ਸੇਵਾ ਤੇ ਸਿਮਰਨ ਹੀ ਮਨੁੱਖ ਨੂੰ ਦੁੱਖਾ ਤਕਲੀਫਾ ਤੋ ਛੁਟਕਾਰਾ ਦਿਵਾਉਦਾ ਹੈ- ਬਾਬਾ ਮਨਮੋਹਨ ਸਿੰਘ

ਸੇਵਾ ਤੇ ਸਿਮਰਨ ਹੀ ਮਨੁੱਖ ਨੂੰ ਦੁੱਖਾ ਤਕਲੀਫਾ ਤੋ ਛੁਟਕਾਰਾ ਦਿਵਾਉਦਾ ਹੈ- ਬਾਬਾ ਮਨਮੋਹਨ ਸਿੰਘ

ਰਾਮਪੁਰਾ ਫੂਲ 12ਦਸੰਬਰ (ਮਨਦੀਪ ਸਿੰਘ ਢੀਗਰਾ) ਮੀਰੀ ਪੀਰੀ ਦੇ ਮਾਲਿਕ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾ ਦੀ ਛੋਹ ਪ੍ਰਾਪਤ ਗੁਰੁਦੁਆਰਾ ਗੁੰਮਟਸਰ ਸਾਹਿਬ ਮਹਿਰਾਜ ਨੇੜੇ ਮਾੜੀ ਭੈਣੀ ਦੇ ਮੁੱਖ ਪ੍ਰਬੰਧਕ ਬਾਬਾ ਮਨਮੋਹਨ ਸਿੰਘ ਤੇ ਮੁੱਖ ਸੇਵਾਦਾਰ ਭਾਈ ਹਰਿੰਦਰਪਾਲ ਸਿੰਘ ਜੀ ਦੇ ਵਿਸ਼ੇਸ ਉਪਰਾਲੇ ਤੇ ਇਲਾਕੇ ਭਰ ਦੀਆ ਸੰਗਤਾ ਦੇ ਸਹਿਯੋਗ ਨਾਲ ਇਸ ਅਸਥਾਨ ਤੇ ਮਨਾਇਆ ਜਾਣ ਵਾਲਾ ਮਹੀਨਾਵਾਰ ਦਸਮੀ ਦਾ ਦਿਹਾੜਾ ਇਸ ਵਾਰ ਬੜੀ ਸਰਧਾਂ ਤੇ ਪ੍ਰੇਮ ਪੂਰਵਕ ਮਨਾਇਆ ਗਿਆ। ਇਸ ਮੋਕੇ ਦੁਰ ਦੁਰੇਡੇ ਤੋ ਭਰਵੀ ਗਿਣਤੀ ਵਿੱਚ ਪਹੁੰਚੀ ਹੋਈ ਸੰਗਤ ਗੁਰੂ ਚਰਨਾ ਵਿੱਚ ਨਤਮਸਤਕ ਹੋਈ। ਇਸ ਸਮੇ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਠੀ ਸਿੰਘਾ ਵੱਲੋ ਪਾਏ ਗਏ ਤੇ ਇਕੱਤਰ ਹੋਈ ਸੰਗਤ ਨਗਰ ਖੇੜੇ ਤੇ ਸਰਬੱਤ ਦੇ ਭਲੇ ਲਈ ਗੁਰੂ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਉਪਰੰਤ ਰਾਗੀ,ਢਾਡੀ ਤੇ ਕੀਰਤਨੀ ਜਥੇ ਵੱਲੋ ਗੁਰੂਆ ਦਾ ਜਸ ਗਾਣ ਕਰਕੇ ਇਕੱਤਰ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਮਨਮੋਹਨ ਸਿੰਘ ਨੇ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕੀ ਅੱਜ ਮਨੁੱਖ ਝੂਠ,ਜੂਠ ਤੇ ਸਮਾਜਿਕ ਬੁਰਾਈਆ ਵਿੱਚ ਜਕੜਿਆ ਹੋਇਆ ਦੁੱਖਾਂ ਤਕਲੀਫਾ ਦਾ ਸਾਹਮਣਾ ਕਰ ਰਿਹਾ ਹੈ। ਉਨਾਂ ਕਿਹਾ ਕੀ ਮਨੁੱਖ ਦੇ ਕਲਿਆਣ ਲਈ ਮ੍ਰਿਤਕ ਮਨੁੱਖ ਦਾ ਕਿਰਿਆ ਕਰਮ ਪੁਰੀ ਮਰਿਆਦਾ ਅਨੁਸਾਰ ਹੀ ਕਰਵਾਉਣਾ ਚਾਹਿਦਾ ਹੈ ਪਰ ਅੱਜ ਅਸੀ ਗੁਰੂਆ ਦੀ ਬਾਣੀ ਅਤੇ ਮਰਿਆਦਾ ਤੋ ਮੁੱਖ ਮੋੜ ਰਹੇ ਹਾਂ। ਇਸੇ ਕਾਰਨ ਹੀ ਘਰ ਘਰ ਦੁੱਖਾ ਤਕਲੀਫਾ ਦਾ ਪਸਾਰਾ ਹੋ ਰਿਹਾ ਹੈ। ਉਨਾਂ ਕਿਹਾ ਕਿ ਇਤਿਹਾਸਕ ਅਸਥਾਨਾ ਦੀ ਸੇਵਾ ਤੇ ਬਾਣੀ ਦਾ ਸਿਮਰਨ ਹੀ ਮਨੁੱਖ ਨੂੰ ਦੁੱਖਾ ਤਕਲੀਫਾ ਤੋ ਛੁਟਕਾਰਾ ਦਿਵਾ ਸਕਦਾ ਹੈ। ਉਨਾਂ ਇਕੱਤਰ ਹੋਈ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਘਰਾ ਵਿੱਚ ਨਿੱਤ ਨੇਮ,ਸੁੱਚਮ ਤੇ ਸੱਚ ਤੇ ਪਹਿਰਾ ਦੇਣ ਤਾਂ ਜੋ ਘਰਾ ਵਿੱਚ ਸੁੱਖ ਸ਼ਾਤੀ ਪ੍ਰਾਪਤ ਹੋ ਸਕੇ। ਉਨਾਂ ਦੱਸਿਆ ਕਿ ਸਾਹਿਬਜਾਦਿਆ ਦੇ ਸ਼ਹੀਦੀ ਜੋੜ ਮੇਲੇ ਸਮੇ ਇਸ ਅਸਥਾਨ ਵੱਲੋ ਮਿਤੀ 26 ਤੇ 27 ਦਸੰਬਰ ਨੂੰ ਭੁੱਚੋ ਕੈਚੀਆ ਤੇ ਸੰਗਤਾ ਲਈ ਚਾਹ ਤੇ ਬ੍ਰੈਡਾ ਆਦਿ ਦਾ ਲੰਗਰ ਲਗਾਇਆ ਜਾਵੇਗਾ। ਇਸ ਮੋਕੇ ਇਸ ਅਸਥਾਨ ਦੇ ਸੇਵਾਦਾਰ ਭਾਈ ਜੀਵਨ ਸਿੰਘ,ਭਾਈ ਗੁਰਜੰਟ ਸਿੰਘ ਗੋਲਟਾ,ਭਾਈ ਵਪਿੰਦਰ ਸਿੰਘ ਹੈਡ ਗ੍ਰੰਥੀ,ਭਾਈ ਪ੍ਰਗਟ ਸਿੰਘ,ਭਾਈ ਮੰਦਰ ਸਿੰਘ ਪੂਹਲਾ ਤੇ ਭਾਈ ਸੁਖਵਿੰਦਰ ਸਿੰਘ ਮਾਸਟਰ ਗੁਰਮਤਿ ਵਿਦਿਆਲਾ ਗੁੰਮਟਸਰ ਆਦਿ ਹਾਜ਼ਰ ਸਨ। ਇਸ ਮੋਕੇ ਹਾਜ਼ਰ ਹੋਈ ਸੰਗਤ ਲਈ ਚਾਹ ਪਾਣੀ ਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: