ਪਿੰਡ ਮਾੜੀਗੋੜ ਸਿੰਘ ਵਿਖੇ ਜੰਗਲੀ ਤੇਂਦੂਆ ਨੇ ਹਮਲਾ ਕਰਕੇ ਤਿੰਨ ਵਿਅਕਤੀਆਂ ਨੂੰ ਕੀਤਾ ਜਖਮੀ

ਪਿੰਡ ਮਾੜੀਗੋੜ ਸਿੰਘ ਵਿਖੇ ਜੰਗਲੀ ਤੇਂਦੂਆ ਨੇ ਹਮਲਾ ਕਰਕੇ ਤਿੰਨ ਵਿਅਕਤੀਆਂ ਨੂੰ ਕੀਤਾ ਜਖਮੀ
ਸਰਹੱਦੀ ਇਲਾਕੇ ਭਿੱਖੀਵਿੰਡ ਵਿਚ ਸ਼ਹਿਮ ਦਾ ਮਾਹੌਲ
ਡਰ ਕਾਰਨ ਘਰਾਂ ਵਿਚੋਂ ਨਹੀ ਨਿਕਲ ਰਹੇ ਲੋਕ
ਜੰਗਲਾਤ ਵਿਭਾਗ ਤੇਂਦੂਆ ਨੂੰ ਫੜਣ ਵਿਚ ਨਾਕਾਮ

ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਸਰਹੱਦੀ ਪਿੰਡ ਮਾੜੀ ਗੋੜ ਸਿੰਘ ਵਿਖੇ ਬਾਅਦ ਦੁਪਹਿਰ ਜੰਗਲੀ ਜਾਨਵਰ ਤੇਂਦੂਆ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਉਤੇ ਅਚਾਨਕ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ। ਜਖਮੀ ਹੋਏ ਵਿਅਕਤੀ ਕੁਲਦੀਪ ਸਿੰਘ ਵਾਸੀ ਮਾੜੀ ਗੋੜ ਸਿੰਘ ਨੂੰ ਭਿੱਖੀਵਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਘਟਨਾ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਪੁੱਤਰ ਵਾਸੀ ਮਾੜੀਗੋੜ ਸਿੰਘ ਜੋ ਬਾਅਦ ਦੁਪਹਿਰ ਆਪਣੇ ਖੇਤਾਂ ਵਿਚ ਪਸ਼ੂਆ ਦਾ ਚਾਰੇ ਦੀ ਕਟਾਈ ਕਰ ਰਿਹਾ ਸੀ ਤਾਂ ਉਸ ਵਕਤ ਚਾਰੇ ਵਿਚ ਬੈਠੇ ਜੰਗਲੀ ਤੇਂਦੂਆ ਨੇ ਕੁਲਦੀਪ ਸਿੰਘ ‘ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ‘ਤੇ ਕੁਲਦੀਪ ਗੰਭੀਰ ਜਖਮੀ ਹੋ ਗਿਆ। ਇਸ ਤੋਂ ਇਲਾਵਾ ਬਲਜੀਤ ਸਿੰਘ ਵੀ ਤੇਂਦੂਏਂ ਨੇ ਜਖ਼ਮੀ ਕਰ ਦਿੱਤਾ। ਘਟਨਾ ਸਥਾਨ ‘ਤੇ ਪਹੁੰਚੇਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਰਾਜਬੀਰ ਸਿੰਘ, ਪੁਲਿਸ ਚੌਕੀ ਕੱਚਾ-ਪੱਕਾ ਦੇ ਇੰਚਾਰਜ ਕ੍ਰਿਪਾਲ ਸਿੰਘ, ਹਵਾਲਦਾਰ ਲਖਵਿੰਦਰ ਸਿੰਘ, ਸਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤੇ ਪਿੰਡ ਵਾਸੀਆਂ, ਇਲਾਕੇ ਦੇ ਸੈਕੜੇਂ ਦੀਆਂ ਤਾਦਾਤ ਵਿਚ ਲੋਕਾਂ ਨੇ ਹਥਿਆਰਬੰਦ ਹੋ ਕੇ ਚਾਰੇ ਵਾਲੇ ਖੇਤ ਨੂੰ ਤਕਰੀਬਨ 2 ਘੰਟੇ ਤੱਕ ਘੇਰਾ ਪਾਈ ਰੱਖਿਆ। ਤਕਰੀਬਨ 4-5 ਦੇ ਦਰਮਿਆਨ ਜੰਗਲਾਤ ਵਿਭਾਗ ਦੇ ਬੀ.ਈ.ੳ ਬਲਜੀਤ ਸਿੰਘ ਹਰੀਕੇ, ਗਾਰਡ ਕੁਲਦੀਪ ਸਿੰਘ, ਜਗਬੀਰ ਸਿੰਘ ਸਮੇਤ ਟੀਮ ਤੇਂਦੂਆ ਨੂੰ ਫੜਣ ਲਈ ਪਿੰਜਰੇ ਸਮੇਤ ਖੇਤਾਂ ਵਿਚ ਪਹੁੰਚੇਂ। ਜਦੋਂ ਜੰਗਲਾਤ ਵਿਭਾਗ ਅਧਿਕਾਰੀਆਂ ਨੇ ਲੋਕਾਂ ਦੇ ਸਹਿਯੋਗ ਨਾਲ ਕਾਰਵਾਈ ਸ਼ੁਰੂ ਕੀਤੀ ਤਾਂ ਅਚਾਨਕ ਤੇਂਦੂਆ ਨੇ ਚਾਰੇ ਵਾਲੇ ਖੇਤਾਂ ਵਿਚੋਂ ਨਿਕਲ ਕੇ ਹਰਪ੍ਰੀਤ ਸਿੰਘ ਨਾਮਕ ਇੱਕ ਵਿਅਕਤੀ ‘ਤੇ ਹਮਲਾ ਕਰਕੇ ਜਖਮੀ ਕਰ ਦਿੱਤਾ ਤੇ ਪਿੰਡ ਵੱਲ ਨੂੰ ਫਰਾਰ ਹੁੰਦਾ ਹੋਇਆ ਪੰਚ ਨਿਰਭੈ ਸਿੰਘ ਦੇ ਖੇਤਾਂ ਵਿਚ ਵੜ ਕੇ ਬੈਠ ਗਿਆ। ਮੌਕੇ ‘ਤੇ ਮੌਜੂਦ ਹਰਦੇਵ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਸਾਡੀ ਟੀਮ ਵੱਲੋਂ ਤੇਂਦੂਆ ਦੀ ਘੇਰਾਬੰਦੀ ਕਰਕੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਤੇਂਦੂਆ ਨੂੰ ਫੜਣ ਲਈ ਪਟਿਆਲੇ ਤੋਂ ਸ਼ਪੈਸਲ ਟੀਮ ਪਹੁੰਚ ਰਹੀ ਹੈ। ਖਬਰ ਲਿਖੇ ਜਾਣ ਤੱਕ ਜੰਗਲਾਤ ਵਿਭਾਗ, ਪੁਲਿਸ ਤੇ ਲੋਕਾਂ ਵੱਲੋਂ ਤੇਂਦੂਆ ਦੀ ਭਾਲ ਕੀਤੀ ਜਾ ਰਹੀ ਸੀ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਇਹ ਚਰਚਾ ਕੀਤੀ ਜਾ ਰਹੀ ਸੀ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਹੀ ਤੇਂਦੂਆ ਦੂਜੀ ਵਾਰ ਹਮਲਾ ਵਿਅਕਤੀ ਨੂੰ ਜਖਮੀ ਕਰਕੇ ਫਰਾਰ ਹੋ ਗਿਆ।

Share Button

Leave a Reply

Your email address will not be published. Required fields are marked *

%d bloggers like this: