ਖਾਲਸਾ ਕਾਲਜ ਵਿਖੇ ਏਡਜ਼ ਦਿਵਸ ਮਨਾਇਆ

ਖਾਲਸਾ ਕਾਲਜ ਵਿਖੇ ਏਡਜ਼ ਦਿਵਸ ਮਨਾਇਆ

23ਭਗਤਾ ਭਾਈ ਕਾ 2 ਦਸੰਬਰ (ਸਵਰਨ ਸਿੰਘ ਭਗਤਾ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਵਿਖੇ ਏਡਜ਼ ਦਿਵਸ ਮੌਕੇ ਰੈਡ ਰਿਬਨ ਕਲੱਬ ਵੱਲੋਂ ਏਡਜ਼ ਜਾਗਰੂਕਤਾ ਬਾਰੇ ਵਿਸ਼ੇਸ਼ ਐਕਸਟੇਸ਼ਨ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਬਲਵੀਰ ਸਿੰਘ ਹੈਲਥ ਇੰਸਪੈਕਟਰ ਸਿਵਲ ਹਸਪਤਾਲ ਭਗਤਾ ਭਾਈ ਕਾ ਨੇ ਏਡਜ਼ ਵਰਗੀ ਨਾ-ਮੁਰਾਦ ਬਿਮਾਰੀ ਬਾਰੇ ਜਾਗਰੂਕ ਕਰਵਾਇਆ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਸਰਵੇ ਅਨੁਸਾਰ ਪੰਜਾਬ ਵਿੱਚ 60 ਲੱਖ ਤੋਂ ਵਧੇਰੇ ਲੋਕ ਏਡਜ਼ ਦੀ ਬਿਮਾਰੀ ਨਾਲ ਪੀੜਤ ਹਨ ਜਿਨਾਂ ਵਿੱਚ 2-3 ਡਰਾਇਵਰ ਅਤੇ 21 ਨੌਜਵਾਨ ਲੋਕ ਸ਼ਾਮਿਲ ਹਨ ਉਨ੍ਹਾਂ ਦੱਸਿਆ ਕਿ ਉਹ ਨੌਜਵਾਨ ਵਰਗ ਨੂੰ ਸੁਚੇਤ ਕਰਨ ਲਈ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਜਾ ਕੇ ਏਡਜ਼ ਵਰਗੀ ਬਿਮਾਰੀ ਤੋਂ ਬਚਣ ਤੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿੰਦੇ ਹਨ। ਇਸ ਲਈ ਪ੍ਰਹੇਜ਼ ਹੀ ਓੁਤਮ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਇਸ ਲਈ ਇਸ ਰੋਗ ਨਾਲ ਪੀੜਿਤ ਲੋਕਾਂ ਨਾਲ ਸਹਿਯੋਗ ਤੇ ਪਿਆਰ ਨਾਲ ਪੇਸ਼ ਆੳੇੁਣਾ ਚਾਹੀਦਾ ਹੈ।ਇਹ ਰੋਗ ਏਡਜ਼ ਰੋਗੀ ਨਾਲ ਅਸੁਰੱਖਿਅਤ ਸਬੰਧ ਬਣਾਉਣ ਨਾਲ ਏਡਜ਼ ਗ੍ਰਸਤ ਗਰਭਵਤੀ ਔਰਤ ਤੋਂ ਉਸ ਦੇ ਬੱਚੇ ਨੂੰ ਅਤੇ ਏਡਜ਼ ਰੋਗੀ ਦੁਆਰਾ ਵਰਤੀ ਸਰਿੰਜ ਦੀ ਵਰਤੋਂ ਕਰਨ ਤੇ ਇਹ ਬਿਮਾਰੀ ਫੈਲਦੀ ਹੈ।ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਸਾਥੀ ਸਰਬਜੀਤ ਸਿੰਘ ਵੀ ਮੌਜੂਦ ਸਨ।

ਕਾਲਜ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਆਏ ਹੋਏ ਮਹਿਮਾਨ ਤੇ ਮੁੱਖ ਵਕਤਾ ਦਾ ਕਾਲਜ ਆਉਣ ਤੇ ਅਤੇ ਵਿਦਿਆਰਥੀਆਂ ਨੂੰ ਏਡਜ ਬਾਰੇ ਗਿਆਨ ਪੂਰਵਕ ਜਾਣਕਾਰੀ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਏਡਜ ਤੋਂ ਸੁਚੇਤ ਰਹਿਣ ਲਈ ਜਾਣਕਾਰੀ ਦਿੱਤੀ। ਇਸ ਸਾਰੇ ਪੋ੍ਰਗਰਾਮ ਨੂੰ ਪੋ੍ਰ. ਰਿਤੂ ਸਿੰਗਲਾ ਨੇ ਕੀਤਾ। ਇਸ ਸਮੇਂ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਪੋ੍ਰ. ਪਲਵਿੰਦਰ ਸਿੰਘ, ਪ੍ਰੋ. ਜਗਦੀਪ ਕੌਰ, ਪ੍ਰੋ. ਹਰਪਿੰਦਰ ਕੌਰ, ਪੋ੍ਰ. ਹਰਪ੍ਰੀਤ ਕੌਰ, ਪੋ੍ਰ. ਜਗਦੇਵ ਸਿੰਘ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: