(((ਮਾਮਲਾ ਪ੍ਰੋ:ਮਨਜੀਤ ਸਿੰਘ ਨੂੰ ਪੰਜਾਬ ਜੇ.ਡੀ.ਯੂ ਦਾ ਸਰਪ੍ਰਸਤ ਬਣਾਏ ਜਾਣ ਦਾ)))

(((ਮਾਮਲਾ ਪ੍ਰੋ:ਮਨਜੀਤ ਸਿੰਘ ਨੂੰ ਪੰਜਾਬ ਜੇ.ਡੀ.ਯੂ ਦਾ ਸਰਪ੍ਰਸਤ ਬਣਾਏ ਜਾਣ ਦਾ)))
ਨਾ ਮੈਨੂੰ ਇਹ ਪ੍ਰਵਾਨ ਹੈ ਤੇ ਨਾ ਇਸ ਲਈ ਮੇਰੀ ਸਹਿਮਤੀ ਲਈ ਗਈ:-ਪ੍ਰੋ:ਮਨਜੀਤ ਸਿੰਘ
ਪ੍ਰੋ:ਮਨਜੀਤ ਸਿੰਘ ਵਲੋਂ ਅਖਬਾਰਾਂ ਵਿਚ ਲੱਗੀ ਖਬਰ ਦਾ ਖੰਡਨ

ਸ਼੍ਰੀ ਅਨੰਦਪੁਰ ਸਾਹਿਬ, 12 ਦਸੰਬਰ(ਦਵਿੰਦਰਪਾਲ ਸਿੰਘ): ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ:ਮਨਜੀਤ ਸਿੰਘ ਨੇ ਅੱਜ ਅਖਬਾਰਾਂ ਵਿਚ ਛਪੀ ਉਸ ਖਬਰ ਦਾ ਖੰਡਨ ਕੀਤਾ ਹੈ ਜਿਸ ਵਿਚ ਉਨ੍ਹਾਂ ਨੂੰ ਪੰਜਾਬ ਜੇ.ਡੀ.ਯੂ. ਦਾ ਸਰਪ੍ਰਸਤ ਬਣਾਏ ਜਾਣ ਬਾਰੇ ਲਿਖਿਆ ਗਿਆ ਹੈ। ਫੋਨ ਤੇ ਇਸ ਖਬਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਲਈ ਸਾਰੇ ਸਤਿਕਾਰਯੋਗ ਹਨ ਪਰ ਇਸ ਬਾਰੇ ਨਾ ਤਾਂ ਮੇਰੀ ਸਹਿਮਤੀ ਲਈ ਗਈ ਤੇ ਨਾ ਹੀ ਮੈਂ ਇਸ ਵਾਸਤੇ ਤਿਆਰ ਹਾਂ। ਉਨ੍ਹਾਂ ਕਿਹਾ ਉਹ ਧਾਰਮਿਕ ਹਨ ਤੇ ਆਪਣੇ ਆਪ ਨੂੰ ਧਾਰਮਿਕ ਹੀ ਰਖਣਾ ਚਾਹੁੰਦੇ ਹਨ। ਪੋ੍ਰ:ਮਨਜੀਤ ਸਿੰਘ ਨੇ ਕਿਹਾ ਕਿ ਉਹ ਇਸ ਖਬਰ ਦਾ ਖੰਡਨ ਕਰਦਿਆਂ ਬੇਨਤੀ ਕਰਦੇ ਹਨ ਕਿ ਮੇਰੇ ਨਾਮ ਨੂੰ ਇਸ ਤਰਾਂ ਨਾ ਵਰਤਿਆ ਜਾਵੇ। ਇਥੇ ਦੱਸਣਯੋਗ ਹੈ ਕਿ ਅਜ ਪੰਜਾਬੀ ਦੀ ਇਕ ਪ੍ਰਮੁਖ ਅਖਬਾਰ ਵਿਚ ਛਪਿਆ ਸੀ ਕਿ ਬਿਹਾਰ ਵਿਚ ਰਾਜ ਕਰ ਰਹੀ ਜਨਤਾ ਦੱਲ ਯੂ ਨੇ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ:ਮਨਜੀਤ ਸਿੰਘ ਨੂੰ ਪੰਜਾਬ ਜੇਡੀਯੂ ਦਾ ਸਰਪ੍ਰਸਤ ਬਣਾਇਆ ਹੈ।

Share Button

Leave a Reply

Your email address will not be published. Required fields are marked *

%d bloggers like this: