ਸਿੱਖਾਂ ਦੇ ਅਲੰਬਰਦਾਰ ਅਖਵਾਉਂਦੇ ਬਾਦਲ ਪਰਿਵਾਰ ਦੀ ਜ਼ਮੀਰ ਮਰ ਚੁੱਕੀ ਹੈ- ਐਡਵੋਕੇਟ ਵਰਿੰਦਰ ਸਿੰਘ ਢਿੱਲੋਂ

ਸਿੱਖਾਂ ਦੇ ਅਲੰਬਰਦਾਰ ਅਖਵਾਉਂਦੇ ਬਾਦਲ ਪਰਿਵਾਰ ਦੀ ਜ਼ਮੀਰ ਮਰ ਚੁੱਕੀ ਹੈ- ਐਡਵੋਕੇਟ ਵਰਿੰਦਰ ਸਿੰਘ ਢਿੱਲੋਂ

ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸਿਰ ‘ਤੇ ਟੋਪੀ ਪਹਿਨ ਕੇ ਨਤਮਸਤਕ ਹੋਣ ਅਤੇ ਉਹਨਾਂ ਦੇ ਨਾਲ ਸ੍ਰੀ ਸਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਉਹਨਾਂ ਦੇ ਸਹਾਇਕਾਂ ਅਤੇ ਬਾਡੀ ਗਾਰਡਾਂ ਵੱਲੋਂ ਜੁੱਤੇ ਪਹਿਨਕੇ ਦਾਖਲ ਹੋਣ ਸਮੇਤ ਸ੍ਰੀ ਮੋਦੀ ਵੱਲੋਂ ਟੋਪੀ ਪਹਿਨ ਕੇ ਲੰਗਰਾਂ ਦੀ ਸੇਵਾ ਕਰਦਿਆਂ ਦੀਆਂ ਸੋਸ਼ਲ ਸਾਈਟਾਂ ‘ਤੇ ਵਾਇਰਲ ਹੋਈਆਂ ਤਸਵੀਰਾਂ ਦੇ ਸੰਬੰਧ ਵਿੱਚ ਸ. ਵਰਿੰਦਰ ਸਿੰਘ ਢਿੱਲੋਂ ਐਡਵੋਕੇਟ ਹਲਕਾ ਇੰਚਾਰਜ ਆਪਣਾ ਪੰਜਾਬ ਪਾਰਟੀ ਤਲਵੰਡੀ ਸਾਬੋ ਨੇ ਕਿਹਾ ਕਿ ਆਪਣੇ ਆਪ ਨੂੰ ਸਿੱਖੀ ਦੇ ਅਲੰਬਰਦਾਰ ਅਖਵਾਉਣ ਵਾਲੇ ਬਾਦਲ ਪਰਿਵਾਰ ਦੀ ਜ਼ਮੀਰ ਮਰ ਚੁੱਕੀ ਹੈ ਕਿਸ ਕਾਰਨ ਸ੍ਰੀ ਮੋਦੀ ਨੇ ਸਿੱਖੀ ਦੇ ਅਸੂਲਾਂ ਨੂੰ ਛਿੱਕੇ ਟੰਗਣ ਦੀ ਜ਼ੁਰੱਅਤ ਵਿਖਾਈ ਹੈ।
ਇੱਥੋਂ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਸ੍ਰੀ ਢਿੱਲੋਂ ਨੇ ਅੱਗੇ ਲਿਖਿਆ ਹੈ ਕਿ ਇਸ ਮੌਕੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਬਹੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਐਸ ਜੀ ਪੀ ਸੀ ਪ੍ਰਧਾਨ ਸ. ਕ੍ਰਿਪਾਲ ਸਿੰਘ ਬਡੂੰਗਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਗੁਰਚਰਨ ਸਿੰਘ ਵੀ ਉਹਨਾਂ ਦੇ ਨਾਲ ਸਨ। ਪ੍ਰੰਤੂ ਸਿੱਖੀ ਸਿਧਾਤਾਂ ਦਾ ਹੋਕਾ ਦੇਣ ਵਾਲੇ ਉਕਤ ਪੰਜਾਂ ਵਿੱਚੋਂ ਇੱਕ ਦੀ ਜ਼ਮੀਰ ਨੇ ਵੀ ਉਹਨਾਂ ਨੂੰ ਲਾਹਨਤ ਨਾ ਪਾਈ ਅਤੇ ਉਹ ਸ੍ਰੀ ਮੋਦੀ ਨੂੰ ਟੋਪੀ ਦੀ ਥਾਂ ਰੁਮਾਲ ਲੈਣ ਅਤੇ ਬਾਡੀ ਗਾਰਡਾਂ ਨੂੰ ਮਰਿਆਦਾ ਮੁਤਾਬਕ ਜੁੱਤੇ ਲਾਹੁਣ ਲਈ ਨਾ ਆਖ ਸਕੇ।
ਇਸ ਪ੍ਰੈੱਸ ਨੋਟ ਰਾਹੀਂ ਸ੍ਰੀ ਢਿੱਲੋਂ ਨੇ ਪੰਜ ਪਿਆਰੇ ਸਹਿਬਾਨ ਤੋਂ ਮੰਗ ਕੀਤੀ ਹੈ ਕਿ ਉਕਤ ਬੱਜਰ ਗੁਨਾਹ ਕਾਰਨ ਬਾਦਲ ਪਰਿਵਾਰ, ਕ੍ਰਿਪਾਲ ਸਿੰਘ ਬਡੂੰਗਰ ਅਤੇ ਗੁਰਚਰਨ ਸਿੰਘ ਨੂੰ ਸਿੱਖੀ ਮਰਿਆਦਾ ਦੀ ਉਲੰਘਣਾ ਵਿੱਚ ਮੋਦੀ ਦੇ ਬਰਾਬਰ ਦਾ ਦੋਸ਼ੀ ਮੰਨ ਕੇ ਸਜ਼ਾ ਦਿੱਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: