ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਪ ਉਮੀਦਵਾਰ ਜੋਸ਼ੀ ਵੱਲੋਂ ਪਲੇਠੀ ਮੀਟਿੰਗ

ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਪ ਉਮੀਦਵਾਰ ਜੋਸ਼ੀ ਵੱਲੋਂ ਪਲੇਠੀ ਮੀਟਿੰਗ
ਤਰਸੇਮ ਜੋਸ਼ੀ ਅਨੇਕਾ ਸਾਥੀਆਂ ਸਣੇ ਕਾਂਗਰਸ ਪਾਰਟੀ ਨੁੂੰ ਅਲਵਿਦਾ ਕਹਿ ਕੇ ਆਪ ’ਚ ਸ਼ਾਮਲ

ਰਾਜਪੁਰਾ, 7 ਦਸੰਬਰ (ਐਚ.ਐਸ.ਸੈਣੀ): ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸੂਤੋਸ਼ ਜੋਸ਼ੀ ਵੱਲੋਂ ਆਪਣੀ ਰਿਹਾਇਸ਼ ’ਚ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਪਲੇਠੀ ਮੀਟਿੰਗ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਰੀਬ 4 ਸਾਲਾਂ ਪਹਿਲਾਂ ਤੋਂ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੇ ਸਨ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਵੱਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਯੋਜਕ ਅਰਵਿੰਦ ਕੇਜ਼ਰੀਵਾਲ ਵੱਲੋਂ ਪੰਜਾਬ ਸੂਬੇ ਅੰਦਰ ਵੱਖ-ਵੱਖ ਵਰਗਾ ਦੇ ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ। ਇਸੇ ਕੜ੍ਹੀ ਤਹਿਤ ਉਹ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਹਲਕਾ ਰਾਜਪੁਰਾ ਦੇ ਹਰੇਕ ਪਿੰਡ, ਰਾਜਪੁਰਾ ਅਤੇ ਬਨੂੜ ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਨੂੰ ਸੂਬੇ ਅੰਦਰ ਸੱਤਾ ’ਚ ਲਿਆਉਣ ਵਾਸਤੇ ਜਾਗਰੂਕ ਕੀਤਾ ਜਾਵੇਗਾ।
ਇਸ ਦੌਰਾਨ ਜੋਨ ਕੋਆਰਡੀਨੇਟਰ ਪਟਿਆਲਾ ਕਰਨਲ ਭਿਦਰ ਸਿੰਘ, ਬਾਪੂ ਅਨੂਪ ਸਿੰਘ ਇਸਲਾਮਪੁਰ, ਆਪ ਆਗੂ ਬੰਤ ਸਿੰਘ ਹਾਸ਼ਮਪੁਰ, ਧਰਮਿੰਦਰ ਸਿੰਘ ਸ਼ਾਹਪੁਰ, ਅਵਤਾਰ ਸਿੰਘ ਹਰਪਾਲਪੁਰ, ਮਹਿੰਦਰ ਸਿੰਘ ਗਣੇਸ਼ਨਗਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਾਰਟੀ ਹਾਈ ਕਮਾਡ ਨੇ ਇਕ ਪੜ੍ਹੇ ਲਿਖੇ ਅਤੇ ਲੋਕਲ ਵਸਨੀਕ ਆਸੂਤੋਸ਼ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਉਨ੍ਹਾਂ ਪੂਰਨ ਸਮਰਥਨ ਦੇਣ ਦਾ ਭਰੋਸਾ ਦੁਆਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ’ਚ ਜਿਹੜੇ ਪਾਰਟੀ ਦੇ ਰੁੱਸੇ ਹੋਏ ਵਾਲੰਟੀਅਰ ਹਨ ਨੂੰ ਜਲਦ ਪਾਰਟੀ ਨਾਲ ਤੋਰਿਆ ਜਾਵੇਗਾ। ਇਸ ਮੌਕੇ ਇਕੱਠ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਲਾਲ ਜੋਸ਼ੀ ਆਪਣੇ ਪੁਰਾਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਏੇ। ਇਸ ਮੌਕੇ ਸਵੀਟੀ ਸ਼ਰਮਾ, ਸੁਭਾਸ਼ ਸ਼ਰਮਾ, ਜਸਵੀਰ ਸਿੰਘ ਚੰਦੂਆ, ਜੈਮਲ ਸਿੰਘ, ਭੁਪਿੰਦਰ ਵਾਲੀਆ, ਈਸ਼ਵਰ ਦੱਤ, ਲੇਖ ਰਾਜ ਭੀਮ, ਸਰਵਣ ਕੁਮਾਰ, ਜਸਵਿੰਦਰ ਸਿੰਘ, ਬਲਬੀਰ ਸਿੰਘ, ਰਾਮ ਰਤਨ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਮੋਹਨ ਸ਼ਰਮਾ, ਜਵਾਲਾ ਸਿੰਘ, ਨੱਥਾ ਸਿੰਘ, ਸਤਵਿੰਦਰ ਸਿੰਘ, ਕਿਰਪਾਲ ਸਿੰਘ, ਮਹਿੰਦਰ ਪਾਲ ਸਮੇਤ ਆਪ ਪਾਰਟੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: