ਮੱਕੜ 70 ਵੋਟਾਂ ਨਾਲ ਚੋਣ ਜਿੱਤ ਕੇ ਰੈਡੀਮੇਟ ਗਾਰਮੈਂਟਸ ਦੇ ਬਣੇ ਪ੍ਰਧਾਨ

ਮੱਕੜ 70 ਵੋਟਾਂ ਨਾਲ ਚੋਣ ਜਿੱਤ ਕੇ ਰੈਡੀਮੇਟ ਗਾਰਮੈਂਟਸ ਦੇ ਬਣੇ ਪ੍ਰਧਾਨ

18-7 (2)ਮਲੋਟ, 18 ਮਈ (ਆਰਤੀ ਕਮਲ) : ਜਰਨਲ ਮਰਚੈਂਟਲ ਐਡ ਰੇਡੀਮੇਟ ਗਾਰਮੈਂਟਸ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਹੋਈ ਚੋਣ ਵਿਚ ਪਾਲੀ ਮੱਕੜ 70 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤ ਕੇ ਐਸੋਸੀਏਸ਼ਨ ਦੇ ਪ੍ਰਧਾਨ ਚੁਣ ਲਏ ਗਏ। ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਅਮਰਨਾਥ ਗਿਰਧਰ ਅਤੇ ਪਾਲੀ ਮੱਕੜ ਦੋ ਮੁੱਖ ਦਾਅਵੇਦਾਰ ਸਨ ਜਿਸ ਕਰਕੇ ਵਪਾਰ ਮੰਡਲ ਦੇ ਪ੍ਰਧਾਨ ਮੇਜ਼ਰ ਸਿੰਘ ਢਿੱਲੋਂ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਵਿਨੋਦ ਬਾਂਸਲ ਜਰਨਲ ਸੈਕਟਰੀ, ਕਾਲੂ ਸਿਡਾਨਾ, ਸੁਭਾਸ਼ ਮੱਕੜ ਅਤੇ ਐਡਵਰਡਗੰਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਰੱਸੇਵੱਟ ਦੀ ਦੇਖ-ਰੇਖ ਹੇਠ ਨਿਰਪੱਖ ਚੋਣ ਵੋਟਾਂ ਪਵਾ ਕੇ ਕੀਤੀ ਗਈ । ਹੋਈ ਚੋਣ ਦੌਰਾਨ ਕੁੱਲ 137 ਵੋਟਾਂ ਪੋਲ ਹੋਈਆਂ ਅਤੇ ਗਿਣਤੀ ਦੌਰਾਨ ਨੂੰ ਵੋਟ ਨੂੰ ਨਿਰਾਧਾਰ ਮੰਨਿਆ ਗਿਆ ।

ਜੇਤੂ ਉਮੀਦਵਾਰ ਪਾਲੀ ਮੱਕੜ ਨੂੰ 103 ਅਤੇ ਵਿਰੋਧੀ ਉਮੀਦਵਾਰ ਅਮਰਨਾਥ ਗਿਰਧਰ ਨੂੰ ਸਿਰਫ਼ 33 ਵੋਟਾਂ ਹੀ ਮਿਲੀਆਂ। ਬੇਸ਼ਕ ਵੋਟਾਂ ਦੇ ਇਸ ਸਮੇਂ ਦੌਰਾਨ ਹਾਲਾਤ ਤਣਾਅ ਪੂਰਨ ਬਣੇ ਰਹੇ ਪਰ ਇਹ ਚੋਣ ਅਮਨ-ਅਮਾਨ ਨਾਲ ਨੇਪਰੇ ਚੜੀ। ਪੁਲਿਸ ਪਾਰਟੀ ਐਚਸੀ ਜਤਿੰਦਰ ਸਿੰਘ, ਭੋਲਾ ਸਿੰਘ ਅਤੇ ਗੁਲਸ਼ਨ ਕੁਮਾਰ ਨੇ ਸ਼ਾਂਤੀ ਬਣਾਈ ਰੱਖਣ ਵਿਚ ਆਪਣੀ ਪੂਰੀ ਡਿਊਟੀ ਨਿਭਾਈ । ਜਿੱਤ ਦੀ ਖਬਰ ਆਉਂਦਿਆ ਹੀ ਖੁਸ਼ੀ ਵਿਚ ਪਾਲੀ ਮੱਕੜ ਤੇ ਉਨਾਂ ਦੇ ਹਮਾਇਤੀਆਂ ਨਾਲ ਭੰਗੜੇ ਪਾਉਂਦੇ ਹੋਏ ਲੱਡੂ ਵੰਡੇ ਅਤੇ ਬਜ਼ਾਰਾਂ ਦਾ ਗੇੜਾ ਲਾਉਂਦਿਆਂ ਜਸ਼ਨ ਮਨਾਇਆ। ਜਿੱਥੇ ਪਾਲੀ ਮੱਕੜ ਦਾ ਵੱਖ-ਵੱਖ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵਧਾਈ ਵੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਪਾਲੀ ਮੱਕੜ ਨੇ ਸਮੂਹ ਹਮਾਇਤੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਰੇਡੀਮੇਡ ਗਾਰਮੈਂਟ ਦਾ ਕਾਰੋਬਾਰ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਮੌਕੇ ਜੱਜ ਭਾਈ ਰਾਖੀ ਵਾਲਾ, ਬੰਟੂ ਮੱਕੜ, ਰਿੰਕੂ ਗਲਹੋਤਰਾ, ਪ੍ਰਿੰਸ ਧਮੀਜਾ, ਅਜੈ ਜੱਗਾ, ਰਾਜ ਕੁਮਾਰ ਮਦਾਨ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: