ਮੁੱਖ ਚੋਣ ਕਮਿਸ਼ਨ ਨੂੰ ਵਧੀਕ ਡਿਪਟੀ ਕਮਿਸ਼ਨਰ ਦੁਆਰਾ ਭੇਜਿਆ ਮੰਗ ਪਤੱਰ

ਮੁੱਖ ਚੋਣ ਕਮਿਸ਼ਨ ਨੂੰ ਵਧੀਕ ਡਿਪਟੀ ਕਮਿਸ਼ਨਰ ਦੁਆਰਾ ਭੇਜਿਆ ਮੰਗ ਪਤੱਰ

ਅਗਰ 8ਵੀਂ ਫੇਲ੍ਹ ਦਾ ਡਰਾਈਵਿੰਗ ਲਾਇਸੰਸ ਨਹੀਂ ਬਣ ਸਕਦਾ ਤੇ ਫਿਰ ਵਿਧਾਨ ਸਭਾ ਅਤੇ ਲੋਕ ਸਭਾ ਦਾ ਮੈਂਬਰ ਕਿਵੇਂ ਬਣਦਾ ਹੈ ਮੋਦੀ ਜੀ

%c2%be%c2%beਗੜ੍ਹਸ਼ੰਕਰ 2 ਦਸੰਬਰ(ਅਸ਼ਵਨੀ ਸ਼ਰਮਾ) ਲੇਬਰ ਪਾਰਟੀ ਭਾਰਤ ਅਤੇ ਭਾਰਤ ਜਗਾਓ ਅੰਦੋਲਨ ਵਲੋਂ ਚੋਣ ਸੁਧਾਰਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ 5 ਨੁਕਾਤੀ ਪ੍ਰੋਗਰਾਮ ਸਬੰਧੀ ਇਕ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਦੁਆਰਾ ਮੁੱਖ ਚੋਣ ਕਮਿਸ਼ਨ ਭਾਰਤ ਨੂੰ ਭੇਜਿਆ ਜਿਸ ਵਿਚ ਦਸਿਆ ਕਿ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀ ਚੋਣ ਲੜਣ ਵਾਲੇ ਕੈਂਡੀਡੇਟ ਦੀ ਵਿਦਿਅਕ ਯੋਗਤਾ ਗਰੈਜੂਏਸ਼ਨ ਤਹਿ ਹੋਵੇ, ਪੋਿਗ ਸਟੇਸ਼ਨ ਦੇ ਬਾਹਰ ਲਗੱਦੇ ਪੋਿਗ ਬੂਥ ਪੂਰੀ ਤਰ੍ਹਾਂ ਬੰਦ ਹੋਣ, ਚੋਣ ਲੜਣ ਦਾ ਸਾਰਿਆਂ ਨੂੰ ਬਰਾਬਰ ਅਧਿਕਾਰ ਹੋਵੇ, ਵੋਟਰ ਦੀ ਘੱਟੋ ਘੱਟ ਵਿਦਿਅਕ ਯੋਗਤਾ ਵੀ 10ਵੀਂ ਪਾਸ ਹੋਵੇ ਅਤੇ ਵੋਟ ਪਾਉਣ ਸਮੇਂ ਹਰਕੇ ਵੋਟਰ ਦੇ ਫਿੰਗਰ ਪਿ੍ਰੰਟ ਲਏ ਜਾਣ ਤੇ ਵੋਟਰ ਮਸ਼ੀਨ ਨੂੰ ਇਨ੍ਹਾਂ ਨਾਲ ਜੋੜਿਆ ਜਾਵੇ। ਧੀਮਾਨ ਨੇ ਦਸਿਆ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਅਜ਼ਾਦੀ 70 ਸਾਲ ਬੀਤ ਜਾਣਦੇ ਬਾਵਜੂਦ ਕਿਸੇ ਵੀ ਵਧਾਇਕ ਦੀ ਵਿਦਿਅਕ ਯੋਗਤਾ ਤਹਿ ਨਹਂੀਂ ਹੋ ਸਕੀ ਅਤੇ ਜਦੋਂ ਕਿ ਦੇਸ਼ ਅੰਦਰ ਘੱਟੋ ਘੱਟ ਵਿਦਿਅਕ ਯੋਗਤਾ 8 ਵੀਂ ਹੈ ਅਤੇ ਜੇ 8 ਵੀਂ ਫੈਲ ਦਾ ਡਰਾਇਵਿੰਗ ਲਾਇਸੈਂਸ ਨਹੀਂ ਬਣ ਸਕਦਾ ਤਾਂ ਫਿਰ 8ਵੀਂ ਫੈਲ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦਾ ਮੈਂਬਰ ਕਿਵੇਂ ਬਣ ਸਕਦਾ ਹੈ, ਅਜਿਹੀਆਂ ਤਰੁੱਟੀਆਂ ਦੇਸ਼ ਦਾ ਭਵਿੱਖ ਹੀ ਨਹੀਂ ਲੋਕਾਂ ਦਾ ਭਵਿੱਖ ਤਬਾਹ ਕਰ ਰਹੀਆਂ ਹਨ। ਜਿਨ੍ਹਾਂ ਨੇ ਦੇਸ਼ ਦੀ ਅਗਵਾਈ ਕਰਨੀ ਹੁੰਦੀ ਹੈ, ਇਹ ਇਕ ਬਹੁਤ ਹੀ ਮਹਤਵ ਪੂਰਨ ਸਵਾਲ ਹੈ ਅਤੇ ਅਜਿਹਾ ਹੋਣ ਨਾਲ ਦੇਸ਼ ਦੀ ਮਰਿਆਦਾ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਚੋਣ ਸੁਧਾਰਾਂ ਦੀ ਸਭ ਤੋਂ ਵੱਡੀ ਲੋੜ ਹੈ। ਬੜੀ ਸ਼ਰਮ ਦੀ ਗੱਲ ਹੈ ਕਿ ਰਾਜਨੀਤਕ ਪਾਰਟੀਆਂ ਜਾਣਬੁਝ ਕੇ ਦੇਸ਼ ਅੰਦਰ ਚੋਣ ਸੁਧਾਰਾਂ ਦੇ ਮੁਦੇ ਨੂੰ ਦਰ ਕਿਨਾਰ ਕਰ ਰਹੀਆਂ ਹਨ। ਇਸੇ ਤਰ੍ਹਾਂ ਹੁਣ ਦੇ ਸਮੇਂ ਵਿਚ ਪੋਿਗ ਸਟੇਸ਼ਨ ਦੇ ਬਾਹਰਲੇ ਪਾਸੇ ਜਿਹੜੇ ਰਾਜਨੀਤਕ ਪਾਰਟੀਆਂ ਬੂਥ ਲਗਾਉਦੀਆਂ ਹਨ ਉਹ ਪੈਸੇ ਅਤੇ ਸਮੇਂ ਦੀ ਬਰਵਾਦੀ ਹੈ ਅਤੇ ਅਜਿਹਾ ਹੋਣ ਨਾਲ ਨਫਰਤ ਪੈਦਾ ਹੁੰਦੀ ਹੈ, ਜਿਸ ਨਾਲ ਪਿੰਡਾ ਦਾ ਆਪਸੀ ਭਾਚਰਕ ਸਾਂਝ ਵਾਲਾ ਮਾਹੋਲ ਗੰਧਲਾ ਹੁੰਦਾ ਹੈ, ਜੋ ਸਿੱਧੀ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਜਦੋਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਹਰੇਕ ਕਾਰਵਾਈ ਨੂੰ ਦੇਸ਼ ਵਿਰੋਧੀ ਮੰਨਿਆ ਜਾਣਾ ਚਾਹੀਦਾ ਹੈ।

ਧੀਮਾਨ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਵਲੋਂ ਜਿਹੜਾ ਚੋਣ ਮਨੋਰਥ ਪਤੱਰ ਜਾਰੀ ਕੀਤਾ ਜਾਂਦਾ ਹੈ ਉਸ ਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ ਅਗਰ ਕੋਈ ਵੀ ਪਾਰਟੀ ਚੋਣ ਮਨਰਥ ਪਤੱ+ ਲਾਗੂ ਕਰਨ ਵਿਚ ਅਸਫਰ ਰਹਿੰਦੀ ਹੇ ਤਾਂ ਉਸ ਪਾਰਟੀ ਦੀ ਮਾਨਤਾ ਖਤਮ ਕੀਤੀ ਜਾਣੀ ਮਨਿਆ ਜਾਵੇ। ਅਗਰ ਅਜਿਹਾ ਹੁੰਦਾ ਹੈ ਤਾਂ ਜਿਹੜਾ ਵੋਟਾਂ ਵਿਚ ਝੂਠ ਦਾ ਪ੍ਰਚੰਡ ਅਤੇ ਨਫਰਤ ਭਰਿਆ ਪ੍ਰਚਾਰ ਹੁੰਦਾ ਹੈ ਉਸ ਉਤੇ ਅਪਣੇ ਆਪ ਰੋਕ ਲੱਗੇਗੀ। ਜਿਹੜੀ ਵੋਟਾਂ ਲੈਣ ਲਈ ਨਫਰਤ ਦੇ ਬੀਜ਼ ਵੋਏ ਜਾ ਰਹੇ ਹਨ ਉਹ ਦੇਸ਼ ਦੀ ਰਾਸ਼ਟਰੀ ਏਕਤਾ ਲਈ ਵੱਡਾ ਖਤਰਾ ਹੈ। ਧੀਮਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੇਬਰ ਪਾਰਟੀ ਵਲੋਂ ਸ਼ੁਰੂ ਕੀਤੇ ਚੋਣ ਸੁਧਾਰਾਂ ਦੇ ਪ੍ਰੇਗਰਾਮ ਨੂੰ ਸਹਿਯੋਗ ਕਰਨ ਲਈ ਅਗੇ ਆਉਣ।

Share Button

Leave a Reply

Your email address will not be published. Required fields are marked *

%d bloggers like this: