ਏਡਜ ਤੋ ਨਿੱਕਲਣ ਵਾਲੇ ਗੰਭੀਰ ਸਿੱਟਿਆ ਤੋ ਸੁਚੇਤ ਹੋਣਾ ਸਮੇ ਦੀ ਮੁੱਖ ਮੰਗੁਮੀਨਾ ਕੁਮਾਰੀ

ਏਡਜ ਤੋ ਨਿੱਕਲਣ ਵਾਲੇ ਗੰਭੀਰ ਸਿੱਟਿਆ ਤੋ ਸੁਚੇਤ ਹੋਣਾ ਸਮੇ ਦੀ ਮੁੱਖ ਮੰਗੁਮੀਨਾ ਕੁਮਾਰੀ

gsssਗੜ੍ਹਸ਼ੰਕਰ 5 ਦਸੰਬਰ (ਅਸ਼ਵਨੀ ਸ਼ਰਮਾ) ਏਡਜ ਬਹੁਤ ਹੀ ਖਤਰਨਾਕ ਬਿਮਾਰੀ ਹੈ। ਇਸ ਦੀ ਰੋਕਥਾਮ ਤਦ ਹੀ ਕੀਤੀ ਜਾ ਸਕਦੀ ਹੈ,ਅਗਰ ਅਸੀ ਕਿਸੇ ਦੂਸਰੇ ਵਿਅਕਤੀ ਨਾਲ ਨਜਾਇਜ ਸਬੰਧ ਨਾ ਰੱਖੀਏ।ਅਗਰ ਅਸੀ ਇਸ ਤਰਾਂ ਨਹੀ ਕਰਦੇ ਤਾਂ ਸਾਨੂੰ ਏਡਜ ਤੋ ਨਿੱਕਲਣ ਵਾਲੇ ਗੰਭੀਰ ਸਿੱਟਿਆ ਤੋ ਸੁਚੇਤ ਹੋਣ ਦੀ ਜਰੂਰਤ ਹੈ।ਇਹ ਪ੍ਰਗਟਾਵਾ ਮੈਡਮ ਮੀਨਾ ਕੁਮਾਰੀ ਪ੍ਰਿਸੀਪਲ ਸਰਕਾਰੀ ਸੈਕੰਡਰੀ ਸਕੂਲ ਸੜੋਆ ਨੇ ਸਕੂਲ ਕੈਪਸ ਵਿਚ ਵਿਸ਼ਵ ਏਡਜ ਦਿਵਸ਼ ਮੌਕੇ ਕਰਵਾਏ ਗਏ ਪੇਟਿੰਗ ਮੁਕਾਬਲਿਆ ਵਿਚ ਜੇਤੂ ਬੱਚਿਆਂ ਨੂੰ ਇਨਾਮ ਵੰਡਣ ਸਮੇਂ ਕੀਤਾ।ਉਨਾ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਇਸ ਅਲਾਮਤ ਤੋ ਸੁਚੇਤ ਕਰਨਾ ਚਾਹੀਦਾ ਹੈ,ਤਾਂ ਕਿ ਸਾਡੇ ਬੱਚੇ ਜਾਣੇ ਜਾਂ ਅਣਜਾਣੇ ਇਸ ਨਾਮੁਰਾਦ ਬਿਮਾਰੀ ਦੀ ਜਕੜ ਵਿਚ ਨਾ ਆ ਜਾਣ।ਇਸ ਮੌਕੇ ਕਰਵਾਏ ਗਏ ਪੇਟਿੰਗ ਮੁਕਾਬਲਿਆ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਸ਼੍ਰੀ ਗੁਰਮੇਲ ਚੰਦ, ਰਾਜੀਵ ਸ਼ਰਮਾ,ਖੁਸ਼ਵੀਰ ਭਾਟੀਆ, ਜੁਝਾਰ ਸਿੰਘ ਸਹੂੰਗੜਾ, ਸੁਰਿੰਦਰ ਪਾਲ ਸਿੰਘ, ਵਿਜੈ ਕੁਮਾਰ ਸ਼ਰਮਾ ਅਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: