ਸ਼ਾਇਨਿੰਗ ਲਿਟਿਲ ਸਟਾਰ ਆਫ ਪੰਜਾਬ ਮੁਕਾਬਲੇ ਲਈ ਪ੍ਰਤਿਭਾਗੀਆਂ ਦੀ ਚੋਣ ਲਈ ਆਡਿਸ਼ਨ 11 ਦਸੰਬਰ ਨੂੰ : ਗੋਸ਼ਾ

ਸ਼ਾਇਨਿੰਗ ਲਿਟਿਲ ਸਟਾਰ ਆਫ ਪੰਜਾਬ ਮੁਕਾਬਲੇ ਲਈ ਪ੍ਰਤਿਭਾਗੀਆਂ ਦੀ ਚੋਣ ਲਈ ਆਡਿਸ਼ਨ 11 ਦਸੰਬਰ ਨੂੰ : ਗੋਸ਼ਾ

ਲੁਧਿਆਣਾ (ਪ੍ਰੀਤੀ ਸ਼ਰਮਾ) ਮਾਡਲਿੰਗ ਦੇ ਖੇਤਰ ਵਿੱਚ ਪ੍ਰਤਿਭਾ ਦਾ ਪ੍ਰਦਸ਼ਨ ਕਰਣ ਲਈ ਨੰਨੇ ਮੁੰਨੇ ਬੱਚਿਆਂ ਨੂੰ ਪਲੇਟ ਫ਼ਾਰਮ ਉਪਲੱਬਧ ਕਰਵਾਉਣ ਵਾਲੇ ਹਰਦੀਪ ਅਰੋੜਾ ਵੱਲੋਂ 7 ਜਨਵਰੀ 2016 ਨੂੰ ਲੁਧਿਆਣਾ ਸਥਿਤ ਲੋਧੀ ਕਲੱਬ ਵਿੱਖੇ ਆਯੋਜਿਤ ਹੋਣ ਵਾਲੇ ਸ਼ਾਇਨਿੰਗ ਲਿਟਿਲ ਸਟਾਰ ਆਫ ਪੰਜਾਬ ਮੁਕਾਬਲਿਆਂ ਦੇ ਤਹਿਤ ਫ਼ੈਸ਼ਨ ਸ਼ੋ ਅਤੇ ਕਾਂਟੇਸਟ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਗੀਆਂ ਦੀ ਚੋਣ ਲਈ ਪਹਿਲਾਂ ਆਡਿਸ਼ਨ 11 ਦਸੰਬਰ ਨੂੰ ਸਥਾਨਕ ਕਿਪਸ ਮਾਰਕੀਟ ਸਥਿਤ ਮੋਤੀ ਮਹਿਲ ਵਿੱਖੇ ਹੋਵੇਗਾ ਆਡਿਸ਼ਨਾਂ ਦੇ ਦੌਰਾਨ ਪੰਜਾਬ ਭਰ ਤੋਂ ਕੁਲ 40 ਪ੍ਰਤਿਭਾਗੀਆਂ ਦੀ ਚੋਣ ਕਰਕੇ ਉਨਾ ਂਨੂੰ 7 ਜਨਵਰੀ ਨੂੰ ਲੋਧੀ ਕਲੱਬ ਹੋਣ ਵਾਲੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਸ਼ਨ ਕਰਣ ਦਾ ਸੁਅਵਸਰ ਮਿਲੇਗਾ ਉਪਰੋਕਤ ਜਾਣਕਾਰੀ ਸ਼ਾਇਨਿੰਗ ਲਿਟਿਲ ਸਟਾਰ ਆਫ ਪੰਜਾਬ ਮੁਕਾਬਲੇ ਦੇ ਆਰਗੇਨਾਈਜਰ ਹਰਦੀਪ ਅਰੋੜਾ ਅਤੇ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਰੇਲਵੇ ਸਠੇਸ਼ਨ ਦੇ ਨੇੜੇ ਸੋਲਿਟੇਅਰ ਸਿਨੇਮਾ ਵਿੱਖੇ ਆਯੋਜਿਤ ਪੱਤਰਕਾਰ ਸੰਮੇਲਨ ਵਿੱਚ ਮੌਜੂਦ ਪੱਤਰਕਾਰਾਂ ਨੂੰ ਮੁਕਾਬਲੇ ਦੀ ਰੁਪਰੇਖਾ ਦੀ ਜਾਣਕਾਰੀ ਦਿੰਦੇ ਹੋਏ ਦਿੱਤੀ ਸ਼ੋ ਵਿੱਚ ਵੱਖ-ਵੱਖ ਸਕੂਲਾਂ ਅਤੇ ਫ੍ਰੀ ਲਾਂਸਰ ਬੱਚੇ ਵੀ ਭਾਗ ਲੈ ਸਕਣਗੇ ਆਡਿਸ਼ਨਾਂ ਵਿਚ ਚੁਣੇ ਜਾਣ ਵਾਲੀ 40 ਬੱਚਿਆਂ 3 ਦਿਨ ਦੀ ਗਰੂਮਿੰਗ ਕਲਾਸਾਂ ਵਿੱਚ ਟਰੇਨਿੰਗ ਦੇ ਕੇ ਮੰਚ ਤੇ ਉਤਾਰਿਆ ਜਾਵੇਗਾ ਗੁਰਦੀਪ ਸਿੰਘ ਗੋਸ਼ਾ ਨੇ ਹਰਦੀਪ ਅਰੋੜਾ ਵੱਲੋਂ ਸਮੇਂ ਸਮੇਂ ਕੇ ਬੱਚਿਆਂ ਦੀ ਪ੍ਰਤਿਭਾ ਉਭਾਰਨ ਲਈ ਆਯੋਜਿਤ ਹੋਣ ਵਾਲੇ ਕਾਂਟੇਸਟਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਬੱਚਿਆਂ ਦੇ ਅੰਦਰ ਛੁੱਪੀ ਪ੍ਰਿਤਭਾ ਨੂੰ ਬਾਹਰ ਕੱਢ ਕੇ ਉਨਾ ਂਨੂੰ ਪ੍ਰੋਤਸਾਹਿਤ ਕਰਣ ਵਿੱਚ ਮਦਦ ਮਿਲਦੀ ਹੈ, ਉਥੇ ਹੀ ਉਨਾਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਵੱਧਦੀ ਹੈ ਇਸ ਮੋਕੇ ਜੈਸਮੀਨ ਪਲਾਹਾ, ਕਿਰਨ ਕਾਂਡਾ, ਟਿੰਵਕਲ ਵਰਮਾ, ਜਸਪਾਲ ਸਿੰਘ ਬੰਟੀ, ਸੰਜੀਵ ਚੌਧਰੀ, ਪ੍ਰੀਤਮ ਸਿੰਘ ਚਾਵਲਾ, ਵਰਿੰਦਰ ਸਿੰਘ ਚਾਵਲਾ, ਜਸਮੀਤ ਸਿੰਘ ਮੱਕੜ, ਮਨਿੰਦਰ ਲਾਡੀ, ਗੁਰਪ੍ਰੀਤ ਸਿੰਘ ਚਾਵਲਾ, ਸਰਵਜੀਤ ਸਿੰਘ ਸ਼ੰਟੀ, ਅਵਤਾਰ ਸਿੰਘ ਗਰੇਵਾਲ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: