8 ਨਵੰਬਰ ਤੋਂ ਬਾਅਦ ਸਰਹੱਦ ‘ਤੇ ਕਿਉਂ ਵਧੇ ਅੱਤਵਾਦੀ ਹਮਲੇ

8 ਨਵੰਬਰ ਤੋਂ ਬਾਅਦ ਸਰਹੱਦ ‘ਤੇ ਕਿਉਂ ਵਧੇ ਅੱਤਵਾਦੀ ਹਮਲੇ

ਮੁੰਬਈ (ਪੀਟੀਆਈ) :ਸਰਹੱਦ ‘ਤੇ ਸ਼ਹੀਦ ਹੁੰਦੇ ਫ਼ੌਜੀਆਂ ਨੂੰ ਲੈ ਕੇ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਬੰਨਿ੍ਹਆ ਹੈ। ਪਾਰਟੀ ਨੇ ਪੁੱਿਛਆ ਕਿ ਆਖ਼ਰ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਦੇ ਬਾਅਦ ਤੋਂ ਸਰਹੱਦ ‘ਤੇ ਅੱਤਵਾਦੀ ਹਮਲਿਆਂ ‘ਚ ਇਜ਼ਾਫਾ ਕਿਉਂ ਹੋਇਆ ਹੈ?
ਪਾਰਟੀ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ‘ਚ ਲਿਖਿਆ, ‘500 ਅਤੇ 1000 ਰੁਪਏ ਦੇ ਨੋਟ ਬੰਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਅੱਤਵਾਦੀਆਂ ਦੀ ਕਮਰ ਟੁੱਟ ਜਾਏਗੀ। ਸਰਕਾਰ ਦਾ ਕਹਿਣਾ ਸੀ ਕਿ ਅੱਤਵਾਦੀਆਂ ਦੀ ਫੰਡਿੰਗ ‘ਚ ਵੱਡੇ ਨੋਟਾਂ ਦਾ ਹਿੱਸਾ ਅਹਿਮ ਹੈ। ਜੇਕਰ ਇਹ ਸੱਚ ਹੈ ਤਾਂ 8 ਨਵੰਬਰ ਦੇ ਬਾਅਦ ਇਸ ਤਰ੍ਹਾਂ ਹਮਲੇ ਵੱਧ ਕਿਉਂ ਗਏ ਹਨ?’ ਸ਼ਿਵ ਸੈਨਾ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੂੰ 8 ਨਵੰਬਰ ਦੇ ਬਾਅਦ ਤੋਂ ਸ਼ਹੀਦ ਹੋਏ ਫ਼ੌਜੀਆਂ ਦੀ ਗਿਣਤੀ ਦੱਸਣੀ ਚਾਹੀਦੀ ਹੈ। ਪਾਰਟੀ ਨੇ ਕਿਹਾ ਕਿ ਇਕ ਪਾਸੇ ਜਦੋਂ ਸਿਨੇਮਾ ਘਰਾਂ ‘ਚ ਰਾਸ਼ਟਰੀ ਗੀਤ ਦਾ ਸਨਮਾਨ ਕੀਤਾ ਜਾਏਗਾ, ਇਸ ਸਥਿਤੀ ‘ਚ ਸਵਾਲ ਹੈ ਕਿ ਸਾਡੇ ਜਵਾਨਾਂ ਦੇ ਜੀਵਨ ਦਾ ਕੀ ਮੁੱਲ ਬਚਿਆ ਹੈ? ਹਰ ਰੋਜ਼ ਸਰਹੱਦ ‘ਤੇ ਜਵਾਨ ਆਪਣੀ ਜਾਨ ਗੁਆ ਰਹੇ ਹਨ। ਜੇਕਰ ਇਹ ਸਭ ਨਹੀਂ ਰੁਕਿਆ ਤਾਂ ਇਸ ਨਾਲ ਦੇਸ਼ ਦੀ ਰੱਖਿਆ ਤਿਆਰੀਆਂ ‘ਤੇ ਸਵਾਲ ਉੱਠਣਗੇ। ਸ਼ਿਵ ਸੈਨਾ ਨੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਉਸ ਬਿਆਨ ‘ਤੇ ਵੀ ਸਵਾਲ ਉਠਾਇਆ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਸਾਨੂੰ ਗੋਲੀਬਾਰੀ ਰੋਕਣ ਦੀ ਅਪੀਲ ਕਰ ਰਿਹਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਅਰਥ ਤਾਂ ਇਹ ਹੈ ਕਿ ਗੁਆਂਢੀ ਮੁਲਕ ਨੇ ਸਾਡੇ ਸਾਹਮਣੇ ਗੋਡੇ ਟੇਕ ਦਿੱਤੇ ਹਨ ਅਤੇ ਉਸ ਦੇ ਪਾਸਿਉਂ ਕੋਈ ਅੱਤਵਾਦੀ ਖ਼ਤਰਾ ਨਹੀਂ ਹੈ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਸਰਹੱਦ ‘ਤੇ ਅੱਤਵਾਦੀ ਹਮਲੇ ਲਗਾਤਾਰ ਜਾਰੀ ਹਨ।

Share Button

Leave a Reply

Your email address will not be published. Required fields are marked *

%d bloggers like this: