ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾ ਅਯੋਜਿਨ ਕੀਤਾ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾ ਅਯੋਜਿਨ ਕੀਤਾ

ਗੜ੍ਹਸ਼ੰਕਰ 12 ਦਸੰਬਰ (ਅਸ਼ਵਨੀ ਸ਼ਰਮਾ) ਭਾਈ ਤਿਲਕੂ ਜੀ ਸਿੱਖ ਵੈਲਫੇਅਰ ਸੋਸਾਇਟੀ ਗੜ੍ਹਸ਼ੰਕਰ ਵਲੋ ਸੰਤ ਹਰਚਰਨ ਸਿੰਘ ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼ ਰਮਦਾਸਪੁਰ ਵਾਲਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰਕਾਸ਼ ਪੂਰਬ ਨੂੰ ਸਮਰਪਿੱਤ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ ਅਯੋਜਿਤ ਕੀਤਾ ਗਿਆਂ ।ਇਸ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਅੰਤਰਰਾਸ਼ਟਰੀ ਪ੍ਰਚਾਰਕ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਸੰਗਤਾ ਨੂੰ ਸਿੱਖ ਇਤਿਹਾਸ ਤੇ ਪ੍ਰਕਾਸ਼ ਪਾਉਦੇ ਹੋਏ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਦਿਤੀ ਲਸਾਨੀ ਸ਼ਹਾਦਤ ਵਾਰੇਵਿਸਥਾਰਪੂਰਬਕ ਚਾਨਣਾ ਪਾਇਆ। ਰੇਤ ਰਾਤ ਤੱਕ ਚੱਲੇ ਇਸ ਦਰਬਾਰ ਵਿੱਚ ਭਾਈ ਰਜਿੰਦਰ ਸਿੰਘ ਸੀਤਲ ਯੂ.ਐਸ.ਏ, ਭਾਈ ਗੁਰਚਰਨ ਸਿੰਘ ਗੜ੍ਹਸ਼ੰਕਰ, ਭਾਈ ਅਵਤਾਰ ਸਿੰਘ ਹਜੂਰੀ ਰਾਗੀ ਰਮਦਾਸਪੁਰ, ਢਾਡੀ ਇੰਦਰਜੀਤ ਸਿੰਘ ਪੀਰ, ਜਸਵਿੰਦਰ ਸਿੰਘ ਧੁੱਗਾ ਆਦਿ ਨੇ ਸਿੱਖ ਇਤਿਹਾਸ ਵਾਰੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਹਿਜ ਸਾਹਿਬ, ਸੁਖਮਨੀ ਸਾਹਿਬ, ਹਰਵੇਲ ਸਿੰਘ ਸੈਣੀ, ਅਮਿ੍ਰੰਤਪਾਲ ਸਿੰਘ, ਸੁਰਿੰਦਰ ਸਿੰਘ, ਤਰਲੋਕ ਸਿੰਘ ਨਾਗਪਾਲ, ਭਾਈ ਸਤਪਾਲ ਸਿੰਘ ਸੈਣੀ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਸੰਗਤ ਹਾਜਰ ਸੀ। ਇਸ ਮੌਕੇ ਗੁਰੂ ਦੇ ਲੰਗਰ ਅਟੂਟ ਵਰਤਾਏ ਗਏ।

Share Button

Leave a Reply

Your email address will not be published. Required fields are marked *

%d bloggers like this: