ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਜਨਰਲ ਆਫੀਸਰ ਕਮਾਂਡਿੰਗ ਇਨ ਚੀਫ,ਪੱਛਮੀ ਕਮਾਂਡ ਨੇ ਕੀਤਾ ਦਸ਼ਮੇਸ਼ ਅਕੈਡਮੀ ਦਾ ਦੌਰਾ

ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਜਨਰਲ ਆਫੀਸਰ ਕਮਾਂਡਿੰਗ ਇਨ ਚੀਫ,ਪੱਛਮੀ ਕਮਾਂਡ ਨੇ ਕੀਤਾ ਦਸ਼ਮੇਸ਼ ਅਕੈਡਮੀ ਦਾ ਦੌਰਾ
ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ, ਨੈਤਿਕ ਕਦਰਾਂ ਕੀਮਤਾਂ, ਚੰਗੀਆਂ ਆਦਤਾਂ ਅਤੇ ਚੰਗੀ ਸ਼ਖਸੀਅਤ ਦੇ ਧਾਰਨੀ ਵੀ ਹੋਣਾ ਚਾਹੀਦਾ ਹੈ: ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ

janralਸ੍ਰੀ ਅਨੰਦਪੁਰ ਸਾਹਿਬ – 1 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਏ ਵੀ ਐਸ ਐਮ, ਵੀ ਐਸ ਐਮ, ਜਨਰਲ ਆਫੀਸਰ ਕਮਾਂਡਿੰਗ ਇਨ ਚੀਫ, ਪੱੱਛਮੀ ਕਮਾਂਡ, ਚੰਡੀਮੰਦਰ ਨੈ ਅੱਜ ਉਤਰੀ ਭਾਰਤ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕੀਤਾ। ਉਹਨਾਂ ਅਕੈਡਮੀ ਵਿਖੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ। ਉਨਾਂ ਅਕੈਡਮੀ ਵਿਖੇ ਉਪਲੱਭਦ ਵਿਸ਼ਾਲ ਇੰਨਫਰਾਸਟੱਕਚਰ ਦੀ ਪ੍ਰੰਸਸਾ ਕੀਤਾ ਅਤੇ ਵਿਦਿਆਰਥੀਆਂ ਨੁੂੰ ਕਿਹਾ ਉਨਾਂ ਨੂੰ ਇਸ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਚੰਗੀ ਸਿੱਖਿਆ ਕਾਮਯਾਬੀ ਲਈ ਇੱਕ ਪਾਸਪੋਰਟ ਦਾ ਕੰਮ ਕਰਦੀ ਹੈ ਅਤੇ ਉਹਨਾਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ, ਨੈਤਿਕ ਕਦਰਾਂ ਕੀਮਤਾਂ, ਚੰਗੀਆਂ ਆਦਤਾਂ, ਦੇਸ਼ ਦੇ ਚੰਗੇ ਅਨੁਸ਼ਾਸ਼ਨਿਕ ਨਾਗਰਿਕ, ਚੰਗੇ ਵਿਵਹਾਰ ਅਤੇ ਚੰਗੀ ਸ਼ਖਸੀਅਤ ਦੇ ਧਾਰਨੀ ਵੀ ਹੋਣਾ ਚਾਹੀਦਾ ਹੈ। ਉਨਾਂ ਕਿਹਾ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਦਾ ਭਵਿੱਖ ਉਨਾਂ ਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਉਨਾਂ ਨੂੰ ਮਾਪਿਆਂ ਦੇ ਚੰਗੇ ਬੱਚੇ, ਅਧਿਅਪਕਾਂ ਦੇ ਚੰਗੇ ਸਿੱਖਿਆਰਥੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਨਾ ਚਾਹੀਦਾ ਹੈ। ਅਤੇ ਉਹਨਾਂ ਦਾ ਫਰਜ ਬਣਦਾ ਹੈ ਕਿ ਉਹ ਕੁਦਰਤ, ਰਾਸ਼ਟਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ ਆਰਥਿਕ, ਸਮਾਜਿਕ ਤੌਰ ਤੇ ਪੱਛੜੇ ਅਤੇ ਗਰੀਬ ਲੋਕਾਂ ਦਾ ਧਿਆਨ ਰੱਖਣ । ਉਨਾਂ ਅਕੈਡਮੀ ਵਿਖੇ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਡਿਫੇੈਸ ਫੋਰਸਜ਼ ਵਿੱਚ ਭਰਤੀ ਹੋਣ ਲਈ ਪ੍ਰੇਰਰਿਆ ਅਤੇ ਦੇਸ਼ ਅਤੇ ਕੌਮ ਦੀ ਸੇਵਾ ਕਰਨ ਦੀ ਨਸੀਹ ਦਿੱਤੀ। ਉਨਾਂ ਅਕੈਡਮੀ ਦੇ ਸਟਾਫ ਨਾਲ ਵੀ ਚਾਹ ਦੇ ਦੌਰਾਨ ਅਕੈਡਮੀ ਦੀ ਤਰੱਕੀ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਉਨਾਂ ਨੂੰ ਵਿਦਿਆਰਥੀਆਂ ਨੂੰ ਵਧੀਆਂ ਸਿੱਖਿਆ ਦੇਣ ਦੀ ਗੱਲ ਕਹੀ।
ਇਸ ਤੋਂ ਪਹਿਲਾਂ ਉਹ ਅਕੈਡਮੀ ਵਿਖੇ ਹੈਲੀਕਾਪਟਰ ਰਾਂਹੀ ਆਏ ਜਿਨਾਂ ਦਾ ਰਸਮੀ ਤੌਰ ਤੇ ਉਥੇ ਦੇ ਡਾਇਰੈਕਟਰ ਮੇਜਰ ਜਨਰਨ ਜੇ ਐਸ ਘੁੰਮਣ, ਵੀ ਐਸ ਐਮ (ਰਿਟਾਇਡ) ਅਤੇ ਅਕੈਡਮੀ ਦੇ ਸੀਨੀਅਰ ਸਟਾਫ ਮੈਂਬਰਾਂ ਅਤੇ ਅਕੈਡਮੀ ਦੇ ਹੈਡ ਬੁਆਏ ਅਤੇ ਹੈਡ ਗਰਲ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸੁਆਗਤ ਕੀਤਾ। ਉਪਰੰਤ ਡਾਇਰੈਕਟਰ ਦੇ ਦਫਤਰ ਵਿੱਚ ਅਕੈਡਮੀ ਦੀ ਕਾਰਗੁਜਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੂੰ ਅਕੈਡਮੀ ਵਿਖੇ ਹੋ ਰਹੀਆਂ ਗਤੀਵਿਧੀਆਂ ਦੀ ਕੰਮਪਿਊਟਰ ਦੁਆਰਾ ਪੇਸ਼ਕਾਰੀ ਵੀ ਦਿਖਾਈ। ਉਨਾਂ ਨੂੰ ਅਕੈਡਮੀ ਵਲੋ ਇੱਕ ਯਾਦਗਾਰੀ ਚਿੰਨ ਵੀ ਭੇਟ ਕੀਤਾ ਗਿਆ।
ਇਸ ਮੌਕੇ ਤੇ ਮੇਜਰ ਜਨਰਲ ਜੇ ਐਸ ਘੁੰਮਣ, ਡਾਇਰੈਕਟਰ, ਤੋ ਇਲਾਵਾ ਰਣਵੀਰ ਸਿੰਘ ਸੈਣੀ, ਕਾਰਜਕਾਰੀ ਪ੍ਰਿੰਸੀਪਲ, ਸਵੀ ਪਾਲ ਸਿੰਘ ਥਾਨਾ, ਪੀ ਐਸ ਟੂ ਡਾਇਰੈਕਟਰ, ਜਗਜੀਤ ਦੀਵਾਨ, ਵਿਜੇੈ ਸ਼ਰਮਾ, ਨੀਤੂ ਬਾਲਾ, ਬਰਜਿੰਦਰ ਸਿੰਘ, ਸੰਜੀਵ ਕੁਮਾਰ, ਰਕੇਸ਼ ਕੁਮਾਰ, ਲਤਾ ਠਾਕੁਰ, ਕੁਲਵਿੰਦਰਜੀਤ ਕੌਰ, ਅਨੁਰਾਧਾ ਰਾਣੀ ਸੈਣੀ, ਬਲਵਿੰਦਰ ਸਿੰਘ, ਮਮਤਾ ਪੂਰੀ, ਦਵਿੰਦਰ ਕੌਰ , ਸੁਬਮ, ਜ਼ਸਵਿੰਦਰ ਕੌਰ, ਸੰਜੀਵ, ਵਰੁਨ, ਹਰਵਿੰਦਰ ਸਿੰਘ, ਜ਼ੋਤੀ ਬਾਲਾ ਸੋਢੀ, ,ਦਰਸ਼ਨਾ ਸ਼ਰਮਾ, ਅਜੈ ਕੁਮਾਰ, ਨਵਦੀਪ ਕੌਰ , ਨਰਿੰਦਰ ਕੁਮਾਰ, ਸਵਨੀਤ ਕੌਰ, ਗਨੇਸ਼ ਰਾਮ, ਰੇਨੂ ਵਰਮਾ, ਅੰਜਲੀ, ਸਾਲੂ ਸੁਰਿੰਦਰ, ਮਨਪ੍ਰੀਤ ਸਿੰਘ, ਭਾਰਤ ਭੁਸ਼ਣ ਸਿੰਘ, ਨੀਰਜ਼ ਕੁਮਾਰ, ਰੰਿਜੰਦਰ ਸਿੰਘ ਮੰਡ, ਕੁਲਦੀਪ ਸਿੰਘ, ਡਾ ਲਲਿਤ ਕੁਮਾਰ, ਡਾ ਅਨੂਪ ਨਾਗਪਾਲ, ਗੁਰਨਾਮ ਸਿੰਘ , ਆਰਤੀ ਸ਼ਰਮਾ , ਬਿੰਦੂ ਸ਼ਰਮਾ, ਮੰਜੂ ਬਾਲਾ, ਗੁਰਸ਼ਰਨ ਕੌਰ, ਮੋਨਿਕਾ, ਰਣਜੀਤ ਸਿੰਘ ਕੋਚ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: