ਰਾਏਪੁਰ ਡੱਬਾ ਉਲੰਪਿਕ ਰਸਲਿੰਗ ਕਲੱਬ ਵਲੋਂ ਪਰਮ ਨਗਰ ਫਗਵਾੜਾ ਵਿਖੇ ਸਰਦੀਆਂ ਦਾ ਪਹਿਲਾ ਰਸਲਿੰਗ ਕੰਪੀਟਿਸ਼ਨ ਕਰਵਾਇਆ

ਰਾਏਪੁਰ ਡੱਬਾ ਉਲੰਪਿਕ ਰਸਲਿੰਗ ਕਲੱਬ ਵਲੋਂ ਪਰਮ ਨਗਰ ਫਗਵਾੜਾ ਵਿਖੇ ਸਰਦੀਆਂ ਦਾ ਪਹਿਲਾ ਰਸਲਿੰਗ ਕੰਪੀਟਿਸ਼ਨ ਕਰਵਾਇਆ

photo-400-raceling-compititionਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਰਾਏਪੁਰ ਡੱਬਾ ਉਲੰਪਿਕ ਰਸਲਿੰਗ ਕਲੱਬ ਵਲੋਂ ਪਰਮ ਨਗਰ ਫਗਵਾੜਾ ਵਿਖੇ ਸਰਦੀਆਂ ਦਾ ਪਹਿਲਾ ਰਸਲਿੰਗ ਕੰਪੀਟਿਸ਼ਨ ਕਰਵਾਇਆ ਗਿਆ। ਜਿਸ ਵਿਚ ਪੰਜ ਵਰਗ ਦੇ ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਹੋਏ। ਇਸ ਕੰਪੀਟਿਸ਼ਨ ਵਿਚ 70 ਦੇ ਕਰੀਬ ਪਹਿਲਵਾਨਾ ਨੇ ਜੋਰ ਅਜਮਾਇਸ਼ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਰਸਲਿੰਗ ਕੋਚ ਸਿਆਟਲ (ਯੂ.ਐਸ.ਏ) ਜਗਦੇਵ ਸਿੰਘ ਧਾਰੀਵਾਲ ਸਨ। ਕਲੱਬ ਪ੍ਰਧਾਨ ਪੀ.ਆਰ. ਸੋਂਧੀ ਸਾਬਕਾ ਰਾਸ਼ਟਰੀ ਕੁਸ਼ਤੀ ਕੋਚ ਨੇ ਦੱਸਿਆ ਕਿ ਇਹ ਕਲੱਬ ਨਵੀਂ ਪੀੜੀ ਨੂੰ ਪੰਜਾਬੀਅਤ ਦੀ ਜੜਾਂ ਨਾਲ ਜੁੜੀ ਖੇਡ ਕੁਸ਼ਤੀ ਦੀ ਸਿਖਲਾਈ ਦੇ ਕੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਰਹੀ ਹੈ। ਉਹਨਾਂ ਕਿਹਾ ਕਿ ਪੜਾਈ ਨਾਲ ਖੇਡ ਵੀ ਜਰੂਰੀ ਹੈ ਕਿਉਂਕਿ ਖੇਡਾਂ ਇਨਸਾਨ ਨੂੰ ਸਿਹਤਮੰਦ ਰੱਖਦੀਆਂ ਹਨ। ਮੁੱਖ ਮਹਿਮਾਨ ਜਗਦੇਵ ਸਿੰਘ ਧਾਰੀਵਾਲ ਨੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੋਕੇ 30 ਕਿਲੋ ਭਾਰ ਵਰਗ ਵਿਚ ਹਰਜੋਤ ਨੇ ਪਹਿਲਾ, ਚਰਨਜੀਤ ਨੇ ਦੂਸਰਾ ਅਤੇ ਯਸ਼ ਨੇ ਤੀਸਰਾ ਸਥਾਨ ਹਾਸਲ ਕੀਤਾ। 35 ਕਿਲੋ ਭਾਰ ਵਰਗ ਵਿਚ ਮੁਹੰਮਦ ਰਫੀ ਨੇ ਪਹਿਲਾ, ਹਰਦੀਪ ਬਸਰਾ ਨੇ ਦੂਸਰਾ, ਪ੍ਰਿੰਸ ਨੇ ਤੀਸਰਾ, 40 ਕਿਲੋ ਭਾਰ ਵਰਗ ਵਿਚ ਮੁਹੰਮਦ ਰਫੀਕ ਪਹਿਲੇ, ਖੁਸ਼ਦੀਪ ਦੂਸਰੇ ਅਤੇ ਕਲੀਮ ਖਾਨ ਤੀਸਰੇ ਨੰਬਰ ਤੇ ਰਹੇ। ਇਸੇ ਤਰਾਂ 45 ਕਿਲੋ ਭਾਰ ਵਰਗ ਵਿਚ ਪਰਵੀਨ ਸ਼ਰਮਾ ਨੇ ਪਹਿਲਾ, ਪ੍ਰਤਾਪ ਭਨੋਟ ਨੇ ਦੂਸਰਾ ਅਤੇ ਡੈਨਿਸ ਮਟਾਰ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ 50 ਕਿਲੋ ਭਾਰ ਵਰਗ ਵਿਚ ਅਰਸ਼ਦੀਪ ਨੇ ਪਹਿਲਾ, ਸੂਜਲ ਨੇ ਦੂਸਰਾ ਅਤੇ ਸੁਖਮਨ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਪਹਿਲਵਾਨਾ ਨੂੰ ਨਗਦ ਰਾਸ਼ੀ ਅਤੇ ਸਪਲੀਮੈਂਟਰੀ ਫੂਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਕਲੱਬ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ ਤੋਂ ਇਲਾਵਾ ਰਜਿੰਦਰ ਸਿੰਘ ਰਿਐਤ, ਰਵਿੰਦਰ ਨਾਥ ਕੋਚ, ਹਰਜੀਤ ਸਿੰਘ ਹੌਲਦਾਰ (ਪਹਿਲਵਾਨ), ਭਾਰਤ ਕੇਸਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਪੰਜਾਬ ਚੈਂਪੀਅਨ ਸ਼ੰਮੀ ਪਹਿਲਵਾਨ, ਹਰਮੇਸ਼ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੁਸ਼ਤੀ ਪ੍ਰੇਮੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: