ਚੱਕ ਅਲੀਸ਼ੇਰ ਵਿਖੇ ਖੇਡ ਕਲੱਬਾਂ ਨੂੰ ਕਿਟਾਂ ਵੰਡੀਆਂ,ਖਿਡਾਰੀ ਖੁਸ਼

ਚੱਕ ਅਲੀਸ਼ੇਰ ਵਿਖੇ ਖੇਡ ਕਲੱਬਾਂ ਨੂੰ ਕਿਟਾਂ ਵੰਡੀਆਂ,ਖਿਡਾਰੀ ਖੁਸ਼
ਗੱਠਜੋੜ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੁਨੀਆਂ ਦੇ ਖੇਡ ਨਕਸ਼ੇ ਤੇ ਚਮਕਿਆ : ਡਾ.ਨਿਸ਼ਾਨ ਸਿੰਘ ਹਾਕਮ ਵਾਲਾ

ਬੋਹਾ,12 ਦਸੰਬਰ(ਜਸਪਾਲ ਸਿੰਘ ਜੱਸੀ):ਪੰਜਾਬ ਸਰਕਾਰ ਦੁਆਰਾ ਪੇਡੂ ਖੇਡ ਕਲੱਬਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਣਾਈ ਯੋਜਨਾਂ ਅਧੀਨ ਬੋਹਾ ਖੇਤਰ ਦੇ ਪਿੰਡ ਚੱਕ ਅਲੀਸ਼ੇਰ ਦੇ ਸਪੋਰਟਸ ਐਡ ਵੈਲਫੇਅਰ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਨੌਜਵਾਨਾਂ ਨੂੰ ਜਿੰਮ ਅਤੇ ਬਾਲੀਵਾਲ ਅਤੇ ਕ੍ਰਿਕਟ ਦੀਆਂ ਖੇਡ ਕਿਟਾਂ ਵੰਡਣ ਦੇ ਸਬੰਧ ਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਵੰਡਣ ਦੀ ਰਸਮ ਵਿਧਾਨ ਸਭਾ ਖੇਤਰ ਬੁਢਲਾਡਾ ਤੋ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਅੰਦਰੀ ਖੇਡ ਪ੍ਰਤਿਭਾ ਦੇ ਵਿਕਾਸ ਲਈ ਪਿਛਲੇ ਸਮੇ ਦੌਰਾਨ ਜਿਹੜੇ ਯਤਨ ਕੀਤੇ ਹਨ,ਉਨਾਂ ਸਦਕਾ ਅੱਜ ਪੰਜਾਬ ਦੁਨੀਆਂ ਦੇ ਖੇਡ ਨਕਸ਼ੇ ਤੇ ਚਮਕ ਰਿਹਾ ਹੈ।ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਸੂਬੇ ਦੇ ਨੌਜਵਾਨਾਂ ਦੀ ਸੋਚ ਨੂੰ ਉਸਾਰੂ ਪਾਸੇ ਲਾਇਆ ਜਾਵੇ,ਇਸੇ ਲੜੀ ਤਹਿਤ ਹੀ ਸੂਬੇ ਦੇ ਸਾਰੇ ਖੇਡ ਕਲੱਬਾਂ ਨੂੰ ਖੇਡਾਂ ਦਾ ਸਮਾਨ ਬਿਨਾਂ ਕਿਸੇ ਵਿਤਕਰੇ ਤੋ ਵੰਡਿਆ ਜਾ ਰਿਹਾ ਹੈ। ਇਸ ਮੌਕੇ ਤੇ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੋਗਾ ਸਿੰਘ ਉੱਪਲ,ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਵਰੇ ਵੀ ਸਰਕਾਰ ਵੱਲੋ ਕਲੱਬਾਂ ਨੂੰ ਵੱਡੇ ਪੱਧਰ ਤੇ ਖੇਡ ਕਿਟਾਂ ਵੰਡੀਆ ਗਈਆਂ ਸਨ,ਜਿਸ ਦੇ ਨਤੀਜੇ ਵਜੋ ਖੇਡ ਮੈਦਾਨਾਂ ਚ ਖਿਡਾਰੀਆਂ ਦੀਆਂ ਰੌਣਕਾ ਲੱਗਣ ਲੱਗੀਆਂ ਹਨ।ਇਸ ਮੌਕੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੁਆਰਾ ਅਕਾਲੀ-ਭਾਜਪਾ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਵਿਸ਼ਵਾਸ਼ ਦਵਾਇਆ ਕਿ ਪਿੰਡ ਵਾਸੀ ਉਨਾਂ ਨੂੰ ਪਾਰਟੀ ਹਿੱਤਾਂ ਤੋ ਉੱਪਰ ਉੱਠਕੇ ਚੋਣਾਂ ਚ ਉਨਾਂ ਦਾ ਸਮੱਰਥਨ ਕਰਨਗੇ।ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰ ਦੁਆਰਾ ਦਿੱਤੀ ਹੱਲਾਸ਼ੇਰੀ ਉਨਾਂ ਦੇ ਚੰਗੇ ਭਵਿੱਖ ਦੇ ਨਿਰਮਾਣ ਚ ਸਹਾਈ ਹੋਵੇਗੀ।ਇਸ ਸਮੇ ਹੋਰਨਾਂ ਤੋ ਇਲਾਵਾ ਭਗਵੰਤ ਸਿੰਘ ਚਾਹਲ,ਗੁਰਸੇਵਕ ਸਿੰਘ ਪ੍ਰਧਾਨ,ਬਲਜਿੰਦਰ ਸਿੰਘ ਚੱਕ ਅਲੀਸ਼ੇਰ,ਬਲਾਕ ਸੰਮਤੀ ਮੈਬਰ,ਜੁਗਰਾਜ ਸਿੰਘ,ਛੋਟਾ ਸਿੰਘ , ਸਾਬਕਾ ਸਰਪੰਚ ਗੁਰਪਾਲ ਸਿੰਘ ਅਤੇ ਸੰਸਾਰ ਸਿੰਘ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: