ਸ਼ੋਸ਼ਲ ਮੀਡੀਆ ਤੇ ਆਈ ਜਥੇਦਾਰ ਹਵਾਰਾ ਦੇ ਅਸਤੀਫੇ ਵਾਲੀ ਚਿੱਠੀ ਨੇ ਸਿੱਖ ਜਥੇਬੰਦੀਆਂ ‘ਚ ਪਾਈ ਦੁਬਿਧਾ

ਸ਼ੋਸ਼ਲ ਮੀਡੀਆ ਤੇ ਆਈ ਜਥੇਦਾਰ ਹਵਾਰਾ ਦੇ ਅਸਤੀਫੇ ਵਾਲੀ ਚਿੱਠੀ ਨੇ ਸਿੱਖ ਜਥੇਬੰਦੀਆਂ ‘ਚ ਪਾਈ ਦੁਬਿਧਾ

ਸ਼ਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਵਿਰੋਧੀ ਤਾਕਤਾਂ ਦੀ ਝੂਠੀ ਸਾਜਿਸ਼ :- ਦਾਦੂਵਾਲ

download-5ਜੰਡਿਆਲਾ ਗੁਰੁ 3 ਦਸੰਬਰ (ਵਰਿੰਦਰ ਸਿੰਘ) :- ਸ਼ੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਚਿੱਠੀ ਨੇ ਸਿੱਖ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਸਬੰਧੀ ਜਥੇਦਾਰ ਹਵਾਰਾ ਵਲੋਂ ਦਿੱਤੇ ਲਿਖਤੀ ਬਿਆਨ ਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਆਉਂਦਾ ਹੈ ਕਿ ਕੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਤੋਂ ਕਿਨਾਰਾ ਕਰ ਰਹੇ ਹਨ ? ਸ਼ੋਸ਼ਲ ਮੀਡੀਆ ਤੇ ਆਈ ਇਕ ਚਿਠੀ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਦੇ ਨਾਮ 21 ਨਵੰਬਰ ਨੂੰ ਲਿਖੇ ਇਕ ਨੋਟ ਵਿੱਚ ਕਿਹਾ ਕਿ ਮੈਂ ਬੜੀ ਗੰਭੀਰਤਾ ਨਾਲ ਇਹ ਕਹਿ ਰਿਹਾ ਹਾਂ ਕਿ ਸਰਬੱਤ ਖਾਲਸਾ ਵਲੋਂ ਸੋਪੀ ਜਥੇਦਾਰੀ ਭਾਈ ਧਿਆਨ ਸਿੰਘ ਮੰਡ ਨੂੰ ਮੁਬਾਰਕ, ਮੈਂ ਅੱਜ ਤੋਂ ਬਾਅਦ ਬਤੋਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਪਨੀਆਂ ਸੇਵਾਵਾਂ ਖਤਮ ਕਰ ਰਿਹਾ ਹਾਂ ਅਤੇ 8 ਦਸੰਬਰ ਨੂੰ ਕੀਤੇ ਜਾ ਰਹੇ ਸਰਬੱਤ ਖਾਲਸਾ ਵਿੱਚ ਮੇਰੀ ਕੋਈ ਵੀ ਫੋਟੋ ਜਾਂ ਨਾਮ ਨਾ ਵਰਤਿਆ ਜਾਵੇ ਕ੍ਰਿਪਾ ਕਰਕੇ ਮੇਰੀ ਫੋਟੋ ਅਤੇ ਨਾਮ ਨੂੰ ਕੱਟ ਦਿਤਾ ਜਾਵੇ। ਲਿਖਿਤ ਨੋਟ ਵਿੱਚ ਦੱਸਿਆ ਗਿਆ ਮੈਨੂੰ 8 ਦਸੰਬਰ ਦੇ ਸਰਬੱਤ ਖਾਲਸਾ ਬਾਰੇ ਕੋਈ ਜਾਣਕਾਰੀ ਨਹੀ।

img-20161202-wa0105ਹੱਥ ਲਿਖਿਤ ਚਿੱਠੀ ਦੇ ਥੱਲੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਸਤਖਤ ਕੀਤੇ ਹੋਏ ਹਨ। ਇਸ ਸਬੰਧੀ ਜਦ ਜਥੇਦਾਰ ਬਲਜੀਤ ਸਿੰਘ ਖਾਲਸਾ ਦਾਦੂਵਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸਨੂੰ ਪੰਜਾਬ ਸਰਕਾਰ ਅਤੇ ਪੰਥ ਵਿਰੋਧੀ ਤਾਕਤਾਂ ਦੀ ਸਾਜਿਸ਼ ਦਸਦੇ ਹੋਏ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਹੋ ਰਹੇ ਸਰਬੱਤ ਖਾਲਸਾ ਨੂੰ ਰੋਕਣ ਲਈ ਪੂਰੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਸੀ ਅਤੇ ਹੁਣ ਵੀ ਅਜਿਹੇ ਘਟੀਆ ਹਥਕੰਡੇ ਅਪਨਾਕੇ ਪੰਥ ਨੂੰ ਦੁਬਿਧਾ ‘ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਸ਼ੋਸ਼ਲ ਮੀਡੀਆ ਤੇ ਆ ਰਹੀ ਚਿੱਠੀ ਬਾਰੇ ਦੱਸਦਿਆਂ ਕਿਹਾ ਕਿ ਭਾਈ ਹਵਾਰਾ ਨੇ ਕੁਝ ਹੋਰ ਹਮਖਿਆਲ ਸਿੱਖ ਜਥੇਬੰਦੀਆਂ ਨਾਲ ਗੱਲ ਕਰਨ ਲਈ ਜਰੂਰ ਸਮਾਂ ਮੰਗਿਆ ਸੀ ਪਰ ਉਹ ਸਭ ਕੁਝ ਮਿਲ ਬੈਠਕੇ ਹੱਲ ਕਰ ਲਿਆ ਗਿਆ ਹੈ ਅਤੇ ਹੁਣ ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਉਹਨਾਂ ਦੀ ਸਹਿਮਤੀ ਤੇ ਹੀ ਸਰਬੱਤ ਖਾਲਸਾ ਬੁਲਾਇਆ ਜਾ ਰਿਹਾ ਹੈ। ਜਥੇਦਾਰ ਦਾਦੂਵਾਲ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਅਜਿਹੀਆਂ ਘਟੀਆ ਚਾਲਾਂ ਤੋਂ ਸੁਚੇਤ ਰਹਿਕੇ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਵਿੱਚ ਹੁਮ ਹੁੰਮਾਕੇ ਪਹੁੰਚਣ ।

Share Button

Leave a Reply

Your email address will not be published. Required fields are marked *

%d bloggers like this: