ਕਾਂਗਰਸੀਆਂ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਭੱਜਦੌੜ ਜਾਰੀ, ਮੀਟਿੰਗ ਰਹੀ ਬੇਨਤੀਜਾ

ਕਾਂਗਰਸੀਆਂ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਭੱਜਦੌੜ ਜਾਰੀ, ਮੀਟਿੰਗ ਰਹੀ ਬੇਨਤੀਜਾ

ਨਵੀਂ ਦਿੱਲੀ/ਚੰਡੀਗੜ, 3 ਦਸੰਬਰ (ਪ.ਪ.): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਅਹਿਮ ਬੈਠਕ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਵਿਖੇ ਸ਼ਨੀਵਾਰ ਨੂੰ ਹੋਈ, ਜਿਸ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਜਨਾਰਦਨ ਦਿਵੇਦੀ, ਅਸ਼ੋਕ ਗਹਿਲੋਤ, ਆਸ਼ਾ ਕੁਮਾਰੀ, ਮੁਕੁਲ ਵਾਸਨਿਕ, ਗਿਰਿਜਾ ਵਿਆਸ, ਮਧੁਸੂਦਨ ਮਿਸਤਰੀ, ਏ. ਕੇ. ਐਂਟੋਨੀ, ਚਰਨਜੀਤ ਸਿੰਘ ਚੰਨੀ ਸਮੇਤ ਹੋਰ ਆਗੂਆਂ ਨੇ ਹਿੱਸਾ ਲਿਆ। ਇਸ ਮੀਟਿੰਗ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਬੈਠਕ ‘ਚ ਉਮੀਦਵਾਰਾਂ ਦੇ ਨਾਵਾਂ ‘ਤੇ ਕੋਈ ਫੈਸਲਾ ਨਹੀਂ ਹੋਇਆ ਹੈ ਜਦਕਿ ਪਾਰਟੀ ਦੀ ਅਗਲੀ ਬੈਠਕ 8 ਦਸੰਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਹੀ ਉਮੀਦਵਾਰਾਂ ਸੰਬੰਧੀ ਕੋਈ ਫੈਸਲਾ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: