ਐਸ.ਏ.ਐਸ/ਰਮਸਾ ਅਧਿਆਪਕਾਂ ਵੱਲੋਂ ਜਲਾਲਾਬਾਦ ‘ਚ ਸੂਬਾ ਪੱਧਰੀ ਰੈਲੀ

ਐਸ.ਏ.ਐਸ/ਰਮਸਾ ਅਧਿਆਪਕਾਂ ਵੱਲੋਂ ਜਲਾਲਾਬਾਦ ‘ਚ ਸੂਬਾ ਪੱਧਰੀ ਰੈਲੀ
ਸਿੱਖਿਆ ਵਿਭਾਗ ਵਿੱਚ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਤੱਕ ਜਾਰੀ ਰਹੇਗਾ ਸੰਘਰਸ਼ – ਠੀਕਰੀਵਾਲ

vikrant-bansalਭਦੌੜ 29 ਨਵੰਬਰ (ਵਿਕਰਾਂਤ ਬਾਂਸਲ) ਐਸ.ਏ.ਐਸ./ਰਮਸਾ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ‘ਚ ਰੈਗੂਲਰ ਕਰਵਾਉਣ ਲਈ ਚਾਰ ਦਸੰਬਰ ਨੂੰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ‘ਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧੀ ਬਲਾਕ ਸ਼ਹਿਣਾ ਦੇ ਪ੍ਰਧਾਨ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਪਿਛਲੇ ਅੱਠ ਸਾਲ ਤੋਂ 12 ਹਜ਼ਾਰ ਐਸਏਐਸ/ਰਮਸਾ, ਸੀਐਸਐਸ (ਉਰਦੂ) ਅਧਿਆਪਕ, ਲੈਬ ਅਟੈਂਡੈਂਟ ਸਿੱਖਿਆ ਵਿਭਾਗ ‘ਚ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਅਜੇ ਵੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਉਨਾਂ ਦੱਸਿਆ ਕਿ 26 ਨਵੰਬਰ ਦੀ ਹੋਈ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਬੇਸਿਟਾ ਨਿਕਲਣ ਤੋਂ ਨਿਰਾਸ਼ ਹੋਏ ਅਧਿਆਪਕ ਹੁਣ ਮੁੜ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋ ਚੁੱਕੇ ਹਨ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਕ ਦੋ ਦਿਨਾਂ ‘ਚ ਨੋਟੀਫਿਕੇਸ਼ਨ ਦਾ ਲਾਰਾ ਅਤੇ ਸਿੱਖਿਆ ਵਿਭਾਗ ‘ਚ ਰੈਗੂਲਰ ਬਾਰੇ ਸਥਿਤੀ ਸਪੱਸ਼ਟ ਨਾ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈ ਉਨਾਂ ਦੱਸਿਆ ਕਿ ਪੈਨਲ ਮੀਟਿੰਗ ਬੇਸਿਟਾ ਨਿਕਲਣ ਤੇ ਸਟੇਟ ਕਮੇਟੀ ਵੱਲੋਂ ਆਰਪਾਰ ਦੀ ਲੜਾਈ ਲੜਨ ਦਾ ਐਲਾਨ ਕਰਦਿਆਂ ਚਾਰ ਦਸੰਬਰ ਨੂੰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ‘ਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਸਮੇਂ ਬਲਾਕ ਸਕੱਤਰ ਮੈਡਮ ਨਵਜੋਤ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ‘ਚ ਰੈਗੂਲਰ ਕਰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਲਾਰਾ ਕਾਊ, ਡੰਗ ਟਪਾਊ ਨੀਤੀ ਆਪਣਾ ਰਹੀ ਹੈ, ਜਿਸਦਾ ਮੂੰਹ ਤੋੜ ਜਵਾਬ ਚਾਰ ਦਸੰਬਰ ਨੂੰ ਸੂਬਾ ਪੱਧਰੀ ਰੈਲੀ ਕਰਕੇ ਦਿੱਤਾ ਜਾਵੇਗਾ ਇਸ ਮੌਕੇ ਸੁਖਦੇਵ ਭਦੌੜ, ਭੁਪਿੰਦਰ ਟੱਲੇਵਾਲ, ਰਾਧੇ ਸ਼ਾਮ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: