ਪਾਣੀ ਸੀਵਰੇਜ ਦੇ ਨਾਂ ਤੇ 56 ਕਰੋੜ ਖਰਚਣ ਦੇ ਬਾਵਜੂਦ ਸਰਹਿੰਦ ਨਹਿਰ ਵਿੱਚ ਸੁਟਿਆ ਜਾ ਰਿਹਾ ਹੈ ਮੱਲ ਮੂੱਤਰ: ਅਮਰਜੀਤ ਸਿੰਘ ਸੰਦੋਆ

ਪਾਣੀ ਸੀਵਰੇਜ ਦੇ ਨਾਂ ਤੇ 56 ਕਰੋੜ ਖਰਚਣ ਦੇ ਬਾਵਜੂਦ ਸਰਹਿੰਦ ਨਹਿਰ ਵਿੱਚ ਸੁਟਿਆ ਜਾ ਰਿਹਾ ਹੈ ਮੱਲ ਮੂੱਤਰ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 10 ਦਸੰਬਰ (ਗੁਰਮੀਤ ਮਹਿਰਾ): ਰੋਪੜ ਸ਼ਹਿਰ ਵਾਸਤੇ 2011 ਵਿੱਚ 56 ਕਰੋੜ ਰੁਪਏ ਦੀ ਗਰਾਂਟ ਪੀਣ ਵਾਲੇ ਪਾਣੀ ਨੂੰ ਘਰ ਘਰ ਪਹੁੰਚਾਉਣ ਅਤੇ ਸੀਵਰੇਜ ਦਾ ਕੰਮ 100% ਮੁਕੰਮਲ ਕਰਨ ਲਈ ਮਿਲੀ ਸੀ। ਪਰ 5 ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਕਿਸੇ ਨਵੇਂ ਇਲਾਕੇ ਵਿੱਚ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ ਨਾ ਹੀ ਸੀਵਰੇਜ ਦਾ ਪਾਣੀ ਘਰ ਤੋਂ ਬਾਹਰ ਜਾਣ ਦਾ ਕੋਈ ਢੁਕਵਾਂ ਪ੍ਰਬੰਧ ਹੋਇਆ ਹੈ। ਮਾਮੂਲੀ ਬਾਰਸ਼ ਪੈਣ ਨਾਲ ਹੀ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਰਸੋਈ ਘਰ ਤੱਕ ਪਹੁੰਚ ਜਾਂਦਾ ਹੈ, ਜਿਸ ਬਾਰੇ ਸਮੇਂ ਸਮੇਂ ਸਿਰ ਸੈਂਕੜੇ ਵਾਰ ਇਹ ਮੁੱਦਾ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਾ ਹੈ।
ਰੋਪੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਹ ਹੋਰ ਵੀ ਦਰਦਨਾਕ ਸਥਿਤੀ ਹੈ ਕਿ ਸੀਵਰੇਜ ਦੇ ਨਾਂ ਤੇ 56 ਕਰੋੜ ਰੁਪਏ ਖਰਚਣ ਦੇ ਬਾਵਜੂਦ ਰੋਪੜ ਸ਼ਹਿਰ ਵਿੱਚ ਵੱਖਵੱਖ ਚਾਰ ਥਾਵਾਂ ਉੱਤੇ ਪੀਣ ਵਾਲੇ ਪਾਣੀ (ਸਰਹਿੰਦ ਨਹਿਰ) ਵਿੱਚ ਸ਼ਹਿਰ ਦਾ ਮੱਲਮੂੱਤਰ ਸੁਟਿਆ ਜਾ ਰਿਹਾ ਹੈ।ਸੰਦੋਆ ਨੇ ਕਿਹਾ ਕਿ ਪੀਣ ਵਾਲੇ ਪਾਣੀ ਵਿੱਚ ਇਸ ਤਰ੍ਹਾਂ ਸ਼ਰੇਆਮ ਗੰਦ ਮਿਲਾਉਣਾ ਜਿਥੇ ਕਾਨੂੰਨਣ ਅਪਰਾਧ ਹੈ ਉਥੇ ਕੁਦਰਤੀ ਪਵਿੱਤਰ ਖਜ਼ਾਨੇ ਨੂੰ ਬਰਬਾਦ ਕਰਕੇ ਪਾਪ ਕੀਤਾ ਜਾ ਰਿਹਾ ਹੈ। ਕੁਦਰਤ ਪ੍ਰੇਮੀ ਇਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਸੇ ਸਰਹਿੰਦ ਨਹਿਰ ਦੇ ਕਿਨਾਰੇ ਅਨੇਕਾਂ ਅਜਿਹੇ ਧਾਰਮਿਕ ਅਸਥਾਨ ਬਣੇ ਹੋਏ ਹਨ ਜਿਹਨਾਂ ਨੇ ਇਸ਼ਨਾਨ ਘਰ ਇਸ ਨਹਿਰ ਵਿੱਚ ਬਣਾਏ ਹੋਏ ਹਨ ਜਿਸ ਨਾਲ ਸ਼ਰਧਾਲੂਆਂ ਦੀ ਆਸਥਾ ਜੁੜੀ ਹੋਈ ਹੈ। ਸੰਦੋਆ ਨੇ ਕਿਹਾ ਕਿ ਦੁੱਖ ਭਰੀ ਹੈਰਾਨਗੀ ਇਹ ਹੈ ਕਿ ਪਾਣੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਬਣੇ ਮਹਿਕਮਿਆਂ ਦੇ ਅਫਸਰ ਹਲਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਦੀ ਘੁਰਕੀ ਕਾਰਨ ਮੱਚਲੇ ਹੋ ਕੇ ਡੰਗ ਟਪਾਊ ਨੀਤੀ ਅਖਤਿਆਰ ਕਰੀ ਬੈਠੇ ਹਨ। ਇਹਨਾਂ ਦੀ ਅਣਗਹਿਲੀ ਕਾਰਨ ਹਜ਼ਾਰਾਂ ਲੋਕ ਸੀਵਰੇਜ ਰਲਿਆ ਪਾਣੀ ਪੀ ਰਹੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਅਕਾਲੀ ਦਲ ਦਾ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਲਈ ਕੁਰਬਾਨੀ ਦੇ ਪੁੰਜ ਬਣਨ ਦੀ ਕੋਸ਼ਿਸ਼ ਵਿੱਚ ਸਰਕਾਰੀ ਖਜ਼ਾਨੇ ਤੋਂ ਲੱਖਾਂ ਰੁਪਏ ਇਸ਼ਤਿਹਾਰਾਂ ਉੱਤੇ ਖਰਚ ਰਹੇ ਹਨ, ਦੂਜੇ ਪਾਸੇ ਬਾਦਲ ਦਲ ਦੇ ਇਹ ਝੰਡਾ ਬਰਦਾਰ ਲੋਕਾਂ ਦੇ ਪੀਣ ਵਾਲੇ ਪਾਣੀ ਵਿੱਚ ਮੱਲਮੂੱਤਰ ਮਿਲਾ ਕੇ ਲੋਕਾਂ ਦੇ ਅੰਦਰ ਬਿਮਾਰੀਆਂ ਧਕੇਲ ਰਹੇ ਹਨ। ਇਥੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਮਲ ਕਿਸ਼ੋਰ ਸ਼ਰਮਾ ਅਤੇ ਬੁੱਧੀਜੀਵੀ ਸੈੱਲ ਦੇ ਇੰਚਾਰਜ ਐਡਵੋਕੇਟ ਮਹਿੰਦਰ ਸਿੰਘ ਕਿਹਾ ਕਿ ਸਮੂਹ ਆਮ ਆਦਮੀ ਪਾਰਟੀ ਦੇ ਵਰਕਰ ਸਮਾਜ ਸੇਵੀ ਅਤੇ ਕੁਦਰਤ ਪ੍ਰੇਮੀ ਹੋਣ ਦੇ ਨਾਤੇ ਸਬੰਧਤ ਮਹਿਕਮਿਆਂ ਅਤੇ ਨਗਰ ਪਾਲਿਕਾ ਰੋਪੜ ਦੇ ਪ੍ਰਧਾਨ ਨੂੰ ਪ੍ਰੈੱਸ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਉਪਰੋਕਤ ਕੁਕਰਮ ਬੰਦ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇਹ ਵਰਤਾਰਾ ਪਹਿਲੇ ਪੱਧਰ ਤੇ ਬੰਦ ਕੀਤਾ ਜਾਵੇਗਾ ਅਤੇ ਇਸ ਨਾਲ ਸਬੰਧਤ ਹਰ ਕਿਸੇ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: