ਕਲੱਸਟਰ ਬਹਾਦਰਪੁਰ ਦੀਆਂ ਪ੍ਰਾਇਮਰੀ ਖੇਡਾਂ ਸਫਲਤਾਪੂਰਵਕ ਹੋਈਆ ਮੁਕੰਮਲ

ਕਲੱਸਟਰ ਬਹਾਦਰਪੁਰ ਦੀਆਂ ਪ੍ਰਾਇਮਰੀ ਖੇਡਾਂ ਸਫਲਤਾਪੂਰਵਕ ਹੋਈਆ ਮੁਕੰਮਲ
ਓਵਰ ਆੱਲ ਟਰਾਫੀ ਕਿਸ਼ਨਗੜ੍ਹ ਨੇ ਜਿੱਤੀ

untitled-1ਬਰੇਟਾ 30 ਨਵੰਬਰ (ਰੀਤਵਾਲ) ਪ੍ਰਾਇਮਰੀ ਪੱਧਰ ਦੀਆ ਤਿੰਨ ਰੋਜ਼ਾ ਖੇਡਾਂ ਕਲੱਸਟਰ ਬਹਾਦਰਪੁਰ ਵਿਖੇ ਸਫਲਤਾਪੂਰਵਕ ਸਮਾਪਤ ਹੋ ਗਈਆਂ ਹਨ।ਜਿਸ ਵਿੱਚ ਕਲੱਸਟਰ ਦੇ 17 ਸਕੂਲਾਂ ਨੇ ਭਾਗ ਲਿਆਂ।ਇਹ ਜਾਣਕਾਰੀ ਦਿੰਦਿਆ ਸੈਂਟਰ ਹੈਡ ਟੀਚਰ ਸ਼੍ਰੀਮਤੀ ਤਪੱਸਿਆਂ ਦੇਵੀ ਨੇ ਦੱਸਿਆ ਕਿ ਇਹਨਾਂ ਖੇਡਾਂ ਦੀ ਸ਼ੁਰੂਆਤ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੀਤੀ ਗਈ ਸੀ।ਇਹ ਖੇਡਾਂ ਕਰਵਾਉਣ ਲਈ ਕਲੱਸਟਰ ਪੱਧਰ ਤੇ ਗੁਰਮੇਲ ਬਰੇਟਾ, ਜਸਵੀਰ ਖੁਡਾਲ ਅਤੇ ਸ਼ਮਸ਼ੇਰ ਸਿੰਘ ਦੀ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ। ਇਹਨਾਂ ਮੁਕਾਬਲਿਆ ਵਿੱਚ ਕਬੱਡੀ ਕੁੜੀਆ ਵਿੱਚ ਕਿਸ਼ਨਗੜ੍ਹ ਮੇਨ ਪਹਿਲੇ ਤੇ ਬਹਾਦਰਪੁਰ ਮੇਨ ਦੂਜੇ, ਫੁਟਬਾਲ ਵਿੱਚ ਸ਼ੇਖੂਪੁਰ ਖੁਡਾਲ ਪਹਿਲੇ ਤੇ ਕਿਸ਼ਨਗੜ੍ਹ ਮੇਨ ਦੂਜੇ, ਖੋ-ਖੋ ਮੁੰਡੇ ਵਿੱਚ ਅਕਬਰਪੁਰ ਖੁਡਾਲ ਪਹਿਲੇ ਸਥਾਨ ਤੇ ਗਿਆਨ ਸਾਗਰ ਸਕੂਲ ਨੇ ਦੂਜਾ, ਖੋ-ਖੋ ਕੁੜੀਆਂ ਵਿੱਚ ਬਹਾਦਰਪੁਰ (ਮੇਨ) ਪਹਿਲੇ ਤੇ ਬਖਸ਼ੀਵਾਲਾ ਸਕੂਲ ਨੇ ਦੂਜਾ, ਕਬੱਡੀ ਨੈਸ਼ਨਲ ਸਟਾਇਲ ਵਿੱਚ ਸ਼ੇਖੂਪੁਰ ਖੁਡਾਲ ਨੇ ਪਹਿਲਾ ਤੇ ਕਿਸ਼ਨਗੜ੍ਹ ਮੇਨ ਨੇ ਦੂਜਾ, ਪੰਜਾਬ ਸਟਾਇਲ ਕਬੱਡੀ ਵਿੱਚ ਖੁਡਾਲ ਕਲਾਂ ਨੇ ਪਹਿਲਾ ਤੇ ਕਾਹਨਗੜ੍ਹ ਬ੍ਰਾਂਚ ਨੇ ਦੂਜਾ ਸਥਾਨ ਪ੍ਰਾਪਤ ਕੀਤੇ।ਫੀਲਡ ਈਵੇਂਟਸ ਵਿੱਚ ਕਿਸ਼ਨਗੜ੍ਹ ਦੇ ਖਿਡਾਰੀਆ ਦਾ ਹੀ ਕਬਜ਼ਾ ਰਿਹਾ।ਇਸ ਵਾਰ ਵੱਡੀ ਗਿਣਤੀ ਵਿੱਚ ਗੈਰ-ਸਰਕਾਰੀ ਸਕੂਲਾ ਦੇ ਵਿਦਿਆਰਥੀਆ ਨੇ ਭਾਗ ਲਿਆਂ ਅਤੇ ਪੁਜੀਸ਼ਨਾ ਪ੍ਰਾਪਤ ਕੀਤੀਆ।ਸਨਮਾਨ ਸਮਾਰੋਹ ਤੇ ਪਹੁੰਚੇ ਮੁੱਖ ਮਹਿਮਾਨ ਬੀ.ਪੀ.ਈ.ਓ ਅਵਤਾਰ ਸਿੰਘ ਬੱਤਰਾ, ਬੀ.ਆਰ.ਪੀ. ਮਹਿੰਦਰਪਾਲ ਬਰੇਟਾ, ਗੁਰਜੀਤ ਸਿੰਘ ਸਰਪੰਚ ਅਤੇ ਪ੍ਰਧਾਨ ਯੂਥ ਆਕਾਲੀ ਦਲ ਬਲਾਕ ਬੁਢਲਾਡਾ, ਭੋਲਾ ਸਿੰਘ, ਗੁਰਪ੍ਰੀਤ ਸਿੰਘ ਪੰਚ, ਅੰਗਰੇਜ ਸਿੰਘ ਸੀਨੀਅਰ ਮੀਤ ਪ੍ਰਧਾਨ ਯੂਥ ਆਕਾਲੀ ਦਲ ਬੁਢਲਾਡਾ ਨੇ ਵੱਖ-ਵੱਖ ਸਕੂਲਾ ਤੋ ਪਹੁੰਚੇ ਅਧਿਆਪਕਾਂ ਅਥੇ ਮਾਪਿਆਂ ਦੀ ਹਾਜਰੀ ਵਿੱਚ ਜੇਤੂਆ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸ਼੍ਰੀਮਤੀ ਅਮਰਜੀਤ ਕੋਰ, ਵਿਨੋਦ ਕੁਮਾਰ, ਗੁਰਪ੍ਰੀਤ ਕੋਰ, ਕਿਰਨਜੀਤ ਕੋਰ, ਸਿਮਰਤ ਕੋਰ, ਕਮਲਦੀਪ, ਹਰਮੇਸ਼ ਕੁਮਾਰ, ਜਗਸੀਰ ਬੁਢਲਾਡਾ,ਬਲਜਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: