ਪੰਜਾਬ ਦੀਆਂ 12 ਸੀਟਾਂ ‘ਤੇ ਚੋਣ ਲੜੇਗਾ ਜਨਤਾ ਦਲ (ਯੂ): ਸੁਖਵਿੰਦਰ ਸਿੰਘ ਗਗਨ ਸਿੱਧੂ

ਪੰਜਾਬ ਦੀਆਂ 12 ਸੀਟਾਂ ‘ਤੇ ਚੋਣ ਲੜੇਗਾ ਜਨਤਾ ਦਲ (ਯੂ): ਸੁਖਵਿੰਦਰ ਸਿੰਘ ਗਗਨ ਸਿੱਧੂ

ਭਗਤਾ ਭਾਈ ਕਾ 12 ਦਸੰਬਰ (ਸਵਰਨ ਸਿੰਘ ਭਗਤਾ) ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਪੰਜਾਬ ਦੇ ਕੁਦਰਤੀ ਸ੍ਰੋਤ ਬਚਾਉਣ ਦੇ ਮਨਸ਼ੇ ਨਾਲ ਫਿਰ ਸੁਰਜੀਤ ਕੀਤੀ ਜਨਤਾ ਦਲ ਯੂਨਾਈਟਿਡ ਦੇ ਨਵ -ਨਿਯੁਕਤ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਗਨ ਨੇ ਪਾਰਟੀ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ। ਸੁਖਵਿੰਦਰ ਸਿੰਘ ਗਗਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਇਹ ਪਾਰਟੀ ਮਾਲਵਾ, ਮਾਝਾ ਤੇ ਦੁਆਬੇ ‘ਚ ਘੱਟੋ-ਘੱਟ 12 ਸੀਟਾਂ ‘ਤੇ ਚੋਣਾਂ ਲੜੇਗੀ ਪੀ ਐਸ ਸੀ ਦੀ ਮੀਟਿੰਗ ਚ ਹੋਰ ਸੀਟਾਂ ਤੇ ਲੜਨ ਦੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਅਤੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਚੋਣ ਸਮਝੌਤਾ ਵੀ ਕਰੇਗੀ, ਜਿਨ੍ਹਾਂ ‘ਚ ਅਕਾਲੀ-ਭਾਜਪਾ ਸ਼ਾਮਲ ਨਹੀਂ ਹੈ।
ਸਿੱਧੂ ਨੇ ਜੇ.ਡੀ.ਯੂ. ਪੰਜਾਬ ਦੇ ਕਨਵੀਨਰ ਮਲਵਿੰਦਰ ਸਿੰਘ ਬੈਨੀਪਾਲ ਦਾ ਵੀ ਧੰਨਵਾਦ ਕਰਦੇ ਕਿਹਾ ਕਿ ਇਸ ਪਾਰਟੀ ਦੀ ਸਫ਼ਲਤਾ ਲਈ ਬਿਹਾਰ ਦੇ ਮੁੱਖ ਮੰਤਰੀ ਅਤੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਵੀ ਫ਼ਰਵਰੀ ਦੀਆਂ ਚੋਣਾਂ ਲਈ ਪ੍ਰਚਾਰ ਕਰਨ ਪੰਜਾਬ ਆਉਣਗੇ।
ਸਿੱਧੂ ਨੇ ਦੱਸਿਆ ਕੇ ਉਨ੍ਹਾਂ ਦੀ ਕਈ ਵਾਰੀ ਨਿਤੀਸ਼ ਕੁਮਾਰ ਨਾਲ ਬੈਠਕਾਂ ਹੋਈਆਂ। ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋਈ ਅਤੇ ਨਸ਼ਾ ਮੁਕਤ ਪੰਜਾਬ ਦੀ ਗੱਲ ਹੋਈ ਸੀ ਅਤੇ ਉਨ੍ਹਾਂ ਪੰਜਾਬ ਦੀ ਸਭਿਅਤਾ ‘ਤੇ ਵਿਸ਼ੇਸ਼ ਕਰ ਸਿੱਖੀ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਇਸ ਯੂਨਿਟ ਦੀ ਸਥਾਪਨਾ ‘ਤੇ ਜ਼ੋਰ ਦਿਤਾ। ਸੁਖਵਿੰਦਰ ਸਿੰਘ ਗਗਨ ਨੇ ਕਿਹਾ ਕਿ ਇਸ ਯੂਨਿਟ ਦਾ ਨਾਂ ਪੰਜਾਬ ਪ੍ਰਦੇਸ਼ ਜਨਤਾ ਦਲ ਯੂਨਾਈਟਿਡ ਹੈ ਅਤੇ ਪੰਜਾਬ ਅੰਦਰ ਹਜ਼ਾਰਾਂ ਮੈਂਬਰਾਂ ਨੂੰ ਮਿਲ ਕੇ ਵੱਖ-ਵੱਖ ਡਿਊਟੀਆਂ ਦਿਤੀਆਂ ਜਾਣਗੀਆਂ।
ਸੁਖਵਿੰਦਰ ਸਿੰਘ ਗਗਨ ਨੇ ਦਸਿਆ ਕਿ ਨਿਤੀਸ਼ ਕੁਮਾਰ ਦੀ ਸਲਾਹ ਨਾਲ ਪੰਜਾਬ ਚੋਣਾਂ ਬਾਰੇ ਅਗਲੇ ਕਦਮ ਚੁੱਕਣ ਲਈ ਉਹ ਯੂਨਿਟ ਦੇ ਮੈਂਬਰਾਂ ਨਾਲ ਛੇਤੀ ਪਟਨਾ ਸਾਹਿਬ ਵਿਖੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: