ਬੱਸ -ਕਾਰ ਦੀ ਟੱਕਰ ‘ਚ ਤਿੰਨ ਦੀ ਮੌਤ

ਬੱਸ -ਕਾਰ ਦੀ ਟੱਕਰ ‘ਚ ਤਿੰਨ ਦੀ ਮੌਤ

ਫਗਵਾੜਾ : ਰੋਪੜ-ਫਗਵਾੜਾ ਹਾਈਵੇ ਉੱਤੇ ਪਿੰਡ ਕਾਠਗੜ੍ਹ ਵਿਖੇ ਬੱਸ ਅਤੇ ਕਾਰ ਵਿਚਾਲੇ ਟੱਕਰ ਹੋਣ ਨਾਲ ਤਿੰਨ ਦੀ ਮੌਤ ਅਤੇ ਦੋ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਬੱਸ ਦੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਮ੍ਰਿਤਕ ਆਲ ਇੰਡੀਆ ਰੇਡੀਉ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇੰਡੀਕਾ ਵਿੱਚ ਸਵਾਰ ਪੰਜ ਵਿਅਕਤੀ ਬੀਤੀ ਰਾਤ ਚੰਡੀਗੜ੍ਹ ਵਾਲੇ ਪਾਸੇ ਨੂੰ ਆ ਰਹੇ ਸਨ ਤਾਂ ਪਿੰਡ ਕਾਠਗੜ੍ਹ ਨੇੜੇ ਇਹਨਾਂ ਦੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਮੌਕੇ ਉੱਤੇ ਹੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।ਬੱਸ ਕੁਦਰਤ ਟਰਾਂਸਪੋਰਟ ਦੀ ਦੱਸੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: