ਗੁਰਦੀਪ ਸਿੰਘ ਹੀਰਾ ਬਸਪਾ ਦੇ ਹਲਕਾ ਇੰਚਾਰਜ ਅਤੇ ਜਿਲਾ ਸਕੱਤਰ ਨਿਯੁਕਤ

ਗੁਰਦੀਪ ਸਿੰਘ ਹੀਰਾ ਬਸਪਾ ਦੇ ਹਲਕਾ ਇੰਚਾਰਜ ਅਤੇ ਜਿਲਾ ਸਕੱਤਰ ਨਿਯੁਕਤ

ਬੋਹਾ 7 ਦਸੰਬਰ (ਦਰਸ਼ਨ ਹਾਕਮਵਾਲਾ)-ਦਲਿੱਤ ਆਗੂ ਗੁਰਦੀਪ ਸਿੰਘ ਹੀਰਾ ਨੂੰ ਬਹੁਜਨ ਸਮਾਜ ਪਾਰਟੀ ਦਾ ਹਲਕਾ ਬੁਢਲਾਡਾ ਦਾ ਇੰਚਾਰਜ ਅਤੇ ਜਿਲਾ ਜਥੇਬੰਦੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ,ਜਿਲਾ ਪ੍ਰਧਾਨ ਭੁਪਿੰਦਰ ਸਿੰਘ ਬੀਰਬਾਲ,ਸੀਨੀਅਰ ਆਗੂ ਆਤਮਾਂ ਸਿੰਘ ਪਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਦੇ ਚਲਦਿਆਂ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਨਵੀਆਂ ਜੁੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਜਿਸਦੇ ਚਲਦਿਆਂ ਇਹ ਨਿਯੁਕਤੀ ਕੀਤੀ ਗਈ ਹੈ।ਨਵ ਨਿਯੁਕਤ ਹਲਕਾ ਇੰਚਾਰਜ ਗੁਰਦੀਪ ਸਿੰਘ ਹੀਰਾ ਨੇ ਆਖਿਆ ਕਿ ਪਾਰਟੀ ਨੂੰ ਹਲਕੇ ਅੰਦਰ ਵਧੇਰੇ ਮਜਬੂਤੀ ਦੇਣ ਲਈ ਉਹ ਦਿਨ ਰਾਤ ਮਿਹਨਤ ਕਰਨਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਵਾਉਣ ਲਈ ਹਰ ਸੰਭਵ ਯਤਨ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: