ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਾਣੀ ਬਚਾਉ ਪੰਜਾਬ ਬਚਾਉ ਦੇ ਬੈਨਰ ਹੇਠ ਕੀਤਾ ਮੋਗਾ ‘ਚ ਵਿਸ਼ਾਲ ਰੈਲੀ

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਾਣੀ ਬਚਾਉ ਪੰਜਾਬ ਬਚਾਉ ਦੇ ਬੈਨਰ ਹੇਠ ਕੀਤਾ ਮੋਗਾ ‘ਚ ਵਿਸ਼ਾਲ ਰੈਲੀ
ਬਾਦਲ ਦੇ ਭਾਸ਼ਣ ਸ਼ੁਰੂ ਹੁੰਦਿਆਂ ਹੀ ਪੰਡਾਲ ਖਾਲੀ ਹੋਣ ਲੱਗਾ
ਰੈਲੀ ਲਈ ਪੰਜਾਬ ਦੇ ਸੈਕੜੇ ਸਕੂਲਾਂ ਨੂੰ ਛੁੱਟੀ ਕਰਵਾਅ ਕਿ ਸਕੂਲੀ ਵੈਨਾਂ ਰੈਲੀ ਲਈ ਭੇਜੀਆਂ ਗਈਆਂ
ਰੋਡਵੇਜ ਬੱਸਾਂ ਦੇ ਟਾਈਮ ਮਿਸ ਕਰਕੇ ਰੈਲੀ ਲਈ ਵਰਤੀਆਂ ਗਈਆਂ

ਮੋਗਾ,08 ਦਸੰਬਰ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ )-: -ਪਿਛਲੇ ਸਮੇਂ ਦੌਰਾਨ ਸਪਰੀਮ ਕੋਰਟ ਵਲੋਂ ਐਸ.ਵਾਈ.ਐਲ ਨਹਿਰ ਦੇ ਪਾਣੀ ਦਾ ਫੈਸਲਾ ਹਰਿਆਣੇ ਦੇ ਹੱਕ ਵਿਚ ਕੀਤਾ ਗਿਆ ਜਿਸ ਨੂੰ ਲੈ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਐਸ.ਵਾਈ.ਐਲ ਨਹਿਰ ਨੂੰ ਲੈ ਕਿ ਲਗਾਤਾਰ ਬਿਆਨਬਾਜੀ ਕੀਤੀ ਜਾ ਰਹੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਸ ਨਹਿਰ ਦੇ ਪਾਣੀ ਦਾ ਹੱਕ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਜਤਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੋਗਾ ਜਿਲ੍ਹੇ ਦੇ ਪਿੰਡ ਕਿਲੀ ਚਹਿਲਾਂ ‘ਚ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿਚ ਪੂਰੇ ਪੰਜਾਬ ਭਰ ਤੋਂ ਸ਼੍ਰੋਮਣੀ ਅਕਾਲੀ ਦੇ ਆਗੂ ਅਤੇ ਸਮਰਥਕ ਇਕੱਠੇ ਹੋਏ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਲਈ ਪੰਜਾਬ ਕੋਲ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਇਸ ਲਈ ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਦੇਵਾਂਗੇ ਉਨ੍ਹਾਂ ਕਿਹਾ ਕਿ ਸਿ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਅਸੀਂ ਪੰਜਾਬ ਦੇ ਪਾਣੀ ਲਈ ਪਿੱਛੇ ਨਹੀਂ ਹਟਾਂਗੇ ਇਸ ਸਮੇਂ ਉਨਹਾਂ ਕਿਹਾ ਕਿ ਪਹਿਲੀ ਗੱਲ ਤਾਂ ਕਾਂਗਰਸਦੀ ਸਰਕਾਰ ਪੰਜਬ ਵਿਚ ਬਣਦੀ ਨਹੀਂ ਜੇਕਰ ਗਲਤੀ ਨਾਲ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆ ਗਈ ਤਾਂ ਪੰਜਾਬ ਦਾ ਕੁੱਝ ਨਹੀਂ ਬਚੇਗਾ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਪਾਣੀ ਵੀ ਹਰਿਆਣੇ ਨੂੰ ਦੇਣਾ ਪੰਜਾਬ ਦੇ ਕਿਸਾਨਾਂ ਦਾ ਅਨਾਜ ਵੀ ਮੰਡੀਆਂ ਵਿਚ ਰੁਲੇਗਾਅਤੇ ਉਨਹਾਂ ਕਿਹਾ ਕਿ ਸ਼੍ਰੋਮਣੀ ੳਕਾਲੀ ਦਲ ਵਲੋਂ ਮੋਟਰਾਂ ਦੇ ਕੀਤੇ ਗਏ ਬਿਜਲੀ ਬਿੱਲ ਫਰੀ ਨੂੰ ਕਾਂਗਰਸ ਦੀ ਸਰਕਾਰ ਕਿਸਾਨਾਂ ਤੋਂ ਡੰਡੇ ਨਾਲ ਲਵੇਗੀ ਉਨ੍ਹਾਂ ਕਿਹਾ ਕਿ ਇਸ ਲਈ ਤੁਸੀਂ 2017 ‘ਚ ਸਹੀ ਫੈਲਸਾ ਲੈ ਕਿ ਫਿਰ ਤੋਂ ਅਕਾਲੀ ਭਾਜਪਾ ਦੀ ਸਰਕਾਰ ਬਣਾ ਦੇਣੀ।
ਬਾਦਲ ਦੇ ਭਾਸ਼ਣ ਸ਼ੁਰੂ ਹੁੰਦਿਆਂ ਹੀ ਪੰਡਾਲ ਖਾਲੀ ਹੋਣ ਲੱਗਾ। ਇਸ ਸਮੇਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਸਬੋਧਨ ਕਰਨ ਲੱਗਾ ਤਾਂ ਲੋਕ ਇੱਕ ਦਮ ਪੰਡਾਲ ਛੱਡ ਕਿ ਆਪਣੋ ਆਪਣੇ ਘਰਾਂ ਨੂੰ ਤੁਰਨੇ ਸ਼ੁਰੂ ਹੋ ਗਏ ਬਾਦਲ ਸਾਹਿਬ ਵਲੋਂ ਵਾਰ ਵਾਰ ਲੋਕਾਂ ਨੂੰ ਬੇਨਤੀ ਕਰਨ ਤੇ ਵੀ ਲੋਕ ਪੰਡਾਲ ਵਿਚ ਨਹੀਂ ਬੈਠੇ। ਰੈਲੀ ਲਈ ਪੰਜਾਬ ਦੇ ਸੈਕੜੇ ਸਕੂਲਾਂ ਨੂੰ ਛੁੱਟੀ ਕਰਵਾਅ ਕਿ ਸਕੂਲੀ ਵੈਨਾਂ ਰੈਲੀ ਲਈ ਭੇਜੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਵਲੋਂ ਮੋਗਾ ‘ਚ ਕਰਵਾਈ ਗਈ ਪਾਣੀ ਬਚਾਉ ਪੰਜਾਬ ਬਚਾਉ ਰੈਲੀ ਵਿਚ ਆਪਣੀਆਂ ਔਰਬਿੱਟ ਬੱਸਾਂ ਦੀ ਥਾਂ ਲੋਕਾਂ ਨੂੰ ਪਿੰਡਾਂ ਚੋਂ ਰੈਲੀ ‘ਚ ਲੈ ਕਿ ਆਉਣ ਲਈ ਪੰਜਾਬ ਦੇ ਸੈਕੜੇ ਸਕੂਲਾਂ ਨੂੰ ਛੁੱਟੀ ਕਰਵਾਅ ਕਿ ਉਨ੍ਹਾਂ ਦੀਆਂ ਸਾਰੀਆਂ ਸਕੂਲੀ ਵੈਨਾਂ ਰੈਲੀ ਲਈ ਭੇਜੀਆਂ ਗਈ ਜਿਸ ਤੋਂ ਬੱਚਿਆਂ ਦੇ ਮਾਪੇ ਅਤੇ ਸਕੂਲ ਪ੍ਰਬੰਧਕ ਕਾਫੀ ਨਿਰਾਸ਼ ਸਨ। ਰੋਡਵੇਜ ਬੱਸਾਂ ਦੇ ਟਾਈਮ ਮਿਸ ਕਰਕੇ ਰੈਲੀ ਲਈ ਵਰਤੀਆਂ ਗਈਆਂ। ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਸਤੇ ਰੇਟਾਂ ਤੇ ਰੋਡਾਂ ਉਪਰ ਚੱਲਣ ਵਾਲੀਆਂ ਸਾਰਕਾਰੀ ਰੋਡਵੇਜ ਦੀਆਂ ਬਹੁਤ ਸਾਰੀਆਂ ਬੱਸਾਂ ੇ ਟਾਈਮ ਮਿਸ ਕਰਕੇ ਰੈਲੀ ਲਈ ਲੋਕਾਂ ਦੀ ਢੋਆ ਢੋਆਈ ਲਈ ਵਰਤੀਆਂ ਗਈਆਂ।

Share Button

Leave a Reply

Your email address will not be published. Required fields are marked *

%d bloggers like this: