਨੰਬਰ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪ੍ਰਚਾਰ ਕਰ ਰਹੇ ਹਨ ਜਿਸਦਾ ਕੈਪਟਨ ਸਾਹਿਬ ਨੇ ਅਜੇ ਤੱਕ ਜਵਾਬ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ ਜਿਸ ਲਈ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।ਇਸ ਤੋਂ ਪਹਿਲਾਂ ਆਪ ਪਾਰਟੀ ਦੇ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਭਗਵੰਤ ਮਾਨ ਨੂੰ ਜੀ ਆਇਆਂ ਕਹਿੰਦਿਆਂ ਹੋਇਆ ਅਕਾਲੀ ਦਲ ਤੇ ਕਾਂਗਰਸ ਪਾਰਟੀ ਸਮੇਤ ਤਲਵੰਡੀ ਸਾਬੋ ਦੇ ਹਸਪਤਾਲ ਦੀ ਹਾਲਤ ਸਬੰਧੀ ਸਵਾਲ ਚੁੱਕੇ ਤੇ ਆਪ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਸਿਹਤ ਸਹੂਲਤਾਂ ਨਾਲ ਲੈਸ ਕਰਨ ਦਾ ਵਾਅਦਾ ਕੀਤਾ। ਰੈਲੀ ਦੇ ਸੰਬੋਧਨ ਤੋਂ ਬਆਦ ਵਿੱਚ ਪੈ੍ਰਸ ਕਾਨਫਰੰਸ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਦੇ ਆਪ ਪਾਰਟੀ ਦੇ ਗੱਠਜੋੜ ਦੇ ਸਵਾਲ ਦਾ ਉੱਤਰ ਦਿੰਦਿਆਂ ਕਿਹਾ ਕਿ ਉਨ੍ਹਾਂ ਸਾਡੀ ਪਾਰਟੀ ਨੂੰ ਪੰਜਾਬ ਹਿੱਤ ਲੋਕ ਪਾਰਟੀ ਵੱਲੋਂ ਬਿਨਾਂ ਸ਼ਰਤ ਸਮਰੱਥਨ ਦਿੱਤਾ ਸੀ ਅਜੇ ਤੱਕ ਦਫਤਰੀ ਤੌਰ ‘ਤੇ ਅਜਿਹਾ ਏਜੰਡਾ ਸਾਡੇ ਕੋਲ ਨਹੀਂ ਆਇਆ।
ਮੀਡੀਆ ਸਬੰਧੀ ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਰਾਜਗੀ ਨਹੀਂ ਸਿਰਫ ਇੱਕ ਚੈਨਲ ਤੋਂ ਬਿਨਾਂ ਜਿਸ ਨੂੰ ਸਰਕਾਰ ਬਨਣ ‘ਤੇ ਦੇਖਿਆ ਜਾਵੇਗਾ। ਪੰਜਾਬ ਦੇ ਲੋਕ ਕਾਂਗਰਸ ਦੇ ਸਮਾਰਟ ਫੋਨ ਦੇ ਲਾਲਚ ਵਿੱਚ ਨਹੀਂ ਆਉਣਗੇ ਬਲਿਕ ਉਨ੍ਹਾਂ ਦੀ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਇਸ ਮੌਕੇ ਪਰਗਟ ਸਿੰਘ ਸੀਂਗੋ, ਜਗਸੀਰ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਨਵਪ੍ਰੀਤ ਸਿੰਘ, ਸਰਦੂਲਗੜ੍ਹ ਉਮੀਦਵਾਰ ਸੁੱਖੀ ਮਾਨ, ਸਰਪੰਚ ਨਛੱਤਰ ਸਿੰਘ, ਜੈਲਦਾਰ ਜਸਵਿੰਦਰ ਸਿੰਘ, ਸਤਿੰਦਰ ਸਿੱਧੂ ਐਡਵੋਕੇਟ, ਸ਼ਿੰਦਰਪਾਲ ਐਡਵੋਕੇਟ, ਮਾਸਟਰ ਹਰਮੇਲ ਸਿੰਘ, ਡਾ: ਵਿਜੈ ਸਿੰਗਲਾ, ਜਸਵੀਰ ਜਵਾਹਰਕੇ, ਟੇਕ ਬੰਗੀ, ਕਸ਼ਮੀਰ ਸੰਗਤ, ਹਰਪ੍ਰੀਤ ਜਟਾਣਾਂ, ਸੱਤਪਾਲ ਨਥੇਹਾ, ਪ੍ਰਿਤਪਾਲ ਨਥੇਹਾ, ਮਹਿਲਾ ਵਿੰਗ ਜਸਵੀਰ ਕੌਰ, ਗੁਰਪ੍ਰੀਤਾ ਕੌਰ, ਮਨਜੀਤ ਕੌਰ ਗਿਆਨਾਂ,ਪਰਮਜੀਤ ਕੌਰ ਬੰਗੀ, ਅਮ੍ਰਿਤਪਾਲ ਕੌਰ ਬੰਗੀ ਸਮੇਤ ਵੱਡੀ ਤਦਾਦ ਵਿੱਚ ਆਪ ਆਗੂ ਤੇ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: