ਅਕਾਲੀ-ਭਾਜਪਾ ਗੱਠਜੋੜ ਦੇ ਐਲਾਨੇ ਉਮੀਦਵਾਰ ਵਿਧਾਇਕ ਘੁੰਨਸ ਨੇ ਵਿਕਾਸ ਕਾਰਜਾਂ ਲਈ ਚੈੱਕ ਸੌਂਪਿਆ

ਅਕਾਲੀ-ਭਾਜਪਾ ਗੱਠਜੋੜ ਦੇ ਐਲਾਨੇ ਉਮੀਦਵਾਰ ਵਿਧਾਇਕ ਘੁੰਨਸ ਨੇ ਵਿਕਾਸ ਕਾਰਜਾਂ ਲਈ ਚੈੱਕ ਸੌਂਪਿਆ
ਸ਼ਹਿਰ ਭਦੌੜ ਦੇ ਵਿਕਾਸ ਕਾਰਜਾਂ ਲਈ ਦਿੱਤਾ 2 ਕਰੋੜ 32 ਲੱਖ ਦਾ ਚੈੱਕ

ਭਦੌੜ 07 ਦਸੰਬਰ (ਵਿਕਰਾਂਤ ਬਾਂਸਲ) ਹਲਕਾ ਭਦੌੜ ਤੋਂ ਅਕਾਲੀ-ਭਾਜਪਾ ਗੱਠਜੋੜ ਵੱਲੋਂ ਐਲਾਨੇ ਉਮੀਦਵਾਰ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਅੱਜ ਨਗਰ ਕੌਂਸਲ ਭਦੌੜ ਨੂੰ ਵਿਕਾਸ ਕਾਰਜਾਂ ਲਈ 2 ਕਰੋੜ 32 ਲੱਖ ਦਾ ਚੈੱਕ ਭੇਂਟ ਕੀਤਾ। ਨਗਰ ਕੌਂਸਲ ਪ੍ਰਧਾਨ ਜੱਥੇਦਾਰ ਸਾਧੂ ਸਿੰਘ ਰਾਗੀ ਨੂੰ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਚੈਕ ਭੇਂਟ ਕਰਦਿਆਂ ਘੁੰਨਸ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਪਿਛਲੇ ਸਾਢੇ 9 ਸਾਲਾਂ ਤੋਂ ਪੰਜਾਬ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਵਿਕਾਸ ਕਾਰਜਾਂ ਨੂੰ ਮੁੱਦਾ ਬਣਾ ਕੇ ਲੜ ਰਿਹਾ ਹੈ, ਜਿਸ ਲਈ ਪੰਜਾਬ ਦੀ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਯਕੀਨੀ ਤੌਰ ਤੇ ਇਹ ਕਹਿ ਸਕਦੇ ਹਾਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਕੇ ਅਕਾਲੀ-ਭਾਜਪਾ ਗੱਠਜੋੜ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਲਗਾਏਗਾ ਅਤੇ ਪ੍ਰਕਾਸ ਸਿੰਘ ਬਾਦਲ ਛੇਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਇਸ ਮੌਕੇ ਪ੍ਰਧਾਨ ਸਾਧੂ ਸਿੰਘ ਰਾਗੀ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਗਰਗ, ਜਿਲਾ ਜਨਰਲ ਸਕੱਤਰ ਬਾਘ ਸਿੰਘ ਮਾਨ, ਜਿਲਾ ਮੀਤ ਪ੍ਰਧਾਨ ਬਲਵਿੰਦਰ ਕੋਚਾ, ਸਰਪੰਚ ਸੁਰਿੰਦਰਪਾਲ ਗਰਗ, ਸਰਪੰਚ ਹਰਬੰਸ ਸਿੰਘ ਭਾਗੀਕੇ, ਸਰਪੰਚ ਸੰਤੋਖ ਸਿੰਘ ਭੁੱਲਰ, ਮਲਕੀਤ ਸਿੰਘ ਮਾਨ, ਮਾ: ਸਤੀਸ਼ ਕੁਮਾਰ ਜੰਤਾ ਵਾਲੇ, ਕੌਂਸਲਰ ਭੋਲਾ ਭਲਵਾਨ, ਜਤਿੰਦਰ ਸਿੰਘ ਜੇਜੀ, ਵਕੀਲ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ ਭਲੇਰੀਆ, ਸੁਖਦੇਵ ਸਿੰਘ ਜੈਦ, ਡਾ. ਦਲਜੀਤ ਸਿੰਘ ਲੀਤਾ, ਗੁਰਮੀਤ ਸਿੱਖ, ਸਤੀਸ਼ ਤੀਸ਼ਾ, ਸੋਹਣ ਸਿੰਘ ਸਿੱਧੂ, ਡਾ. ਅਵਤਾਰ ਗਿੱਲ, ਮਾ: ਸੁਦਾਗਰ ਸਿੰਘ ਨੈਣੇਵਾਲੀਆ, ਜੋਗਿੰਦਰ ਪ੍ਰਵਾਨਾ, ਹਰੀ ਸਿੰਘ ਬਾਵਾ, ਡਾ. ਵਿਪਨ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: