ਯੂਥ ਕਾਂਗਰਸ ਰਾਮਪੁਰਾ ਫੂਲ ਦੀ ਮੀਟਿੰਗ `ਚ ਨੌਜਵਾਨਾਂ ਨੇ ਕੀਤੀ ਭਰਵੀਂ ਸ਼ਮੂਲੀਅਤ

ਯੂਥ ਕਾਂਗਰਸ ਰਾਮਪੁਰਾ ਫੂਲ ਦੀ ਮੀਟਿੰਗ `ਚ ਨੌਜਵਾਨਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਜੈਸੀ ਕਾਂਗੜ ਨੇ ਯੂਥ ਨੂੰ ਕਾਂਗਰਸ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ

img_20161206_145825ਰਾਮਪੁਰਾ ਫੂਲ, 6 ਦਸੰਬਰ (ਕੁਲਜੀਤ ਸਿੰਘ ਢੀਂਗਰਾ): ਸਥਾਨਕ ਸ਼ਹਿਰ ਵਿਖੇ ਗੁਰਪ੍ਰੀਤ ਸਿੰਘ ਕਾਂਗੜ ਮੀਤ ਪ੍ਰਧਾਨ ਸੂਬਾ ਕਾਂਗਰਸ ਦੇ ਹੋਣਹਾਰ ਸਪੁੱਤਰ ਹਰਮਨਵੀਰ ਸਿੰਘ ਉਰਫ ਜੈਸੀ ਕਾਂਗੜ ਦੀ ਅਗਵਾਈ ਹੇਠ ਹੋਈ ਯੂਥ ਕਾਂਗਰਸ ਦੀ ਮੀਟਿੰਗ ਕਈ ਪੱਖਾਂ ਤੋਂ ਇਤਿਹਾਸਕ ਰਹੀ। ਇਸ ਮੀਟਿੰਗ ਵਿਚ ਰਾਮਪੁਰਾ ਫੂਲ ਦੇ ਸਿਟੀ ਯੂਥ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਗਿੱਲ ਦੇ ਯਤਨਾਂ ਸਦਕਾ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸੀ ਕਾਂਗੜ ਨੇ ਕਿਹਾ ਕਿ ਕਿਸੇ ਪਾਰਟੀ ਦੀ ਜਿੱਤ ਵਿਚ ਯੂਥ ਦਾ ਅਹਿਮ ਰੋਲ ਹੁੰਦਾ ਹੈ ਅਤੇ ਅੱਜ ਦੀ ਇਸ ਮੀਟਿੰਗ ਨੇ ਸਾਬਿਤ ਕਰ ਦਿੱਤਾ ਹੈ ਕਿ ਜਿਥੇ ਇਸ ਹਲਕੇ ਤੋਂ ਗੁਰਪ੍ਰੀਤ ਸਿੰਘ ਕਾਂਗੜ ਭਾਰੀ ਬਹੁਮਤ ਨਾਲ ਜਿੱਤਣਗੇ ਉਥੇ ਕੈਪ. ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਵੀ ਤੈਅ ਹੈ। ਇਸ ਸਮੇਂ ਉਨ੍ਹਾਂ ਕਾਂਗਰਸ ਪਾਰਟੀ ਦੀਆਂ ਯੂਥ ਲਈ ਬਣਾਈਆਂ ਗਈਆਂ ਨੀਤੀਆਂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਬਣਨ ਪਿਛੋਂ ਹਰ ਲੋੜਵੰਦ ਨੌਜਵਾਨ ਨੂੰ ਸਮਾਰਟਫੋਨ ਅਤੇ ਬੇਰੁਜਗਾਰਾਂ ਨੂੰ ਕੁਆਲੀਫਿਕੇਸ਼ਨ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ 10 ਲੱਖ ਦੀ ਲਾਗਤ ਵਾਲੇ 2 ਜਿੰਮ ਖੋਲੇ ਜਾਣਗੇ ਜਿਸ ਦੀ ਦੇਖ-ਰੇਖ ਕਰਨ ਲਈ 15000 ਰੁ: ਤਨਖਾਹ ਤੇ ਇਕ ਨੌਜਵਾਨ ਨਿਯੁਕਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮੀਟਿੰਗ ਦੀ ਸਫਲਤਾ ਲਈ ਸ਼ਹਿਰੀ ਯੂਥ ਪ੍ਰਧਾਨ ਰਾਜਾ ਗਿੱਲ ਨੂੰ ਵਧਾਈ ਦਿੰਦਿਆਂ ਮੌਕੇ `ਤੇ ਮੌਜੂਦ ਨੌਜਵਾਨਾਂ ਤੋਂ ਕਈ ਤਰ੍ਹਾਂ ਦੇ ਸੁਝਾਅ ਵੀ ਮੰਗੇ। ਮੀਟਿੰਗ ਨੂੰ ਜਗਜੀਤ ਸਿੰਘ ਯੂਥ ਹਲਕਾ ਇੰਚਾਰਜ ਅਤੇ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਯੂਥ ਦੇ ਸਿਟੀ ਪ੍ਰਧਾਨ ਅਮਰਿੰਦਰ ਰਾਜਾ ਗਿੱਲ ਨੇ ਮੀਟਿੰਗ ਨੂੰ ਸਫਲ ਬਣਾਉਣ ਲਈ ਪਹੁੰਚੇ ਸਾਰੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਟੀਨਾ, ਬਠਿੰਡਾ ਜਿਲ੍ਹਾ ਦਿਹਾਤੀ ਦੇ ਜਨਰਲ ਸਕੱਤਰ ਰਮੇਸ਼ ਮੱਕੜ, ਸ਼ੁਰੇਸ਼ ਬਾਹੀਆ, ਬੂਟਾ ਸਿੰਘ, ਤਿੱਤਰ ਮਾਨ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: