ਮਹਾਂ ਪ੍ਰਬੰਧਕ ਉੱਤਰ ਰੇਲਵੇ ਨੇ ਬਾਬਲੂ ਕੁਮਾਰ

ਮਹਾਂ ਪ੍ਰਬੰਧਕ ਉੱਤਰ ਰੇਲਵੇ ਨੇ ਬਾਬਲੂ ਕੁਮਾਰ

ਦਾ ਸੋਨ ਤਗ਼ਮੇ ਨਾਲ ਕੀਤਾ ਸਨਮਾਨ

s-l300ਰਾਜਪੁਰਾ : ਉੱਤਰੀ ਰੇਲਵੇ ਦੇ ਬੜੌਦਾ ਹਾਊਸ ਵਿੱਚ ਇਕ ਸਮਾਗਮ ਦੌਰਾਨ ਐਸ.ਐਸ.ਈ. (ਪੀ. ਵੇ.) ਰਾਜਪੁਰਾ ਦੇ ਰੇਲਵੇ ਕਰਮਚਾਰੀ ਬਬਲੂ ਕੁਮਾਰ ਨੂੰ ਉੱਤਰ ਰੇਲਵੇ ਦੇ ਜਰਨਲ ਮੈਨੇਜਰ ਨੇ ਸੋਨ ਤਗ਼ਮਾ ਤੇ ਅਵਾਰਡ ਦੇ ਕੇ ਸਨਮਾਨਿਤ ਕੀਤਾ। ਇਹ ਸਨਮਾਨ ਕਰਮਚਾਰੀ ਨੂੰ ਉਸ ਦੀ ਚੰਗੀ ਕਾਰਗੁਜਾਰੀ ਲਈ ਦਿੱਤਾ ਗਿਆ। ਕਰਮਚਾਰੀ ਜੋ ਰਾਜਪੁਰਾ ਮੇਨ ਲਾਈਨ ਤੇ ਗੇਟਮੈਨ ਦੀ ਡਿਊਟੀ ਦੌਰਾਨ ਰੇਲ ਗੱਡੀ ਵਿੱਚ ਤਕਨੀਕੀ ਨੁਕਸ ਨੂੰ ਦੇਖਿਆ ਤੇ ਸਟੇਸ਼ਨ ਮਾਸਟਰ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ। ਜਿਸ ਨਾਲ ਰੇਲ ਦਾ ਵੱਡਾ ਹਾਦਸਾ ਹੋਣ ਤੋਂ ਟਲਿਆ। ਇਸ ਮੌਕੇ ਐਨ.ਆਰ.ਐਮ.ਯੂ. ਦੇ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਬਬਲੂ ਕੁਮਾਰ ਨੇ ਜੋ ਸ਼ਲਾਘਾਯੋਗ ਕੰਮ ਕੀਤਾ ਹੈ ਉਹ ਕਾਬਿਲੇ-ਤਾਰੀਫ਼ ਹੈ। ਐਨ.ਆਰ.ਐਮ.ਯੂ. ਸਮੇਂ ਸਮੇਂ `ਤੇ ਯੂਨੀਅਨ ਵੱਲੋਂ ਸੇਫਟੀ ਅਤੇ ਇੰਜੀਨੀਰਿੰਗ ਦੇ ਸੈਮੀਨਾਰਾਂ ਦਾ ਪ੍ਰਬੰਧ ਕਰਦੀ ਹੈ ਜਿਸ ਦਾ ਇਹ ਨਤੀਜਾ ਹੈ। ਇਸ ਮੌਕੇ ਕਰਮਚਾਰੀ ਨੂੰ ਯੂਨੀਅਨ ਵੱਲੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਮੇਰ ਸਿੰਘ ਪ੍ਰਧਾਨ, ਰਾਮ ਸਲੇਸ਼ ਮਾਂਝੀ ਉਪਪ੍ਰਧਾਨ, ਮਹਿੰਦਰ ਪਾਸਵਾਨ ਯੂਥ ਆਗੂ, ਮਨਜੀਤ ਸਿੰਘ, ਪਿੰਟੂ ਕੁਮਾਰ, ਉਪਿੰਦਰ ਕੁਮਾਰ, ਸਤਿ ਨਰਾਇਨ ਅਤੇ ਹੋਰ ਰੇਲਵੇ ਕਰਮਚਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: