ਲ਼ੋਕ ਨਵੀਂ ਕਰੰਸੀ ਨੂੰ ਘਰਾਂ ‘ਚ ਰੱਖਣ ਦੀ ਬਜਾਏ ਖਾਤਿਆਂ ਵਿਚ ਜਮਾਂ ਕਰਵਾਉਣ – ਮੈਨੇਜਰ ਬਲਦੇਵ ਸਿੰਘ ਪੰਨੂ

ਲ਼ੋਕ ਨਵੀਂ ਕਰੰਸੀ ਨੂੰ ਘਰਾਂ ‘ਚ ਰੱਖਣ ਦੀ ਬਜਾਏ ਖਾਤਿਆਂ ਵਿਚ ਜਮਾਂ ਕਰਵਾਉਣ – ਮੈਨੇਜਰ ਬਲਦੇਵ ਸਿੰਘ ਪੰਨੂ

ਭਿੱਖੀਵਿੰਡ 28 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਭਾਰਤੀ ਰਿਜਰਵ ਬੈਂਕ ਵੱਲੋਂ ਜਾਰੀ ਕੀਤੀ ਗਈ ਨਵੀਂ ਕਰੰਸੀ ਨੂੰ ਲੋਕ ਆਪਣੇ ਘਰਾਂ ‘ਚ ਰੱਖਣ ਦੀ ਬਜਾਏ ਆਪਣੇ ਬੈਂਕਾਂ ਖਾਤਿਆ ਵਿਚ ਜਮ੍ਹਾਂ ਕਰਵਾਉਣ ਤਾਂ ਜੋ ਇਸ ਪੈਸੇ ਨੂੰ ਦੁਬਾਰਾ ਲੋਕਾਂ ਵਿਚ ਵੰਡ ਕੇ ਬਜਾਰ ਵਿਚ ਨਵੇਂ ਨੋਟਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਸਟੇਟ ਬੈਂਕ ਬਰਾਂਚ ਭਿੱਖੀਵਿੰਡ ਦੇ ਮੈਨੇਜਰ ਬਲਦੇਵ ਸਿੰਘ ਪੰਨੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਗੁਰਪ੍ਰੀਤ ਟਰੇਡਿੰਗ ਕੰਪਨੀ ਭਿੱਖੀਵਿੰਡ ਵੱਲੋਂ ਜਿਸ ਤਰ੍ਹਾਂ 2000 ਤੇ 500 ਦੇ ਨਵੇਂ 90 ਨੋਟਾਂ ਨੂੰ ਬੈਂਕ ਵਿਚ ਜਮ੍ਹਾਂ ਕਰਵਾਕੇ ਸ਼ਲਾਘਾਯੋਗ ਕਾਰਵਾਈ ਕੀਤੀ ਹੈ, ਇਸ ਤਰ੍ਹਾਂ ਹੀ ਦੂਜੇ ਲੋਕ ਵੀ ਸਮਝਦਾਰੀ ਤੋਂ ਕੰਮ ਲੈਣ ਤਾਂ ਜੋ ਨੋਟਬੰਦੀ ਨੂੰ ਲੈ ਕੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਛੁਟਕਾਰਾ ਮਿਲ ਸਕੇ। ਇਸ ਸਮੇਂ ਕੈਸ਼ੀਅਰ ਕੁਲਦੀਪ ਸਿੰਘ, ਨਿਸ਼ਾਨ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ ਨਵਾਦਾ, ਸਤੀਸ ਕੋਛੜ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: